ਗੂਗਲ ਮੈਪਸ ’ਚ ਆਈ ਨਵੀਂ ਅਪਡੇਟ, ਟੋਲ ਟੈਕਸ ਬਾਰੇ ਪਹਿਲਾਂ ਹੀ ਮਿਲ ਜਾਵੇਗੀ ਜਾਣਕਾਰੀ
Wednesday, Apr 06, 2022 - 01:54 PM (IST)

ਗੈਜੇਟ ਡੈਸਕ– ਜੇਕਰ ਤੁਸੀਂ ਵੀ ਗੂਗਲ ਮੈਪਸ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਗੂਗਲ ਮੈਪਸ ਹੁਣ ਤੁਹਾਨੂੰ ਟੋਲ ਦੀ ਕੀਮਤ ਬਾਰੇ ਵੀ ਜਾਣਕਾਰੀ ਦੇਵੇਗਾ। ਗੂਗਲ ਮੈਪਸ ਨੇ ਇਕ ਨਵੀਂ ਅਪਡੇਟ ਜਾਰੀ ਕੀਤੀ ਹੈ। ਨਵੀਂ ਅਪਡੇਟ ਤੋਂ ਬਾਅਦ ਗੂਗਲ ਮੈਪਸ ਨੂੰ ਕਿਸੇ ਟੋਲ ’ਤੇ ਲੱਗਣ ਵਾਲੀ ਫੀਸ ਬਾਰੇ ਅਨੁਮਾਨਿਤ ਜਾਣਕਾਰੀ ਮਿਲ ਜਾਵੇਗੀ। ਗੂਗਲ ਮੈਪਸ ਦੀ ਨਵੀਂ ਅਪਡੇਟ ਫਿਲਹਾਲ iOS ਲਈ ਆਈ ਹੈ। ਨਵੀਂ ਅਪਡੇਟ ਐਪਲ ਸਿਰੀ ਨੂੰ ਵੀ ਸਪੋਰਟ ਕਰੇਗੀ ਯਾਨੀ ਐਪਲ ਸਿਰੀ ਦੀ ਮਦਦ ਨਾਲ ਵੀ ਤੁਸੀਂ ਨੈਵੀਗੇਸ਼ਨ ਦਾ ਇਸਤੇਮਾਲ ਕਰ ਸਕੋਗੇ।
ਗੂਗਲ ਨੇ ਕਿਹਾ ਹੈ ਕਿ ਗੂਗਲ ਮੈਪਸ ਦੇ ਭਾਰਤ, ਇੰਡੋਨੇਸ਼ੀਆ, ਜਪਾਨ ਅਤੇ ਅਮਰੀਕਾ ਦੇ ਯੂਜ਼ਰਸ ਨੂੰ ਕਿਸੇ ਟ੍ਰਿਪ ਤੋਂ ਪਹਿਲਾਂ ਹੀ ਟੋਲ ਫੀਸ ਬਾਰੇ ਜਾਣਕਾਰੀ ਮਿਲ ਜਾਵੇਗੀ। ਫਿਲਹਾਲ ਇਹ ਅਪਡੇਟ ਕੁਝ ਹੀ ਯੂਜ਼ਰਸ ਲਈ ਜਾਰੀ ਕੀਤੀ ਗਈ ਹੈ ਪਰ ਇਸ ਮਹੀਨੇ ਦੇ ਅਖੀਰ ਤਕ ਇਸਨੂੰ ਸਾਰਿਆਂ ਲਈ ਜਾਰੀ ਕੀਤਾ ਜਾਵੇਗਾ। ਹੋਰ ਦੇਸ਼ਾਂ ’ਚ ਇਹ ਫੀਚਰ ਇਸ ਸਾਲ ਦੇ ਅਖੀਰ ਤਕ ਆਏਗਾ।
ਨਵੀਂ ਅਪਡੇਟ ਤੋਂ ਬਾਅਦ ਗੂਗਲ ਮੈਪਸ ਯੂਜ਼ਰਸ ਦੇ ਰਸਤੇ ’ਚ ਪੈਣ ਵਾਲੇ ਟੋਲ ਅਤੇ ਉਸਦੀ ਕੀਮਤ ਦੇ ਨਾਲ ਪੇਮੈਂਟ ਮੋਡ ਤਕ ਦੀ ਜਾਣਕਾਰੀ ਦੇਵੇਗਾ। ਨਵਾਂ ਫੀਚਰ ਕਰੀਬ 2,000 ਟੋਲਰੋਡ ਲਈ ਉਪਲੱਬਧ ਹੈ। ਦੱਸ ਦੇਈਏ ਕਿ ਗੂਗਲ ਮੈਪਸ ਯੂਜ਼ਰਸ ਨੂੰ ਪਹਿਲਾਂ ਤੋਂ ਹੀ ਬਿਨਾਂ ਟੋਲ ਵਾਲੇ ਰਸਤਿਆਂ ਬਾਰੇ ਜਾਣਕਾਰੀ ਦੇ ਰਿਹਾ ਹੈ।