ਇਸ ਤਰ੍ਹਾਂ ਆਧਾਰ ਕਾਰਡ ਕਰੋ ਅਪਡੇਟ, ਨਾਮ, ਮੋਬਾਇਲ ਨੰਬਰ ਅਤੇ ਈ-ਮੇਲ ਆਈਡੀ ਆਨਲਾਈਨ ਬਦਲਣ ਦਾ ਤਰੀਕਾ

Wednesday, May 10, 2017 - 10:53 AM (IST)

ਇਸ ਤਰ੍ਹਾਂ ਆਧਾਰ ਕਾਰਡ ਕਰੋ ਅਪਡੇਟ, ਨਾਮ, ਮੋਬਾਇਲ ਨੰਬਰ ਅਤੇ ਈ-ਮੇਲ ਆਈਡੀ ਆਨਲਾਈਨ ਬਦਲਣ ਦਾ ਤਰੀਕਾ

ਜਲੰਧਰ-ਜਿਹੜ੍ਹੇ ਲੋਕਾਂ ਦੇ ਆਧਾਰ ਕਾਰਡ ''ਚ ਦਿੱਤੀ ਗਏ ਨਾਮ ਦੇ ਸਪੈਲਿੰਗ, ਮੋਬਾਇਲ ਨੰਬਰ ਅਤੇ ਈ-ਮੇਲ ਆਈਡੀ ਗਲਤ ਹੈ ਉਨ੍ਹਾਂ ਦੇ ਲਈ ਰਾਹਤ ਦੀ ਖਬਰ ਹੈ। ਹੁਣ ਤੁਸੀਂ ਆਪਣੇ ਆਧਾਰ ਕਾਰਡ ਨੂੰ ਠੀਕ ਕਰਵਾਉਣ ਦੇ ਲਈ ਇੱਧਰ-ਉੱਧਰ ਜਾਣ ਦੀ ਲੋੜ ਨਹੀਂ ਹੈ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਯੂ. ਆਈ. ਡੀ. ਏ. ਆਈ. ਦੀ ਵੈੱਬਸਾਈਟ ''ਤੇ ਆਧਾਰ ਕਾਰਡ ਨੂੰ ਅਪਡੇਟ ਕਰਨ ਦੀ ਸੁਵਿਧਾ ਹੈ। ਆਧਾਰ ਦੀ ਵੈੱਬਸਾਈਟ ''ਤੇ ਜਾਣਕਾਰੀ ਨੂੰ ਅਪਡੇਟ ਕਰਨ ਲਈ ਤਿੰਨ ਕਿਸਮਾਂ ਦੀ ਸੁਵਿਧਾ ਦਾ ਜ਼ਿਕਰ ਕੀਤਾ ਗਿਆ ਹੈ। ਤੁਸੀਂ ਚਾਹੁੰਦੇ ਹੈ ਤਾਂ ਆਨਲਾਈਨ ਅਪਡੇਟ ਵੀ ਕਰ ਸਕਦੇ ਹੈ। ਆਧਾਰ ਕਾਰਡ ਨੂੰ ਪੋਸਟ ਅਤੇ ਇਨਰੋਲ ਕੇਂਦਰ ''ਤੇ ਜਾ ਕੇ ਵੀ ਅਪਡੇਟ ਕਰਵਾਇਆ ਜਾ ਸਕਦਾ ਹੈ। ਆਨਲਾਈਨ ਆਧਾਰ ਅਪਡੇਟ ਦੇ ਲਈ ਬਣਾਈ ਗਈ ਵੈੱਬਸਾਈਟ ਨੂੰ ਆਧਾਰ ਸੈਲਫ ਸਰਵਿਸ ਅਪਡੇਟ ਪੋਰਟਲ ਦੇ ਨਾਮ ''ਤੇ ਜਾਣਿਆ ਜਾਂਦਾ ਹੈ। ਅਸੀਂ ਤੁਹਾਨੂੰ ਆਧਾਰ ਕਾਰਡ ਦਾ ਜਾਣਕਾਰੀ ਨੂੰ ਆਨਲਾਈਨ ਅਪਡੇਟ ਦੇ ਬਾਰੇ ''ਚ ਦੱਸਣ ਜਾ ਰਹੇ ਹੈ।

ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਡਾ ਰਜਿਸਟਰ ਮੋਬਾਇਲ ਨੰਬਰ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ। ਜਿਸ ਨੰਬਰ ਨੂੰ ਆਧਾਰ ਕਾਰਡ ਬਣਾਉਣ ਸਮੇਂ ਦਿੱਤਾ ਗਿਆ ਸੀ। ਜੇਕਰ ਤੁਹਾਡਾ ਉਹ ਨੰਬਰ ਐਕਟਿਵ ਨਹੀਂ ਹੈ ਜਾਂ ਤੁਹਾਡੇ ਕੋਲ ਨਹੀਂ ਹੈ ਤਾਂ ਆਧਾਰ ਇੰਨਰੋਲਮੈਂਟ ਕੇਂਦਰ ''ਤੇ ਜਾ ਕੇ ਇਸ ਨੂੰ ਅਪਡੇਟ ਕਰਵਾ ਸਕਦੇ ਹੈ। ਕਿਉਕਿ ਅਪਡੇਟ ਦ ਪ੍ਰਕਿਰਿਆ ਦੇ ਦੌਰਾਨ ਮੋਬਾਇਲ ਨੰਬਰ ''ਤੇ ਵਨ ਟਾਇਮ ਪਾਸਵਰਡ (OTP) ਭੇਜਿਆ ਜਾਵੇਗਾ। ਤੁਸੀਂ ਆਨਲਾਈਨ ਸਿਰਫ ਆਪਣੇ ਨਾਮ, ਪਤਾ, ਲਿੰਗ, ਜਨਮ ਤਾਰੀਖ, ਮੋਬਾਇਲ ਨੰਬਰ ਅਤੇ ਈਮੇਲ ਐੱਡਰੈਸ ਨੂੰ ਹੀ ਅਪਡੇਟ ਕਰ ਸਕਦੇ ਹੈ।

 

ਆਉ ਜਾਣਦੇ ਹੈ ਕੀ ਹੈ ਪ੍ਰੋਸੈਸ?

ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਸੈਲਫ ਸਰਵਿਸ ਅਪਡੇਟ ਪੋਰਟਲ ''ਤੇ ਜਾਣਾ ਹੋਵੇਗਾ। ਉੱਥੇ ਆਪਣਾ ਆਧਾਰ ਨੰਬਰ ਲਿਖੋ। ਜਿਸ ਦੇ ਬਾਅਦ ਰਜਿਸਟਰ ਮੋਬਾਇਲ ਨੰਬਰ ''ਤੇ ਓ. ਟੀ. ਪੀ. ਆਏਗਾ। ਹੁਣ ਓ. ਟੀ. ਪੀ. ਲਿਖ ਕੇ ਪੋਰਟਲ ''ਤੇ ਜਾਉ। ਇਸ ਦੇ ਬਾਅਦ ਤੁਹਾਨੂੰ ਆਧਾਰ ਡਾਟਾ ਅਪਡੇਟ ਰਿਕਵੈਸਟ ਆਏਗੀ। ਇਸ ਦੇ ਬਾਅਦ ਤੁਸੀਂ ਉਸ ਵਿਕਲਪ ਨੂੰ ਚੁਣੋ ਜਿਸ ਨੂੰ ਅਪਡੇਟ ਕਰਨਾ ਚਾਹੁੰਦੇ ਹੈ। ਆਪਸ਼ਨ ਸਲੈਕਟ ਕਰਨ ਤੋਂ ਬਾਅਦ ਆਧਾਰ ਅਪਡੇਟ ਫਾਰਮ ਤੁਹਾਡੇ ਸਾਹਮਣੇ ਆ ਜਾਵੇਗਾ। ਇੱਥੇ ਤੁਸੀਂ ਆਪਣੀ ਜਾਣਕਾਰੀ ਨੂੰ ਜ਼ਰੂਰਤ ਦੇ ਹਿਸਾਬ ਨਾਲ ਅਪਡੇਟ ਕਰ ਦਿਉ। ਇੱਥੇ ਨਾਮ ਅਤੇ ਐੱਡਰਸ ਦੀ ਜਾਣਕਾਰੀ ਅੰਗਰੇਜੀ ਦੇ ਨਾਲ ਹਿੰਦੀ ''ਚ ਵੀ ਅਪਡੇਟ ਹੋਵੇਗੀ। ਆਪਣੀ ਦਿੱਤੀ ਗਈ ਜਾਣਕਾਰੀ ਨੂੰ ਇਕ ਵਾਰ ਜਾਂਚ ਕਰ ਲਵੋ ਜਾਂਚ ਪੂਰੀ ਹੋਣ ਤੋਂ ਬਾਅਦ ਸਬਮਿਟ ਅਪਡੇਟ ਰਿਕਵੈਸਟ ਕਲਿੱਕ ਕਰ ਦਿਉ।

 

ਆਧਾਰ ਅਪਡੇਟ ਡਾਕੂਮੈਂਟ ਅਪਲੋਡ:

ਤੁਹਾਨੂੰ ਜਿਸ ਬਦਲਾਅ ਦੇ ਲਈ ਐਪਲੀਕੇਸ਼ਨ ਦਿੱਤੀ ਗਈ ਹੈ। ਇਸ ''ਚ ਸੰਬੰਧਿਤ ਡਾਕੂਮੈਂਟ ਸਬਮਿਟ ਕਰਨੇ ਹੋਣਗੇ। ਤੁਹਾਡੇ ਨਾਮ, ਜਨਮ ਮਿਤੀ ਅਤੇ ਐੱਡਰੈਸ ''ਚ ਬਦਲਾਅ ਦੇ ਲਈ ਤੁਹਾਨੂੰ ਇਸ ''ਚ ਸੰਬੰਧਿਤ ਡਾਕੂਮੈਂਟ ਦੇਣ ਹੋਣਗੇ ਬਾਕੀ ਜਾਣਕਾਰੀ ਨੂੰ ਅਪਡੇਟ ਕਰਨ ਦੇ ਲਈ ਦਸਤਾਵੇਜ  ਦੀ ਜ਼ਰੂਰਤ ਨਹੀਂ ਪਵੇਗੀ। 

ਨਾਮ ''ਚ ਬਦਲਾਅ ਦੇ ਲਈ ਤੁਹਾਨੂੰ ਆਪਣਾ ਪਹਿਚਾਣ ਪੱਤਰ ਦੇਣਾ ਹੋਵੇਗਾ। ਪਹਿਚਾਣ ਪੱਤਰ ਦੇ ਲਈ ਪਾਸਪੋਰਟ, ਪੈਨ ਕਾਰਡ, ਰਾਸ਼ਨ/ਪੀਡੀਐੱਸ ਫੋਟੋ ਕਾਰਡ, ਵੋਟਰ ਆਈਡੀ ਅਤੇ ਡਰਾਈਵਿੰਗ ਲਾਇਸੰਸ ਵਰਗੇ ਕਾਗਜ਼ਾਤ ਦੇ ਸਕਦੇ ਹੈ। ਦੱਸ ਦਿੱਤਾ ਜਾਂਦਾ ਹੈ ਕਿ ਇਸ ਦਾ ਸੂਚੀ ਹੋਰ ਵੀ ਲੰਬੀ ਹੈ। ਸਾਰੇ ਪ੍ਰਮਾਣਿਤ ਕਾਗਜ਼ਾਤ ਦੇ ਬਾਰੇ ''ਚ ਜਾਣਨ ਦੇ ਲਈ aadhaar self service portal ''ਚ ਜਾ ਕੇ ਦੇਖੋ। 

ਇਸ ਦੇ ਬਾਅਦ ਤੁਹਾਡੀ ਜਨਮਮਿਤੀ ਬਦਲਣ ਦੇ ਲਈ ਤੁਹਾਡੇ ਜਨਮ ਪਰਿਮਾਣ ਪੱਤਰ, ਸੈਕੰਡਰੀ ਬੋਰਡ ਪਾਸਿੰਗ ਸਰਟੀਫਿਕੇਟ ਜਾਂ ਪਾਸਪੋਰਟ ਦਾ ਇਕ ਫੋਟੋ ਕਾਪੀ ਦੇਣੀ ਹੋਵੇਗੀ। ਐੱਡਰੈਸ ''ਚ ਬਦਲਾਅ ਦੇ ਲਈ ਪਰੂਫ ਆਫ ਐੱਡਰੈਸ ਦੇਣਾ ਹੋਵੇਗਾ। ਜਿਸ ''ਚ ਤੁਸੀਂ ਪਾਸਪੋਰਟ, ਬੈਂਕ ਸਟੇਂਟਮੈਂਟ, ਬੈਂਕ ਪਾਸਬੁਕ, ਪੋਸਟ ਆਫਿਸ ਅਕਾਉਟ ਪਾਸਬੁਕ, ਰਾਸ਼ਨ ਕਾਰਡ ਅਤੇ ਵੋਟਰ ਕਾਰਡ ਵਰਗੇ ਡਾਕੂਮੈਂਟ ਦੇ ਸਕਦੇ ਹੈ। ਦੱਸ ਦਿੱਤਾ ਜਾਂਦਾ ਹੈ ਕਿ ਇਸ ਦੀ ਸੂਚੀ ਹੋਰ ਲੰਬੀ ਹੈ। ਸਾਰੇ ਪ੍ਰਮਾਣਿਤ ਕਾਗਜ਼ਾਤ ਦੇ ਬਾਰੇ ''ਚ ਜਾਣਨ ਦੇ ਲਈ aadhaar self service portal ''ਚ ਜਾ ਕੇ ਦੇਖੋ।

ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਜੋ ਵੀ ਡਾਕੂਮੈਂਟ ਅਪਲੋਡ ਕਰਨਗੇ ਇਹ ਸਾਰੇ ਕਾਗਜ਼ਾਤ ਸੈਲਫ ਅਟੈਸਟਿਡ ਫੋਟੋ ਕਾਪੀ ਹੋਵੇ। ਇਕ ਹੀ ਡਾਕੂਮੈਂਟ ਦਾ ਇਸਤੇਮਾਲ ਦੋ ਬਦਲਾਅ ਦੇ ਲਈ ਨਹੀਂ ਕਰ ਸਕਦੇ ਹੈ। ਇਸ ਦੇ ਲਈ ਅਲੱਗ-ਅਲੱਗ ਡਾਕੂਮੈਂਟ ਦੇਣਾ ਸਹੀਂ ਹੋਵੇਗਾ।

 

ਬੀ. ਪੀ. ਓ. ਸਰਵਿਸ ਪ੍ਰੋਵਾਇਡਰ ਸੈਲਕੇਟ ਕਰੋ:

ਜ਼ਰੂਰੀ ਕਾਗਜ਼ਾਤ ਅਪਲੋਡ ਕਰਨ ਤੋਂ ਬਾਅਦ ਬੀ. ਪੀ. ਓ ਸਰਵਿਸ ਪ੍ਰੋਵਾਇਡਰ ''ਚ ਉਚਿਤ ਵਿਕਲਪ ਚੁਣੋ। ਹੁਣ ਰਿਕਵੈਸਟ ਸਬਮਿਟ ਕਰ ਦਿਉ। ਇਸ ਦੇ ਬਾਅਦ ਤੁਹਾਨੂੰ ਅਪਡੇਟ ਰਿਕਵੈਸਟ ਨੰਬਰ ਮਿਲੇਗਾ। ਇਸ ਨੂੰ ਸੰਭਾਲ ਕੇ ਲਿਖ ਲਵੋ। ਤੁਸੀਂ ਚਾਹੋ ਤਾਂ ਅਪਡੇਟ ਰਿਕਵੈਸਟ ਦੀ ਕਾਪੀ ਨੂੰ ਡਾਉਨਲੋਡ ਜਾਂ ਪ੍ਰਿੰਟ ਕਰ ਸਕਦੇ ਹੈ। ਦੱਸ ਦਿੱਤਾ ਜਾਂਦਾ ਹੈ ਕਿ ਯੂ. ਆਈ. ਡੀ. ਏ. ਆਈ. ਦੀ ਵੈੱਬਸਾਈਟ ''ਤੇ ਸਾਫ ਲਿਖਿਆ ਹੈ ਕਿ ਆਧਾਰ ਡਾਟਾ ''ਚ ਅਪਡੇਟ ਦੇ ਲਈ ਐਪਲੀਕੇਸ਼ਨ ਦੇਣਾ ਨਾਲ ਸਿਰਫ  ਜਾਣਕਾਰੀ ਅਪਡੇਟ ਨਹੀਂ ਹੋਵੇਗੀ। ਤੁਹਾਨੂੰ ਜੇ ਨਵੀਂ ਜਾਣਕਾਰੀ ਦਿੱਤੀ ਹੈ ਉਸ ਨੂੰ ਜਾਂਚਣ ਦੇ  ਬਾਅਦ ਹੀ ਅਪਡੇਟ ਕੀਤਾ ਜਾਵੇਗਾ।


Related News