ਗੂਗਲ ਨੇ ਐਂਡਰਾਇਡ ਯੂਜ਼ਰਸ ਨੂੰ ਦਿੱਤੀ ਚਿਤਾਵਨੀ, ਤੁਰੰਤ ਅਪਡੇਟ ਕਰੋ ਕ੍ਰੋਮ ਬ੍ਰਾਊਜ਼ਰ

11/04/2020 5:17:32 PM

ਗੈਜੇਟ ਡੈਸਕ- ਐਂਡਰਾਇਡ ਸਮਾਰਟਫੋਨ ਯੂਜ਼ਰਸ ਲਈ ਇਕ ਵੱਡੀ ਸਮੱਸਿਆ ਬਗਸ ਅਤੇ ਮਾਲਵੇਅਰ ਤੋਂ ਬਚੇ ਰਹਿਣ ਦੀ ਹੁੰਦੀ ਹੈ। ਗੂਗਲ  ਜਿਵੇਂ ਹੀ ਕਿਸੇ ਬਗ ਦਾ ਪਤਾ ਆਪਣੇ ਸਿਸਟਮ 'ਚ ਚਲਦਾ ਹੈ, ਉਹ ਯੂਜ਼ਰਸ ਨੂੰ ਅਲਰਟ ਕਰ ਦਿੰਦਾ ਹੈ। ਇਕ ਵਾਰ ਫਿਰ ਗੂਗਲ ਨੇ ਐਂਡਰਾਇਡ ਯੂਜ਼ਰਸ ਨੂੰ ਚਿਤਾਵਨੀ ਦਿੱਤੀ ਹੈ ਅਤੇ ਗੂਗਲ ਕ੍ਰੋਮ ਬ੍ਰਾਊਜ਼ਰ ਅਪਡੇਟ ਕਰਨ ਲਈ ਕਿਹਾ ਹੈ। ਗੂਗਲ ਵਲੋਂ ਬ੍ਰਾਊਜ਼ਰ 'ਚ ਜ਼ੀਰੋ ਡੇ ਬਗ ਨੂੰ ਪੈਚ ਕੀਤਾ ਗਿਆ ਹੈ ਅਤੇ ਇਹ ਇਕ ਜ਼ਰੂਰੀ ਅਪਡੇਟ ਹੈ। 

 

ਇਹ ਵੀ ਪੜ੍ਹੋ- WhatsApp ਖੋਲ੍ਹੇ ਬਿਨਾਂ ਜਾਣੋ ਕੌਣ-ਕੌਣ ਹੈ ਆਨਲਾਈਨ

ਸਰਚ ਇੰਜਣ ਕੰਪਨੀ ਗੂਗਲ ਵਲੋਂ ਕਿਹਾ ਗਿਆ ਹੈ ਕਿ ਕ੍ਰੋਮ ਬ੍ਰਾਊਜ਼ਰ 'ਚ ਮੌਜੂਦ ਬਗ ਦੀ ਮਦਦ ਨਾਲ ਯੂਜ਼ਰਸ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ZDNet ਦੀ ਰਿਪੋਰਟ ਮੁਤਾਬਕ, ਸਾਹਮਣੇ ਆਏ ਬਗ ਕਾਰਨ ਅਟੈਕਰਸ ਨੂੰ ਕ੍ਰੋਮ ਸਕਿਓਰਿਟੀ ਸੈਂਡਬਾਕਸ ਬਾਈਪਾਸ ਕਨਰ ਦਾ ਆਪਸ਼ਨ ਮਿਲ ਗਿਆ ਹੈ। ਅਜਿਹਾ ਕਰਨ ਤੋਂ ਬਾਅਦ ਅਟੈਕਰਸ ਆਪਰੇਟਿੰਗ ਸਿਸਟਮ 'ਚ ਕੋਡ ਰਨ ਕਰ ਸਕਦੇ ਸਨ ਅਤੇ ਕਈ ਬਦਲਾਅ ਬਿਨਾਂ ਯੂਜ਼ਰਸ ਨੂੰ ਪਤਾ ਚਲੇ ਕਰ ਸਕਦੇ ਹਨ। 

ਇਹ ਵੀ ਪੜ੍ਹੋ- ਵਿੰਡੋਜ਼ ਯੂਜ਼ਰਸ ਲਈ ਵੱਡਾ ਖ਼ਤਰਾ, ਹੈਕਰਾਂ ਦੇ ਨਿਸ਼ਾਨੇ ’ਤੇ ਨਿੱਜੀ ਡਾਟਾ

ਵਿੰਡੋਜ਼ 'ਚ ਵੀ ਮਿਲਿਆ ਸੀ ਇਹੀ ਬਗ
ਗੂਗਲ ਵਲੋਂ ਕ੍ਰੋਮ ਫਾਰ ਐਂਡਰਾਇਡ ਬ੍ਰਾਊਜ਼ਰ ਲਈ ਸਕਿਓਰਿਟੀ ਅਪਡੇਟਸ ਰਿਲੀਜ਼ ਕੀਤਾ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕ੍ਰੋਮ ਫਾਰ ਐਂਡਰਾਇਡ ਵਰਜ਼ਨ 86.0.4240.185 ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਇਸ ਵਿਚ CVE-2020-16010 ਬਗ ਨੂੰ ਫਿਕਸ ਕਰ ਦਿੱਤਾ ਗਿਆ ਹੈ। ਪਿਛਲੇ ਮਹੀਨੇ ਵੀ ਗੂਗਲ ਦੇ ਸਕਿਓਰਿਟੀ ਰਿਸਰਚਰਾੰ ਨੇ ਮਾਈਕ੍ਰੋਸਾਫਟ ਵਿੰਡੋਜ਼ ਆਪਰੇਟਿੰਗ ਸਿਸਟਮ 'ਚ ਵੀ ਇਕ ਜ਼ੀਰੋ ਡੇ ਖਾਮੀ ਦਾ ਪਤਾ ਲਗਾਇਆ ਸੀ। 

ਇਹ ਵੀ ਪੜ੍ਹੋ- Airtel ਗਾਹਕਾਂ ਨੂੰ ਮਿਲ ਰਿਹਾ ਮੁਫ਼ਤ ਯੂਟਿਊਬ ਪ੍ਰੀਮੀਅਮ ਸਬਸਕ੍ਰਿਪਸ਼ਨ, ਇੰਝ ਚੁੱਕੋ ਫਾਇਦਾ​​​​​​​

ਖਾਲੀ ਹੋ ਸਕਦਾ ਹੈ ਬੈਂਕ ਖਾਤਾ
ਪ੍ਰਾਜੈਕਟ ਜ਼ੀਰੋ ਦੇ ਟੈਕਨੀਕਲ ਹੈੱਡ ਬੇਨ ਹਾਕਸ ਨੇ ਕਿਹਾ ਕਿ ਇਸ ਖਾਮੀ ਨੂੰ ਵਿੰਡੋਜ਼ ਯੂਜ਼ਰਸ ਲਈ ਵੀ 10 ਨਵੰਬਰ ਤਕ ਫਿਕਸ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਜ਼ੀਰੋ ਡੇ ਨਾਲ ਜੁੜੀ ਖਾਮੀ ਦੀ ਮਦਦ ਨਾਲ ਅਟੈਕਰਸ ਤੁਹਾਡੇ ਸਮਾਰਟਫੋਨ ਜਾਂ ਫਿਰ ਸਿਸਟਮ ਦੀ ਸੈਟਿੰਗਸ 'ਚ ਬਦਲਾਅ ਕਰ ਸਕਦੇ ਹਨ। ਇਸ ਦਾ ਮਤਲਬ ਹੈ ਕਿ ਬਿਨਾਂ ਯੂਜ਼ਰ ਨੂੰ ਪਤਾ ਚਲੇ ਉਸ ਦਾ ਨਿੱਜੀ ਡਾਟਾ ਚੋਰੀ ਜਾਂ ਸ਼ੇਅਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬੈਂਕਿੰਗ ਡਿਟੇਲਸ ਦੀ ਮਦਦ ਨਾਲ ਪੈਸਿਆਂ ਦੀ ਚਪਤ ਵੀ ਲਗਾਈ ਜਾ ਸਕਦੀ ਹੈ। 


Rakesh

Content Editor

Related News