ਹੌਂਡਾ ਨੇ ਲਾਂਚ ਕੀਤੀ BSIV ਇੰਜਣ ਦੇ ਨਾਲ ਨਵੀਂ Aviator

03/24/2017 11:52:54 AM

ਜਲੰਧਰ : ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਹੌਂਡਾ ਨੇ BSIV ਇੰਜਣ ਦੇ ਨਾਲ ਨਵੀਂ Aviator ਲਾਂਚ ਕੀਤੀ ਹੈ। ਨਵੀਂ ਹੌਂਡਾ ਐਵੀਏਟਰ ਨੂੰ ਚਾਰ ਰੰਗੀਂ ਦੇ ਆਪਸ਼ਨ ਅਤੇ AHO (ਆਟੋ ਹੈੱਡਲੈਂਪ ਫੀਚਰ) ਤਕਨੀਕ ਨਾਲ ਪੇਸ਼ ਕੀਤਾ ਗਿਆ ਹੈ ਜੋ ਸ਼ਾਮ ਦੇ ਸਮੇਂ ਸਕੂਟਰ ਚਲਾਉਣ ''ਚ ਮਦਦ ਕਰੇਗੀ।

 

2017 ਮਾਡਲ ਹੌਂਡਾ ਐਵਿਏਟਰ ''ਚ BSIV 109 ਸੀ. ਸੀ ਇੰਜਣ ਲਗਾ ਹੈ ਜੋ 8 ਬੀ. ਐੱਚ. ਪੀ ਦੀ ਪਾਵਰ ਅਤੇ 8.94 ਐੱਨ. ਐਮ ਦਾ ਟਾਰਕ ਪੈਦਾ ਕਰਦਾ ਹੈ। ਇਸ ਨਵੇਂ ਸਕੂਟਰ ਦੇ ਫ੍ਰੰਟ ''ਚ ਆਪਸ਼ਨਲ ਡਿਸਕ ਬ੍ਰੇਕ, ਅੰਡਰ ਸੀਟ ਮੋਬਾਇਲ ਚਾਰਜਿੰਗ ਪੋਰਟ ਅਤੇ 5 ਸਪੋਕ ਅਲੌਏ ਵ੍ਹੀਲਸ ਲਗੇ ਹਨ। 

ਕੀਮਤ ਦੀ ਗੱਲ ਕੀਤੀ ਜਾਵੇ ਤਾਂ 2017 ਮਾਡਲ ਐਵਿਏਟਰ ਦੇ ਬੇਸਿਕ ਵੇਰਿਅੰਟ ਦੀ ਕੀਮਤ 52,077 ਰੁਪਏ, ਅਲੌਏ ਵ੍ਹੀਲ ਵੇਰਿਅੰਟ ਦੀ ਕੀਮਤ 54,022 ਰੁਪਏ ਅਤੇ ਡਿਸਕ ਬ੍ਰੇਕ ਵੇਰਿਅੰਟ ਦੀ ਕੀਮਤ 56,454 ਰੁਪਏ (ਐਕਸ ਸ਼ੋਰੂਮ ਦਿੱਲੀ) ਰੱਖੀ ਗਈ ਹੈ।


Related News