22 Kmpl ਦੀ ਜ਼ਬਰਦਸਤ ਮਾਇਲੇਜ ਦੇ ਨਾਲ ਹੌਂਡਾ ਨੇ ਲਾਂਚ ਕੀਤੀ ਕਾਂਪੈਕਟ ਐੱਸ.ਯੂ. ਵੀ BR-V
Friday, May 06, 2016 - 01:17 PM (IST)

ਜਲੰਧਰ : ਜਾਪਾਨੀ ਆਟੋ ਕਾਰ ਕੰਪਨੀ ਹੌਂਡਾ ਨੇ ਭਾਰਤ ''ਚ ਆਪਣੀ ਨਵੀਂ ਕਾਂਪੈਕਟ ਐੱਸ.ਯੂ ਵੀ BR-V ਨੂੰ ਲਾਂਚ ਕੀਤਾ ਹੈ ਜੋ ਹੁੰਡਈ ਦੀ ਕਰੇਟਾ, ਰੇਨੋ ਡਸਟਰ, ਫੋਰਡ ਈਕੋ ਸਪੋਰਟ ਅਤੇ ਮਾਰੂਤੀ ਦੀ ਬ੍ਰੇਜ਼ਾ ਨੂੰ ਟੱਕਰ ਦਵੇਗੀ। ਦੋ ਇੰਜਣ ਆਪਸ਼ਨਸ ''ਚ ਲਾਂਚ ਹੋਈ ਹੌਂਡਾ BR-V ਦੇ ਪਟਰੋਲ ਵਰਜਨ ਦੀ ਕੀਮਤ 8.75 ਲੱਖ ਰੁਪਏ ਤੋਂ ਲੈ ਕੇ 11.99 ਰੁਪਏ(ਐਕਸ ਸ਼ੋਰੂਮ ਦਿੱਲੀ) ਅਤੇ ਡੀਜ਼ਲ ਵਰਜਨ ਦੀ ਕੀਮਤ 9.9 ਲੱਖ ਰੁਪਏ ਤੋਂ 12.90 ਲੱਖ ਰੁਪਏ(ਐਕਸ ਸ਼ੋਰੂਮ ਦਿੱਲੀ) ਦੇ ''ਚ ਹੈ। ਇਸ ਕੰਮਪੈਕਟ ਐੱਸ. ਯੂ. ਵੀ ''ਚ 7 ਲੋਕਾਂ ਦੇ ਬੈਠਣ ਦੀ ਜਗ੍ਹਾ ਹੈ।
ਪਾਵਰ
ਹੌਂਡਾ BR-V ''ਚ 1.5 ਪਟਰੋਲ ਅਤੇ ਡੀਜ਼ਲ ਇੰਜਣ ਲਗਾ ਹੈ। ਜਿਥੇ ਪਟਰੋਲ ਇੰਜਣ 117 ਬੀ. ਐੱਚ. ਪੀ ਦੀ ਪਾਵਰ ਅਤੇ 145 ਐੱਨ. ਐਮ ਦਾ ਟਾਰਕ ਦਿੰਦਾ ਹੈ, ਉਥੇ ਹੀ ਡੀਜਲ ਇੰਜਣ 98 ਬੀ. ਐੱਚ. ਪੀ ਦੀ ਪਾਵਰ ਅਤੇ 200 ਐੱਨ. ਐੱਮ ਦਾ ਅਧਿਕਤਮ ਟਾਰਕ ਪੈਦਾ ਕਰਦਾ ਹੈ। 2R-V ਮੈਨੂਅਲ ਅਤੇ ਆਟੋਮੈਟਿਕ ਦੋਨਾਂ ਵੇਰਿਅੰਟਸ ''ਚ ਉਪਲੱਬਧ ਹੈ। 6 ਸਪੀਡ ਗਿਅਰ ਬਾਕਸ ਤੋਂ ਇਲਾਵਾ ਆਟੋਮੈਟਿਕ ਵੇਰਿਅੰਟ ਕੇਵਲ ਪਟਰੋਲ ਇੰਜਣ ਆਪਸ਼ਨ ''ਚ ਹੀ ਉਪਲੱਬਧ ਹੈ।
ਮਾਇਲੇਜ
ਪਟਰੋਲ ਵੇਰਿਅੰਟ-15.4 ਕਿ. ਮੀ ਪ੍ਰਤੀ ਲਿਟਰ (ਮੈਨੂਅਲ)