ਬੱਚਿਆਂ ਲਈ ਖਾਸ ਬਣਾਈ ਗਈ ਹੈ ਗੂਗਲ ਮੈਪ ਦੀ ਇਹ ਐਪ (ਵੀਡੀਓ)
Thursday, Aug 04, 2016 - 03:39 PM (IST)
ਜਲੰਧਰ-ਗੂਗਲ ਵੱਲੋਂ ਗੂਗਲ ਮੈਪ ਲਈ ਕਈ ਸਾਰੇ ਬਦਲਾਅ ਕੀਤੇ ਗਏ ਹਨ ਜਿਸ ਨਾਲ ਮੈਪਿੰਗ ਨੂੰ ਹੋਰ ਵੀ ਆਸਾਨ ਅਤੇ ਆਕਰਸ਼ਿਤ ਬਣਾਇਆ ਗਿਆ ਹੈ। ਹਾਲ ਹੀ ''ਚ ਗੂਗਲ ਨੇ ਇਕ ਨਵੀਂ ਐਪਲੀਕੇਸ਼ਨ ਨੂੰ ਰਿਲੀਜ਼ ਕੀਤਾ ਹੈ ਜਿਸ ਨੂੰ ਖਾਸ ਤੌਰ ''ਤੇ ਬੱਚਿਆਂ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਐਪ ਦੀ ਵਰਤੋਂ ਨਾਲ ਹਿਮਾਲਿਆ ਨੂੰ ਮੈਪ ''ਤੇ 3ਡੀ ਇਮੇਜ ''ਚ ਦੇਖਿਆ ਜਾ ਸਕਦਾ ਹੈ। ਇਕ ਰਿਪੋਰਟ ਮੁਤਾਬਿਕ ਇਸ ਐਪ ਦਾ ਨਾਂ "ਵਰਨ: ਦ ਹਿਮਾਲਿਆਜ਼" ਹੈ ਜੋ ਵਰਨ ਦੇ ਕਰੈਕਟਰ ਨਾਲ ਜਾਣੂ ਕਰਵਾਉਂਦੀ ਹੈ। ਯੇਤੀ ਨਾਂ ਦਾ ਇਹ ਕਰੈਕਟਰ ਹਿਮਾਲਿਆ ਦੀ ਸੈਰ ਕਰ ਸਕਦਾ ਹੈ। ਇਹ ਨਵੀਂ ਐਪ ਨੂੰ ਕੰਪਨੀ ਵੱਲੋਂ ਇਕ ਐਕਸਪੈਰੀਮੈਂਟ ਵਜੋਂ ਦਰਸਾਇਆ ਗਿਆ ਹੈ ਜੋ ਗੂਗਲ ਮੈਪ ਦੀ ਅਡਵਾਂਟੇਜ ਲੈਂਦਾ ਹੈ।
ਇਕ ਰਿਪੋਰਟ ਅਨੁਸਾਰ ਇਹ ਹਿਮਾਲਿਆ ਦੀ 3ਡੀ ਇਮੇਜਨਰੀ ਨੂੰ ਜ਼ਰੂਰ ਦਿਖਾਉਂਦਾ ਹੈ ਪਰ ਇਸ ''ਚ ਥੋੜਾ ਗੇਮਪਲੇਅ ਵੀ ਐਡ ਕੀਤਾ ਗਿਆ ਹੈ ਜੋ 3ਡੀ ਸੀਨ ਦੇ ਦੁਆਲੇ ਜ਼ੂਮਿੰਗ ਕਰਨ ਦਾ ਵਧੀਆ ਤਰੀਕਾ ਹੈ। ਯੇਤੀ ਗੇਮ ''ਚ ਮਾਊਂਟ ਐਵਰੈਸਟ ਦੀ ਚੋਟੀ ''ਤੇ ਚੜ੍ਹ ਸਕਦਾ ਹੈ, ਬਰਫੀਲੀ ਨਦੀ ''ਤੇ ਸੇਕਟਿੰਗ ਕਰ ਸਕਦਾ ਹੈ, ਚੇਸ ਯਾਕ ਦੀ ਸਵਾਰੀ ਕਰ ਸਕਦਾ ਹੈ, ਜੈੱਟਪੈਕ ਦੀ ਸਵਾਰੀ ਕਰ ਸਕਦਾ ਹੈ, ਹਿਮਾਲਿਆ ਦੀਆਂ ਚੀਜ਼ਾਂ ਨਾਲ ਖੇਡ ਸਕਦਾ ਹੈ ਅਤੇ ਹਿਮਾਲਿਆ ਬਾਰੇ ਇਕ ਵਾਇਸ ਓਵਰ ਦੁਆਰਾ ਐਜੁਕੇਸ਼ਨਲ ਜਾਣਕਾਰੀ ਵੀ ਦੇ ਸਕਦਾ ਹੈ। ਇਹ ਬੱਚਿਆ ਦੀ ਸਿੱਖਿਆ ਅਤੇ ਮਨੋਰੰਜਨ ਲਈ ਵਧੀਆ ਐਪ ਹੈ। ਇਸ ਐਪ ਦੀ ਇਕ ਝਲਕ ਨੂੰ ਤੁਸੀਂ ਉਪੱਰ ਦਿੱਤੀ ਵੀਡੀਓ ''ਚ ਦੇਖ ਸਕਦੇ ਹੋ।