Flipkart Sale 'ਚ ਬੰਪਰ ਡਿਸਕਾਊਂਟ, 10 ਹਜ਼ਾਰ ਰੁਪਏ ਤੋਂ ਘੱਟ 'ਚ ਮਿਲਣਗੇ Smart TV

Saturday, Oct 19, 2024 - 11:39 PM (IST)

Flipkart Sale 'ਚ ਬੰਪਰ ਡਿਸਕਾਊਂਟ, 10 ਹਜ਼ਾਰ ਰੁਪਏ ਤੋਂ ਘੱਟ 'ਚ ਮਿਲਣਗੇ Smart TV

ਗੈਜੇਟ ਡੈਸਕ- ਈ-ਕਾਮਰਸ ਪਲੇਟਫਾਰਮ ਫਲਿਪਕਾਰਟ 'ਤੇ ਬਿਗ ਦੀਵਾਲੀ ਸੇਲ ਸ਼ੁਰੂ ਹੋਣ ਵਾਲੀ ਹੈ। ਇਸ ਪਲੇਟਫਾਰਮ 'ਤੇ 21 ਅਕਤੂਬਰ ਤੋਂ ਸੇਲ ਸ਼ੁਰੂ ਹੋਵੇਗੀ, ਜਿਸ ਨੂੰ ਵੀ.ਆਈ.ਪੀ. ਮੈਂਬਰ ਅਤੇ ਪਲੱਸ ਯੂਜ਼ਰਜ਼ ਇਕ ਦਿਨ ਪਹਿਲਾਂ ਐਕਸੈਸ ਕਰ ਸਕਣਗੇ। ਯਾਨੀ 20 ਅਕਤੂਬਰ ਤੋਂ ਵੀ.ਆਈ.ਪੀ. ਅਤੇ ਪਲੱਸ ਯੂਜ਼ਰਜ਼ ਨੂੰ Flipkart Big Diwali Sale ਦਾ ਐਕਸੈਸ ਮਿਲ ਜਾਵੇਗਾ। 

ਇਸ ਸੇਲ 'ਚੋਂ ਤੁਸੀਂ ਸਮਾਰਟਫੋਨ ਦੇ ਨਾਲ ਹੀ ਸਮਾਰਟ ਟੀਵੀ, ਵਾਸ਼ਿੰਗ ਮਸ਼ੀਨ, ਏਸੀ ਅਤੇ ਦੂਜੇ ਹੋਮ ਅਪਲਾਇੰਸ ਨੂੰ ਖਰੀਦ ਸਕਦੇ ਹਨ। ਸੇਲ 'ਚ ਐੱਸ.ਬੀ.ਆਈ. ਕਾਰਡ 'ਤੇ ਡਿਸਕਾਊਂਟ ਮਿਲ ਰਿਹਾ ਹੈ। ਫਲਿਪਕਾਰਟ 'ਤੇ ਤੁਹਾਨੂੰ ਫਲੈਟ ਡਿਸਕਾਊਂਟ ਦੇ ਨਾਲ ਐਕਸਚੇਂਜ ਆਫਰ ਅਤੇ ਈ.ਐੱਮ.ਆਈ. ਦਾ ਆਪਸ਼ਨ ਵੀ ਮਿਲੇਗਾ। 

ਸਸਤੇ 'ਚ ਖਰੀਦ ਸਕਦੇ ਹੋ ਸਮਾਰਟਫੋਨ

ਜੇਕਰ ਤੁਸੀਂ ਬਿਗ ਦੀਵਾਲੀ ਸੇਲ 'ਚੋਂ ਟੀਵੀ ਖਰੀਦਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਕਈ ਬ੍ਰਾਂਡਾਂ 'ਤੇ ਮਿਲ ਰਹੇ ਆਫਰ ਦਾ ਫਾਇਦਾ ਚੁੱਕ ਸਕਦੇ ਹੋ। ਸੇਲ 'ਚ Samsung, Xiaomi, LG, Thomson ਅਤੇ ਦੂਜੇ   ਮਾਡਲਾਂ 'ਤੇ ਡਿਸਕਾਊਂਟ ਮਿਲ ਰਿਹਾ ਹੈ। ਇਹ ਸੇਲ 26 ਅਕਤੂਬਰ ਨੂੰ ਖਤਮ ਹੋਵੇਗੀ, ਜਿਸ ਦਾ ਤੁਸੀਂ ਫਾਇਦੀ ਚੁੱਕ ਸਕਦੇ ਹੋ। 

ਘੱਟ ਬਜਟ 'ਚ ਤੁਹਾਨੂੰ Thomson TV ਦੇ ਵਿਕਲਪ ਮਿਲਣਗੇ, ਜਿਸ ਦੀ ਕੀਮਤ 5999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਕੰਪਨੀ ਆਪਣੇ ਕਈ ਮਾਡਲਾਂ ਦੇ ਨਾਲ 3 ਮਹੀਨਿਆਂ ਦੀ OTT ਸਬਸਕ੍ਰਿਪਸ਼ਨ ਦੀ ਪੇਸ਼ਕਸ਼ ਕਰ ਰਹੀ ਹੈ। ਕੰਪਨੀ ਦਾ 32-ਇੰਚ ਸਕਰੀਨ ਵਾਲਾ ਟੀਵੀ 10,000 ਰੁਪਏ ਤੋਂ ਘੱਟ ਵਿੱਚ ਉਪਲੱਬਧ ਹੈ।

ਫਲਿਪਕਾਰਟ ਸੇਲ 'ਚ ਤੁਸੀਂ 10,000 ਰੁਪਏ ਦੇ ਬਜਟ 'ਚ Xiaomi A ਸੀਰੀਜ਼ ਦਾ 32 ਇੰਚ ਦਾ ਟੀਵੀ ਖਰੀਦ ਸਕੋਗੇ। ਸੇਲ ਵਿੱਚ Sony Bravia 4K TV 'ਤੇ ਆਕਰਸ਼ਕ ਪੇਸ਼ਕਸ਼ਾਂ ਉਪਲੱਬਧ ਹਨ। ਤੁਸੀਂ 10 ਹਜ਼ਾਰ ਰੁਪਏ ਤੋਂ ਘੱਟ ਦੇ ਬਜਟ ਵਿੱਚ Coocaa TV ਵੀ ਖਰੀਦ ਸਕਦੇ ਹੋ।


author

Rakesh

Content Editor

Related News