ਨਵੀਂ ਕਾਰ ਖਰੀਦਣ ਦਾ ਸੁਨਹਿਰੀ ਮੌਕਾ, ਇਨ੍ਹਾਂ 'ਤੇ ਮਿਲ ਰਿਹੈ ਲੱਖਾਂ ਦਾ Discount
Saturday, Nov 23, 2024 - 01:02 PM (IST)
ਨਵੀਂ ਦਿੱਲੀ- ਤਿਉਹਾਰੀ ਸੀਜ਼ਨ ਖਤਮ ਹੋ ਗਿਆ ਹੈ ਤੇ ਸਾਲ ਵੀ ਖਤਮ ਹੋਣ ਵਾਲਾ ਹੈ, ਇਸ ਲਈ ਕਈ ਵੱਡੀਆਂ ਕਾਰ ਕੰਪਨੀਆਂ ਪੁਰਾਣੇ ਸਟਾਕ ਨੂੰ ਕਲੀਅਰ ਕਰਨ ਲਈ ਸਾਲ ਦੇ ਅੰਤ ਵਿੱਚ ਦਿਲਚਸਪ ਆਫਰ ਦੇ ਰਹੀਆਂ ਹਨ। ਜੇਕਰ ਤੁਸੀਂ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਸਭ ਤੋਂ ਵਧੀਆ ਸਮਾਂ ਹੋ ਸਕਦਾ ਹੈ। ਉਦਯੋਗ ਦੇ ਅੰਕੜਿਆਂ ਦੇ ਅਨੁਸਾਰ, ਕਾਰ ਨਿਰਮਾਤਾਵਾਂ ਨੇ ਇਸ ਨਵੰਬਰ ਵਿੱਚ ਡੀਲਰਾਂ ਨੂੰ 3,25,000 ਤੋਂ 3,30,000 ਵਾਹਨ ਭੇਜੇ ਹਨ। ਹਾਲਾਂਕਿ, ਪਹਿਲੇ 20 ਦਿਨਾਂ ਵਿੱਚ ਸਿਰਫ 1,75,660 ਵਾਹਨ ਵੇਚੇ ਗਏ ਸਨ, ਜਿਸ ਨਾਲ ਡੀਲਰਾਂ ਨੂੰ ਕਾਫੀ ਸਟਾਕ ਬਚ ਗਿਆ ਹੈ। ਫੈਡਰੇਸ਼ਨ ਆਫ ਆਟੋ ਡੀਲਰਸ ਐਸੋਸੀਏਸ਼ਨ (FADA) ਦੀ ਰਿਪੋਰਟ ਹੈ ਕਿ ਡੀਲਰਾਂ ਕੋਲ 75-80 ਦਿਨਾਂ ਲਈ ਸਟਾਕ ਹੈ, ਜਿਸ ਦੀ ਕੀਮਤ ₹75,000 ਕਰੋੜ ਹੈ। ਵਿਕਰੀ ਨੂੰ ਤੇਜ਼ ਕਰਨ ਲਈ, ਵਾਹਨ ਨਿਰਮਾਤਾ ਆਕਰਸ਼ਕ ਛੋਟਾਂ (Maruti Suzuki, Hyundai Motors) ਅਤੇ ਬੈਨੀਫਿਟ ਦੇ ਰਹੇ ਹਨ, ਆਓ ਜਾਣਦੇ ਹਾਂ ਇਨ੍ਹਾਂ ਬਾਰੇ…
ਇਹ ਵੀ ਪੜ੍ਹੋ-ਪੁਰਾਣੀ ਤੋਂ ਪੁਰਾਣੀ ਕਬਜ਼ ਨੂੰ ਦੂਰ ਕਰ ਸਕਦੇ ਨੇ ਇਹ ਬੀਜ, ਜਾਣੋ ਵਰਤੋਂ ਦੇ ਢੰਗ
ਮਾਰੂਤੀ ਸੁਜ਼ੁਕੀ (Maruti Suzuki
ਮਾਰੂਤੀ ਅਰੇਨਾ ਮਾਡਲਾਂ ਜਿਵੇਂ ਕਿ ਆਲਟੋ ਕੇ10, WagonR, ਅਤੇ Swift ₹20,000 ਤੋਂ ₹50,000 ਤੱਕ ਦੀ ਛੋਟ, ਨਾਲ ਹੀ ₹15,000 ਦੇ ਐਕਸਚੇਂਜ ਬੋਨਸ ਅਤੇ ₹2,100-₹2,300 ਦੇ ਕਾਰਪੋਰੇਟ ਡਿਸਕਾਊਂਟ ਦੇ ਨਾਲ ਆ ਰਹੀਆਂ ਹਨ। Baleno, Ignis ਅਤੇ Grand Vitara ਵਰਗੇ Nexa ਮਾਡਲਾਂ ਵਿੱਚ ਤੇ Jimny SUV ‘ਤੇ ₹30,000 ਤੋਂ ₹1.95 ਲੱਖ ਤੱਕ ਦੀਆਂ ਆਫਰਸ ਮਿਲ ਰਹੀਆਂ ਹਨ।
ਹੁੰਡਈ ਮੋਟਰਜ਼ (Hyundai Motors)
Hyundai Grand i10 Nio ‘ਤੇ ₹35,000-₹45,000 ਅਤੇ i20, Venue, Verna, ਅਤੇ Tucson ਵਰਗੇ ਮਾਡਲਾਂ ‘ਤੇ ₹20,000-₹70,000 ਦੀ ਛੋਟ ਦੀ ਪੇਸ਼ਕਸ਼ ਕਰ ਰਹੀ ਹੈ। ਇਲੈਕਟ੍ਰਿਕ Ioniq 5 SUV ‘ਤੇ ₹2 ਲੱਖ ਦੀ ਭਾਰੀ ਛੋਟ ਮਿਲ ਰਹੀ ਹੈ।
ਇਹ ਵੀ ਪੜ੍ਹੋ- 'Bigg Boss 18' ਦੀ ਹਵਾ 'ਚ ਘੁਲਿਆ ਹੌਟਨੈੱਸ ਦਾ ਡੋਜ਼, ਇਨ੍ਹਾਂ ਹਸੀਨਾਵਾਂ ਨੂੰ ਮਿਲੀ ਵਾਈਲਡ ਕਾਰਡ ਐਂਟਰੀ (ਤਸਵੀਰਾਂ)
ਟਾਟਾ ਮੋਟਰਜ਼ (Tata Motors)
Altroz ‘ਤੇ ₹25,000 ਦੀ ਨਕਦ ਛੋਟ ਉਪਲਬਧ ਹੈ, ਜਦੋਂ ਕਿ Punch, Tiago ਅਤੇ Tigor ਦੀਆਂ ਕੀਮਤਾਂ ਕ੍ਰਮਵਾਰ ₹4.99 ਲੱਖ, ₹5.99 ਲੱਖ, ਅਤੇ ₹7.99 ਲੱਖ ਤੋਂ ਸ਼ੁਰੂ ਹੋ ਰਹੀਆਂ ਹਨ। ਟਾਟਾ ਦੇ ਇਲੈਕਟ੍ਰਿਕ ਮਾਡਲਾਂ ‘ਤੇ ਵੀ ਵਿਸ਼ੇਸ਼ ਆਫਰਸ ਮਿਲ ਰਹੇ ਹਨ।
ਮਹਿੰਦਰਾ ਐਂਡ ਮਹਿੰਦਰਾ (Mahindra & Mahindra)
ਬੋਲੇਰੋ ਨਿਓ, ਸਕਾਰਪੀਓ ਐਨ, ਅਤੇ ਥਾਰ 4x4 ਵਰਗੇ ਸਲੈਕਟਿਵ ਮਾਡਲਾਂ ‘ਤੇ ਕ੍ਰਮਵਾਰ ₹70,000, ₹50,000 ਅਤੇ ₹1.25 ਲੱਖ ਤੱਕ ਦੀ ਛੋਟ ਮਿਲ ਰਹੀ ਹੈ। XUV4OO ਇਲੈਕਟ੍ਰਿਕ ‘ਤੇ ₹3 ਲੱਖ ਦੀ ਛੂਟ ਉਪਲਬਧ ਹੈ। ਇਸ ਤੋਂ ਇਲਾਵਾ Honda, Jeep, Skoda ਅਤੇ Volkswagen ਸਮੇਤ ਹੋਰ ਬ੍ਰਾਂਡ ਵੀ ਪ੍ਰਭਾਵਸ਼ਾਲੀ ਡੀਲਸ ਦੇ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ