ਹੁਣ ਤੁਸੀਂ ਵੀ ਕਰ ਸਕੋਗੇ Google ਦੀ Driverless Car ''ਚ ਸਫਰ, ਐਪ ਰਾਹੀਂ ਕਰ ਸਕੋਗੇ ਬੁੱਕ (ਵੀਡੀਓ)

Thursday, Apr 27, 2017 - 11:20 PM (IST)

ਜਲੰਧਰ- ਗੂਗਲ ਨੇ ਆਪਣੀ ਕਾਰ ਕੰਪਨੀ ਵਾਇਮੋ ਦੀ ਪਹਿਲੀ ਡਰਾਇਵਰ ਲੈੱਸ ਕਾਰ ਨੂੰ ਲੋਕਾਂ ਦੇ ਵਿੱਚ ਲਿਆਉਣ ਦਾ ਫੈਸਲਾ ਲਿਆ ਹੈ। ਕਰੀਬ 10 ਸਾਲ ਦੀ ਰਿਸਰਚ ਤੋਂ ਬਾਅਦ ਗੂਗਲ ਦਾ ਆਟੋਨਾਮਸ ਪ੍ਰੋਜੈਕਟ ਹੁਣ ਕਾਮਯਾਬੀ ਨੂੰ ਛੂਹਣ ਲਗਾ ਹੈ। ਇਸਦੇ ਨਾਲ ਹੀ ਗੂਗਲ ਨੇ ਇਸ ਕਾਰ ਦਾ ਇਸਤੇਮਾਲ ਕਰਨ ਲਈ ਗਾਹਕਾਂ ਨੂੰ ਇਨਵਾਇਟ ਵੀ ਕੀਤਾ ਹੈ। ਕੰਪਨੀ ਨੇ ਇਸ ਪ੍ਰੋਜੈਕਟ ਦਾ ਨਾਮ ਵੇਮੋ ਰੱਖਿਆ ਹੈ। ਵੇਮੋ ਦੇ ਬੇੜੇ ''ਚ 500 ਕਰਾਇਸਲਰ ਪੈਸਿਫਿਕਾ ਮਿਨਵੈਨ ਨੂੰ ਸ਼ਾਮਿਲ ਕੀਤਾ ਗਿਆ ਹੈ।

ਵੇਮੋ ਦੇ ਚੀਫ ਐਗਜੀਕਿਊਟਿਵ ਆਫਿਸਰ ਜਾਨ ਰੈਫਿਕ ਨੇ ਦੱਸਿਆ, ਅਸੀਂ ਜਾਨਣਾ ਚਾਹੁੰਦੇ ਹਾਂ ਕਿ ਆਮ ਲੋਕਾਂ ਨੂੰ ਇਸ ਸਮਾਰਟ ਵ੍ਹੀਕਲਸ ਦੇ ਨਾਲ ਕਿਵੇਂ ਦਾ ਅਨੁਭਵ ਹੈ। ਅਰਲ ਰਾਇਡਰ ਪ੍ਰੋਗਰਾਮ ਦੇ ਤਹਿਤ ਵੇਮੋ ਫੀਨਿਕਸ ਮੇਟਰੋਪਾਲਿਟਨ ਏਰੀਆ ਦੇ ਲੋਕ ਨੂੰ ਇਸ ''ਚ ਸ਼ਾਮਿਲ ਹੋਣ ਲਈ ਇੰਵਾਇਟ ਕਰ ਰਿਹਾ ਹੈ। ਸ਼ੁਰੂਆਤੀ ਯੂਜ਼ਰਸ ਵੇਮੋ ਐਪ ਰਾਹੀਂ ਇਸਦੀ ਬੁਕਿੰਗ ਕਰ ਸਕਣਗੇ, ਪਰ ਇਸ ਦੇ ਲਈ ਉਨ੍ਹਾਂ ਤੋਂ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਲਈ ਜਾਵੇਗੀ ।

ਸਿਲੀਕਾਨ ਵੈਲੀ ''ਚ ਹੋਏ ਟੈਸਟ ਤੋਂ ਬਾਅਦ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਗੂਗਲ ਦੀ ਇਹ ਕਾਰ ਕੈਬ ਕੰਪਨੀਆਂ ਨੂੰ ਬਹੁਤ ਫਾਇਦਾ ਪਹੁੰਚਾਣ ਵਾਲੀ ਹੈ। ਦੱਸ ਦਈਏ ਕਿ ਵਾਇਮੋ ਦਾ ਤਕਨੀਕੀ ਰਿਕਾਰਡ ਬਹੁਤ ਵਧੀਆ ਹੈ। ਕਈ ਕੰਪਨੀਆਂ ਦਾ ਮੰਨਣਾ ਹੈ ਕਿ ਲੋਕ ਇਸ ਦਾ ਇਸਤੇਮਾਲ ਇਕ ਸਰਵਿਸ ਦੀ ਤਰ੍ਹਾਂ ਕਰਣਗੇ। ਦੱਸਿਆ ਜਾ ਰਿਹਾ ਹੈ ਕਿ ਉਬਰ ਇਸ ''ਤੇ ਆਪਣੀ ਫੜ ਬਣਾ ਸਕਦਾ ਹੈ। ਵੇਮੋ ਕਈ ਦਿਨਾਂ ਤੋਂ ਸੈਲਫ ਡਰਾਈਵਿੰਗ ਲਈ ਕਈ ਹੋਰ ਮਾਡਲਸ ਅਤੇ ਕੰਪਨੀਆਂ ਦੇ ਵ੍ਹੀਕਲਸ ਦਾ ਟੈਸਟ ਕਰ ਰਿਹਾ ਹੈ ਜਿਸ ''ਚ ਕੰਪਨੀ ਦੇ ਮਲਾਜ਼ਮ ਅਤੇ ਕਾਂਟ੍ਰੈਕਟਰਸ ਨੂੰ ਬਿਠਾ ਕੇ ਹੀ ਇਸ ਵ੍ਹੀਕਲਸ ਦਾ ਟਰਾਇਲ ਕੀਤਾ ਜਾ ਰਿਹਾ ਹੈ।


Related News