ਹੁਣ ਯਾਹੂ ਮੈਨੇਜ ਕਰੇਗਾ ਤੁਹਾਡਾ Gmail ਅਕਾਊਂਟ

Saturday, Dec 12, 2015 - 03:18 PM (IST)

ਹੁਣ ਯਾਹੂ ਮੈਨੇਜ ਕਰੇਗਾ ਤੁਹਾਡਾ Gmail ਅਕਾਊਂਟ

ਜਲੰਧਰ— ਯਾਹੂ ਨੇ ਅਕਤੂਬਰ ''ਚ ਆਪਣੇ ਮੇਲ ਐਪਲੀਕੇਸ਼ਨ ਦੇ ਨਾਲ ਥਰਡ ਪਾਰਟੀ ਮੇਲ ਸਪੋਰਟ ਫੀਚਰ ਨੂੰ ਪੇਸ਼ ਕੀਤਾ ਸੀ। ਯਾਹੂ ਦੀ ਇਹ ਮੇਲ ਸੇਵਾ ਹਾਟਮੇਲ, ਆਊਟਲੁਕ ਅਤੇ AOL ਮੇਲ ਨੂੰ ਸਪੋਰਟ ਕਰਨ ''ਚ ਸਮਰੱਥ ਸੀ। ਉਥੇ ਹੀ ਅੱਜ ਕੰਪਨੀ ਨੇ ਇਸ ਦਾ ਅਪਡੇਟ ਲਾਂਚ ਕੀਤਾ ਹੈ ਜਿਸ ਰਾਹੀਂ ਯਾਹੂ ਮੇਲ ਤੋਂ ਹੀ ਆਪਣੇ ਜੀਮੇਲ ਅਕਾਊਂਟ ਨੂੰ ਐਕਸੈਸ ਕਰ ਸਕਦੇ ਹੋ। 
ਕੰਪਨੀ ਦੀ ਇਹ ਸੇਵਾ ਮੋਬਾਇਲ ਅਤੇ ਵੈੱਬ ਦੋਵੇਂ ਫਾਰਮੇਟ ''ਚ ਉਪਲੱਬਧ ਹੈ। ਇਸ ਰਾਹੀਂ ਤੁਸੀਂ ਇਕ ਹੀ ਥਾਂ ਤੋਂ ਆਪਣੇ ਸਾਰੇ ਮੇਲ ਦੇ ਕੰਟੈਕਟ ਅਤੇ ਅਕਾਊਂਟ ਨੂੰ ਮੈਨੇਜ ਕਰ ਸਕਦੇ ਹੋ। ਯਾਹੂ ਦੀ ਇਸ ਮੇਲ ਸਰਵਿਸ ਨੂੰ ਕੰਪਨੀ ਨੇ ਸਮਾਟਰ ਕੰਟੈਕਟ ਮੈਨੇਜਰ ਸੇਵਾ ਨਾਲ ਲੈਸ ਕੀਤਾ ਹੈ। 
ਯਾਹੂ ਮੇਲ ਐਪ ''ਚ ਮੇਲ ਸਿੰਕ ਕਰਨ ਦੇ ਨਾਲ ਹੀ ਪਹਿਲੀ ਦਿਨ ਤੋਂ ਹੀ ਮੇਲ ਬਾਕਸ ''ਚ ਸਾਰੇ ਈ-ਮੇਲ, ਕੰਟੈਕਟ, ਡਿਲੀਟ ਈ-ਮੇਲ ਅਤੇ ਰੀਡਮਾਰਕ ਅਤੇ ਅਨਰੀਡ ਮਾਰਕ ਉਪਲੱਬਧ ਹੁੰਦੇ ਹਨ। ਯਾਹੂ ਮੇਲ ਐਪਲੀਕੇਸ਼ਨ ਰਾਹੀਂ ਤੁਸੀਂ ਜੀਮੇਲ ਦੇ ਸਾਰੇ ਈ-ਮੇਲ ਨੂੰ ਐਕਸੈਸ ਕਰ ਸਕਦੇ ਹੋ ਪਰ ਸ਼ੁਰੂਆਤ ''ਚ ਸਿਰਫ 200 ਈ-ਮੇਲ ਹੀ ਆਉਣਗੇ। ਉਥੇ ਹੀ ਚੰਗੀ ਗੱਲ ਇਹ ਕਹੀ ਜਾ ਸਕਦੀ ਹੈ ਕਿ ਮੇਲ ਦੇ ਨਾਲ ਸਾਰੇ ਅਟੈਚਮੈਂਟ ਅਤੇ ਫਾਇਲਾਂ ਵੀ ਉਪਲੱਬਧ ਹੁੰਦੀਆਂ ਹਨ। ਯਾਹੂ ਦਾ ਨਵਾਂ ਈ-ਮੇਲ ਐਪਲੀਕੇਸ਼ਨ ਅੱਜ ਤੋਂ ਵੈਸ਼ਵਿਕ ਤੌਰ ''ਤੇ ਉਪਲੱਬਧ ਹੋ ਚੁੱਕਾ ਹੈ। ਐਂਡ੍ਰਾਇਡ ਅਤੇ 9OS ਯੂਜ਼ਰਸ ਇਸ ਨੂੰ ਪਲੇ ਸਟੋਰ ਅਤੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। ਉਥੇ ਹੀ ਵੈੱਬ ਬ੍ਰਾਊਜ਼ਰ ''ਤੇ ਵੀ ਇਸ ਦੀ ਵਰਤੋਂ ਅੱਜ ਤੋਂ ਕੀਤੀ ਜਾ ਸਕਦੀ ਹੈ।


Related News