ਗੂਗਲ ਨੇ ਸਟੈਥੋਸਕੋਪ ਦੇ ਆਵਿਸ਼ਕਾਰਕ ਨੂੰ ਨਵੇਂ ਡੂਡਲ ਨਾਲ ਯਾਦ ਕੀਤਾ

Wednesday, Feb 17, 2016 - 05:36 PM (IST)

ਗੂਗਲ ਨੇ ਸਟੈਥੋਸਕੋਪ ਦੇ ਆਵਿਸ਼ਕਾਰਕ ਨੂੰ ਨਵੇਂ ਡੂਡਲ ਨਾਲ ਯਾਦ ਕੀਤਾ

ਜਲੰਧਰ: ਚਿਕਿਤਸਾ ਉਪਕਰਣਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਸਟੈਥੋਸਕੋਪ ਦਾ ਨਾਂ ਆਉਂਦਾ ਹੈ ਜੋ ਕਿ rene hyacinthe laennec ਨੇ ਬਣਾਇਆ ਸੀ ਅੱਜ ਉਨ੍ਹਾਂ ਦੀ 235ਵੀਂ ਜੰਯਤੀ ''ਤੇ ਗੂਗਲ ਨੇ ਅਪਣਾ ਨਵਾਂ ਡੂਡਲ ਸ਼ੋਅ ਕਰ ਕੇ ਉਨ੍ਹਾਂ ਨੂੰ ਯਾਦ ਕੀਤਾ ਹੈ।

ਤੁਹਾਨੂੰ ਦਈਏ ਕਿ rene hyacinthe laenne ਦਾ ਜਨਮ 1781 ''ਚ ਫਰਾਂਸ ''ਚ ਹੋਇਆ ਸੀ ਉਨ੍ਹਾਂ ਨੇ ਆਯੂਰਵੈਦਿਕ ਦੀ ਪੜ੍ਹਾਈ ਆਪਣੇ ਚਿਕਿਤਸਕ ਅੰਕਲ ਦੀ ਨਿਗਰਾਨੀ ਹੇਂਠ ਪੂਰੀ ਕੀਤੀ। 1816 ''ਚ ਸ਼ਰਮੀਲੇ ਸੁਭਾਅ ਦੇ laenne ਨੇ ਸਟੈਥੋਸਕੋਪ ਦਾ ਅਵਿਸ਼ਕਾਰ ਕੀਤਾ। ਇਸ ਅਵਿਸ਼ਕਾਰ ਦੇ ਪਿੱਛੇ ਇਕ ਦਿਲਚਸਪ ਕਹਾਣੀ ਹੈ। ਇਕ ਦਿਨ ਉਹ ਇਕ ਔਰਤ ਦੇ ਦਿਲ ਦੀ ਸਮੱਸਿਆ ਨਾਲ ਜੂਝ ਰਹੇ ਸੀ ਜਿਸ ''ਚ ਡਾਕਟਰ ਸਧਾਰਨ ਰੂਪ ਨਾਲ ਧੜਕਨ ਨੂੰ ਸੁਣਦੇ ਹਨ ਜੋ ਕਿ laenne ਨੂੰ ਸਹੀ ਨਹੀਂ ਲਗਾ। ਉਨ੍ਹਾਂ ਨੇ ਇਸ ਨੂੰ ਬਣਾਉਣ ਲਈ ਇਕ ਟਿਊਬ ''ਚ ਪੇਪਰ ਰੋਲ ਕੀਤਾ ਅਤੇ ਫਿਰ ਉਸ ਨੂੰ ਔਰਤ ਦੇ ਸੀਨੇ ਨਾਲ ਲਗਾ ਕੇ ਦਬਾਇਆ ਜਿਸ ਨਾਲ ਉਨ੍ਹਾਂ ਨੇ ਔਰਤ ਦੀ ਧੜਕਨ ਨੂੰ ਸੁਣਿਆ ''ਤੇ ਜਿਸ ਤੋਂ ਬਾਅਦ ਸਟੈਥੋਸਕੋਪ ਬਣਾਇਆ ਗਿਆ।


Related News