ਨਵੇਂ ਸਕਿਓਰਿਟੀ ਅਪਡੇਟ ਨਾਲ ਗੂਗਲ ਨੇ ਦੂਰ ਕੀਤੀਆਂ ਕਈ ਖਾਮੀਆਂ
Friday, Jan 06, 2017 - 06:25 PM (IST)

ਜਲੰਧਰ- ਗੂਗਲ ਨੇ ਜਨਵਰੀ ਮਹੀਨੇ ਦੇ ਸਕਿਓਰਿਟੀ ਅਪਡੇਟ ਨੂੰ ਨੈਕਸਸ ਅਤੇ ਪਿਕਸਲ ਡਿਵਾਈਸਿਸ ਲਈ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਗੂਗਲ ਨੇ ਨੈਕਸਸ ਅਤੇ ਪਿਕਸਲ ਡਿਵਾਈਸਿਸ ਲਈ ਫੈਕਟਰੀ ਇਮੇਜਿਸ ਅਤੇ ਫੁੱਲ ਓ.ਟੀ.ਏ. ਅਪਡੇਟ ਜਾਰੀ ਕੀਤਾ ਹੈ।
ਗੂਗਲ ਪਿਕਸਲ ਯੂਜ਼ਰਸ ਨੂਗਾ ਵਰਜ਼ਨ ''ਤੇ ਆਧਾਰਿਤ NMF26U ਅਤੇ NMF26V ਨੂੰ ਡਾਊਨਲੋਡ ਕਰ ਸਕਦੇ ਹੋ। ਹੋਰ ਡਿਵਾਈਸਿਸ ਲਈ ਅਪਡੇਟਿਡ ਫੈਕਟਰੀ ਇਮੇਜਿਸ ਅਤੇ ਫੁੱਲ ਓ.ਟੀ.ਏ. ਇਮੇਜ ਨੂੰ ਜਾਰੀ ਕੀਤਾ ਗਿਆ ਹੈ ਜਿਸ ਵਿਚ N4F26I ਅਤੇ N4F26J ਬਿਲਡ ਦੇ ਨਾਲ ਨੈਕਸਸ 6ਪੀ, N4F26I ਬਿਲਡ ਦੇ ਨਾਲ ਨੈਕਸਸ 5 ਐਕਸ, N4F26M ਬਿਲਡ ਦੇ ਨਾਲ ਨੈਕਸਸ 9 ਅਤੇ NMF26R ਬਿਲਡ ਦੇ ਨਾਲ ਨੈਕਸਸ ਪਲੇਅਰ ਸ਼ਾਮਲ ਹੈ। ਗੂਗਲ ਨੇ ਪਿਕਸਲ ਸੀ ਡਿਵਾਈਸਿਸ ਦੇ ਲਈ N4F26I ਬਿਲਡ ਨੂੰ ਵੀ ਰਿਲੀਜ਼ ਕੀਤਾ ਹੈ। ਹਾਲਾਂਕਿ ਨੈਕਸਸ 6 ਯੂਜ਼ਰਸ ਨੂੰ ਅਜੇ ਫੈਕਟਰੀ ਇਮੇਜ ਅਤੇ ਫੁੱਲ ਓ.ਟੀ.ਏ. ਅਪਡੇਟ ਲਈ ਇੰਤਜ਼ਾਰ ਕਰਨਾ ਹੋਵੇਗਾ।
ਇਸ ਸਕਿਓਰਿਟੀ ਅਪਡੇਟ ''ਚ ਕੀ ਹੈ ਖਾਸ- ਇਸ ਸਕਿਓਰਿਟੀ ਪੈਟ (2017-01-01 ਪੈਚ) ''ਚ ਗੂਗਲ ਨੇ 95 ਕਮਜ਼ੋਰੀਆਂ ਅਤੇ 23 ਬਗਜ਼ ਨੂੰ ਫਿਕਸ ਕੀਤਾ ਹੈ ਜਦੋਂਕਿ 2017-01-05 ਪੈਚ ''ਚ 72 ਖਾਮੀਆਂ ਨੂੰ ਫਿਕਸ ਕੀਤਾ ਗਿਆ ਹੈ।