ਪਲੇਅ ਸਟੋਰ ''ਤੇ ਉਪਲੱਬਧ ਹੋਈ ਗੂਗਲ ਦੀ ਬੈਟਰੀ ਐਪ ''Device Health Services''

Thursday, Oct 12, 2017 - 12:57 PM (IST)

ਪਲੇਅ ਸਟੋਰ ''ਤੇ ਉਪਲੱਬਧ ਹੋਈ ਗੂਗਲ ਦੀ ਬੈਟਰੀ ਐਪ ''Device Health Services''

ਜਲੰਧਰ- ਗੂਗਲ ਨੇ ਆਪਣੇ ਐਂਡਰਾਇਡ ਐਪ ਯੂਜ਼ਰਸ ਲਈ ਗੂਗਲ ਪਲੇਅ ਸਟੋਰ 'ਤੇ ਇਕ ਨਵੀਂ ਐਪ ਉਪਲੱਬਧ ਕੀਤੀ ਹੈ। ਜੋ ਕਿ ਯੂਜ਼ਰਸ ਨੂੰ ਫੋਨ ਦੀ ਬੈਟਰੀ 'ਤੇ ਨਜ਼ਰ ਰੱਖਣ 'ਚ ਮਦਦ ਕਰੇਗੀ। ਗੂਗਲ ਦੁਆਰਾ 'Device Health Services' ਨਾਂ ਨਾਲ ਪੇਸ਼ ਕੀਤੀ ਗਈ ਇਹ ਐਪ ਫਿਲਹਾਲ Nexus ੫ ਡਿਵਾਈਸ 'ਤੇ ਉਪਲੱਬਧ ਹੋਈ ਹੈ, ਜਿਸ ਦੀ ਜਾਣਕਾਰੀ Nexus 5 ਯੂਜ਼ਰਸ ਦੁਆਰਾ ਦਿੱਤੀ ਗਈ ਹੈ। 
ਰਿਪੋਰਟ ਮੁਤਾਬਕ Nexus 5 ਯੂਜ਼ਰਸ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਸਮਾਰਟਫੋਨ 'ਚ ਪਲੇਅ ਸਟੋਰ 'ਤੇ ਗੂਗਲ ਦੀ ਨਵੀਂ ਐਪ 'Device Health Services' ਦੀ ਅਪਡੇਟ ਪ੍ਰਾਪਤ ਹੋਈ ਹੈ। ਦੱਸ ਦਈਏ ਕਿ ਇਹ ਐਪ ਫੋਨ ਦੀ ਬੈਟਰੀ ਨਾਲ ਸੰਬੰਧਿਤ ਜਾਣਕਾਰੀ ਦੇਣ 'ਚ ਯੂਜ਼ਰਸ ਦੀ ਮਦਦ ਕਰੇਗੀ। 'Device Health Services' ਐਪ ਯੂਜ਼ਰਸ ਨੂੰ ਇਹ ਦੱਸੇਗੀ ਕਿ ਉਨ੍ਹਾਂ ਦੇ ਫੋਨ ਦੀ ਬੈਟਰੀ ਕਿੰਨੇ ਘੰਟੇ ਹੋਰ ਕੰਮ ਕਰੇਗੀ, ਜੋ ਕਿ ਤੁਹਾਡੀ ਵਰਤੋਂ ਦੇ ਆਧਾਰ 'ਤੇ ਨਿਰਭਰ ਹੋਵੇਗਾ। ਹਾਲਾਂਕਿ ਰਿਪੋਰਟ 'ਚ ਇਸ ਨਾਲ ਜੁੜੀ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ। 
ਉਥੇ ਹੀ ਗੂਗਲ ਦੁਆਰਾ ਵੀ 'Device Health Services' ਬਾਰੇ ਕੋਈ ਅਧਿਕਾਰਤ ਜਾਣਕਾਰੀ ਅਜੇ ਤੱਕ ਮੁਹੱਈਆ ਨਹੀਂ ਕਰਵਾਈ ਗਈ ਹੈ। ਯੂਜ਼ਰਸ ਕੋਲ ਇਸ ਦੀ ਅਪਡੇਟ ਆਉਣ ਨਾਲ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੰਪਨੀ ਸ਼ਾਇਦ ਇਸ ਦੀ ਟੈਸਟਿੰਗ ਕਰ ਰਹੀ ਹੈ ਅਤੇ ਜਲਦੀ ਹੀ ਇਸ ਨੂੰ ਮੁਹੱਈਆ ਕਰਵਾ ਸਕਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਨਵੀਂ ਐਪ 'ਚ ਬੈਟਰੀ ਨਾਲ ਜੁੜੇ ਨਵੇਂ ਅਪਡੇਟ ਅਤੇ ਸੁਵਿਧਾਵਾਂ ਦੇਖਣ ਨੂੰ ਮਿਲਣਗੀਆਂ। 
ਨਾਲ ਹੀ ਕੁਝ ਰਿਪੋਰਟਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਤੁਹਾਡੇ ਕੋਲ ਗੂਗਲ ਪਲੇਅ ਸਟੋਰ ਦੇ 'Device Health Services' ਐਪ ਦਾ ਲਿੰਕ ਓਪਨ ਨਹੀਂ ਹੋ ਰਿਹਾ ਹੈ ਤਾਂ ਇਸ ਨਾਲ ਸਪੱਸ਼ਟ ਹੈ ਕਿ ਉਸ ਦੇਸ਼ 'ਚ ਇਹ ਐਪ ਉਪਲੱਬਧ ਨਹੀਂ ਹੋਈ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਨੈਕਸਸ ਜਾਂ ਪਿਕਸਲ ਯੂਜ਼ਰ ਨਹੀਂ ਹੋ ਤਾਂ ਵੀ ਤੁਹਾਨੂੰ ਐਰਰ ਸ਼ੋਅ ਹੋਵੇਗਾ। ਹਾਲਾਂਕਿ ਇਸ ਨਾਲ ਜੁੜੀ ਸਪੱਸ਼ਟ ਜਾਣਕਾਰੀ ਲਈ ਕੰਪਨੀ ਦੇ ਅਧਿਕਾਰਤ ਐਲਾਨ ਦਾ ਇੰਤਜ਼ਾਰ ਕਰਨਾ ਹੋਵੇਗਾ।


Related News