Gionee ਦੇ ਇਸ ਸਮਾਰਟਫੋਨ ਨੂੰ ਮਿਲੀ ਨਵੀਂ OTA Update, ਮਿਲਣਗੇ ਨਵੇਂ ਫੀਚਰਸ
Thursday, May 04, 2017 - 01:45 PM (IST)
.jpg)
ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਜਿਓਨੀ ਨੇ ਗੁਜ਼ਰੇ ਦਿਨ ਹੀ ਜ਼ਿਓਨੀ S6 ਸਮਾਰਟਫੋਨ ਨੂੰ ਇਕ ਨਵੀਂ ਅਪਡੇਟ ਮਿਲੀ ਸੀ। ਜਿਸ ਤੋਂ ਬਾਅਦ ਕੰਪਨੀ ਨੇ P7 ਮੈਕਸ ਸਮਾਰਟਫੋਨ ਲਈ ਵੀ OTA ਅਪਡੇਟ ਜਾਰੀ ਕਰ ਦਿੱਤੀ ਹੈ। ਇਸ ਨਵੇਂ ਅਪਡੇਟ ਤੋਂ ਬਾਅਦ ਯੂਜ਼ਰਸ ਨੂੰ ਕਈ ਫੀਚਰਸ ਦੀ ਸਹੂਲਤ ਮਿਲੇਗੀ, ਜਿਸ ''ਚ ਬਿਊਟੀਪਲਸ ਐਪ, ਉਰਦੂ ਭਾਸ਼ਾ ਸਪੋਰਟ, ਏਮਿਗੋ ਅਕਾਊਂਟ, ਯੂਜ਼ਰ ਸੈਂਟਰ ਅਤੇ ਅਪਡੇਟਡ ਸਸਪੇਂਡੇਡ ਬਟਨ, ਮੂਡ ਵਾਲਪੇਪਰ, 7-ਸਟੋਰ, ”3 ਬਰਾਊਜ਼ਰ, ਟਰੂਕਾਲਰ, ਸਾਵਨ, ਗੂਗਲ ਜੈਂਡਰ ਅਤੇ ਗੂਗਲ GMS ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਅਪਡੇਟ ਤੋਂ ਬਾਅਦ ਸਮਾਰਟਫੋਨ ''ਚ ਬਗਸ ਦੀ ਸਮੱਸਿਆ ਦੂਰ ਹੋਵੇਗੀ ਅਤੇ ਇਸਦੀ ਪਰਫਾਰਮੇਨਸ ਪਹਿਲਾਂ ਵੀ ਬਿਹਤਰ ਹੋਵੇਗੀ।
ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਹੀ ਜਿਓਨੀ P7 ਮੈਕਸ ਲਈ ਇਕ ਅਤੇ OTA ਅਪਡੇਟ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਸਮਾਰਟਫੋਨ ਨੂੰ ਪੈਨਿਕ ਬਟਨ ਦਾ ਸਪੋਰਟ ਮਿਲ ਗਿਆ ਹੈ। ਦਰਅਸਲ ਭਾਰਤ ਸਰਕਾਰ ਦੁਆਰਾ ਨਿਰਦੇਸ਼ ਦਿੱਤਾ ਗਿਆ ਸੀ ਕਿ 2017 ਤੋਂ ਭਾਰਤ ''ਚ ਵੇਚੇ ਜਾਣ ਵਾਲੇ ਸਾਰੇ ਫੋਨਜ਼ ''ਚ ਪੈਨਿਕ ਬਟਨ ਦੀ ਸਹੂਲਤ ਹੋਣਾ ਲਾਜ਼ਮੀ ਹੈ, ਜਿਸਦੇ ਤਹਿਤ ਹੀ ਕੰਪਨੀ ਨੇ ਅਪਡੇਟ ਰਾਹੀਂ ਇਸ ਫੀਚਰ ਦੀ ਸਹੂਲਤ ਨੂੰ ਯੂਜ਼ਰਸ ਲਈ ਜਾਰੀ ਕੀਤਾ ਸੀ।