Fujifilm ਨੇ ਪੇਸ਼ ਕੀਤਾ ਸਭ ਤੋਂ ਸਸਤਾ X-110 ਮਿਰਰਲੈੱਸ ਕੈਮਰਾ

12/04/2016 1:56:44 PM

ਜਲੰਧਰ- ਜਪਾਨ ਦੀ ਮਲਟੀਨੈਸ਼ਨਲ ਕੰਪਨੀ ਫੁਜੀਫਿਲਮ ਨੇ ਮਿਰਰਲੈੱਸ ਕੈਮਰੇ ਦੀ ਦੁਨੀਆ ''ਚ ਧਮਾਕੇਦਾਰ ਵਾਪਸੀ ਕਰਦੇ ਹੋਏ ਐਕਸ ਸੀਰੀਜ਼ ''ਚ ਆਪਣੇ ਸਭ ਤੋਂ ਸਸਤੇ ਕੈਮਰਾ X-110 ਨੂੰ ਲਾਂਚ ਕੀਤਾ ਹੈ। 16-50mm f/3.5-5.6 ਲੈਂਜ਼ ਦੇ ਨਾਲ ਲਾਂਚ ਹੋਏ ਐਕਸ-ਏ10 ਕੈਮਰਾ ਦੀ ਕੀਮਤ 499.95 ਡਾਲਰ (ਕਰੀਬ 34,000 ਰੁਪਏ) ਹੈ। ਇਹ ਕੈਮਰਾ ਜਨਵਰੀ ''ਚ ਵਿਕਰੀ ਲਈ ਉਪਲੱਬਧ ਹੋ ਜਾਵੇਗਾ। 
ਐਕਸ-ਏ10 ਕੈਮਰੇ ਦਾ ਡਿਜ਼ਾਈਨ ਇਸ ਸਾਲ ਦੀ ਸ਼ੁਰੂਆਤ ''ਚ ਲਾਂਚ ਹੋਏ ਐਕਸ-ਏ3 ਵਰਗਾ ਹੀ ਹੈ। ਸੈਲਫੀ ਦੇ ਦੀਵਾਨਿਆਂ ਨੂੰ ਧਿਆਨ ''ਚ ਰੱਖ ਕੇ ਡਿਜ਼ਾਈਨ ਕੀਤੇ ਗਏ ਇਸ ਕੈਮਰੇ ''ਚ ਸੈਲਫ ਟਾਈਮਿੰਗ ਫੀਚਰ ਦਿੱਤਾ ਗਿਆ ਹੈ। ਫੁਜੀਫਿਲਮ ਦੇ ਐਕਸ-ਏ10 ਕੈਮਰੇ ''ਚ 24 ਮੈਗਾਪਿਕਸਲ ਕਾਂਪੋਨੈਂਟ ਦੀ ਬਜਾਏ 16 ਮੈਗਾਪਿਕਸਲ ਸੈਂਸਰ ਦੀ ਵਰਤੋਂ ਕੀਤੀ ਗਈ ਹੈ। ਫੁਜੀਫਿਲਮ ਦਾ ਐਕਸ-ਏ10 ਕੈਮਰਾ ਦੂਜੇ ਕਾਂਪੈੱਕਟ ਕੈਮਰਿਆਂ ਦੇ ਮੁਕਾਬਲੇ ਕਾਫੀ ਸਸਤਾ ਹੋਣ ਦੇ ਨਾਲ-ਨਾਲ ਸ਼ਾਨਦਾਰ ਫੀਚਰਜ਼ ਨਾਲ ਵੀ ਲੈਸ ਹੈ।

Related News