ਫੇਸਬੁੱਕ ਮੈਸੇਂਜਰ ’ਚ ਆਈ ਨਵੀਂ ਅਪਡੇਟ, ਬਦਲ ਜਾਵੇਗਾ ਮੈਸੇਜ ਕਰਨ ਦਾ ਅੰਦਾਜ਼
Wednesday, Mar 30, 2022 - 06:08 PM (IST)

ਗੈਜੇਟ ਡੈਸਕ– ਫੇਸਬੁੱਕ ਮੈਸੇਂਜਰ ਨੇ ਨਵੇਂ ਫੀਚਰਜ਼ ਨੂੰ ਜਾਰੀ ਕੀਤਾ ਹੈ। ਇਸਨੂੰ ਕੰਪਨੀ ਨੇ ਸ਼ਾਰਟਕਟ ਨਾਂ ਦਿੱਤਾ ਹੈ। ਇਸ ਨਾਲ ਮੈਸੇਜਿੰਗ ਸਰਵਿਸ ’ਤੇ ਕਮਾਂਡ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਆਈ.ਓ.ਐੱਸ. ਅਤੇ ਐਂਡਰਾਇਡ ਸਮਾਰਟਫੋਨ ਯੂਜ਼ਰਸ ਕਮਾਂਡ ਰਾਹੀਂ ਕਈ ਟਾਸਕ ਨੂੰ ਪਰਫਾਰਮ ਕਰ ਸਕਦੇ ਹਨ। ਯੂਜ਼ਰਸ ਫੇਸਬੁੱਕ ਮੈਸੇਂਜਰ ਗਰੁੱਪ ’ਚ ਸਾਰਿਆਂ ਨੋਟੀਫਾਈ ਕਰ ਸਕਦੇ ਹਨ ਜਾਂ ਸਾਈਲੈਂਟਲੀ ਬਿਨਾਂ ਕਿਸੇ ਦੂਜੇ ਯੂਜ਼ਰਸ ਨੂੰ ਨੋਟੀਫਾਈ ਕੀਤੇ ਮੈਸੇਜ ਭੇਜ ਸਕਦੇ ਹਨ। ਯੂਜ਼ਰ GIFs ਅਤੇ ASCII ਇਮੋਟਿਕੋਨਸ ਫੇਸਬੁੱਕ ਮੈਸੇਂਜਰ ’ਤੇ ਸੈਂਡ ਕਰ ਸਕਦੇ ਹਨ।
ਨਵੇਂ ਫੀਚਰਜ਼ MSN Messenger ਦੇ ਹਿਡਨ Easter Egg ਕਮਾਂਡ ਦੀ ਤਰ੍ਹਾਂ ਹੈ। ਜਿਸਨੂੰ ਮੈਸੇਂਜਰ ’ਤੇ ਵਨ-ਵਰਡ ਕਮਾਂਡ ਰਾਹੀਂ ਕਈ ਟਾਸਕ ਨੂੰ ਪਰਫਾਰਮ ਕਰਨ ਲਈ ਡਿਜ਼ਾਇਨ ਕੀਤਾ ਗਿਆ ਸੀ। ਮੇਟਾ ਦੀ ਮਲਕੀਅਤ ਵਾਲੀ ਮੈਸੇਜਿੰਗ ਸਰਵਿਸ ਨੇ ਦੱਸਿਆ ਕਿ ਉਹ ਫੇਸਬੁੱਕ ਮੈਸੇਂਜਰ ਲਈ ਸ਼ਾਰਟਕਟ ਫੀਚਰ ਨੂੰ ਜਾਰੀ ਕਰ ਰਹੀ ਹੈ। ਇਹ ਫੀਚਰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਯੂਜ਼ਰਸ ਲਈ ਹੈ। ਇਸ ਫੀਚਰ ਨਾਲ ਯੂਜ਼ਰਸ @everyone ਟਾਈਪ ਕਕਰੇ ਚੈਟ ’ਚ ਸਾਰੇ ਯੂਜ਼ਰਸ ਨੂੰ ਨੋਟਫਿਕੇਸ਼ਨ ਸੈਂਡ ਕਰ ਸਕਦੇ ਹਨ। ਇਸ ਕਮਾਂਡ ਨਾਲ ਗਰੁੱਪ ਮੈਂਬਰ ਨੂੰ ਕਿਸੇ ਇਕ ਮੈਸੇਜ ’ਤੇ ਧਿਆਨ ਦਿਵਾਇਆ ਜਾ ਸਕਦਾ ਹੈ।
ਯੂਜ਼ਰਸ ਮੈਸੇਂਜਰ ’ਤੇ ਸ਼ਾਟਕਟ ਫੀਚਰ ਰਾਹੀਂ ਹੀ ਕਿਸੇ ਯੂਜ਼ਰ ਜਾਂ ਗਰੁੱਪ ’ਚ ਬਿਨਾਂ ਉਨ੍ਹਾਂ ਦੀ ਜਾਣਕਾਰੀ ਦਿੱਤੇ ਮੈਸੇਜ ਭੇਜ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਸਾਈਲੇਂਟ ਕਮਾਂਡ ਦਾ ਇਸਤੇਮਾਲ ਕਰਨਾ ਹੋਵੇਗਾ। ਇਸ ਕਮਾਂਡ ਨਾਲ ਭੇਜੇ ਗਏ ਮੈਸੇਜ ਨਾਲ ਯੂਜ਼ਰ ਨੂੰ ਇਸਦੀ ਜਾਣਕਾਰੀ ਨਹੀਂ ਹੋਵੇਗੀ। ਇਹ ਫੀਚਰ ਉਸ ਸਮੇਂ ਕਾਫੀ ਘੱਟ ਆਏਗਾ ਜਦੋਂ ਤੁਸੀਂ ਵਿਦੇਸ਼ ’ਚ ਰਹਿ ਰਹੇ ਆਪਣੇ ਦੋਸਤ ਨੂੰ ਬਿਨਾਂ ਡਿਸਟਰਬ ਕੀਤੇ ਮੈਸੇਜ ਸੈਂਡ ਕਰਨਾ ਚਾਹੁੰਦੇ ਹੋ। ਇਹ ਫੀਚਰ ਟੈਲੀਗ੍ਰਾਮ ’ਤੇ ਪਹਿਲਾਂ ਤੋਂ ਮੌਜੂਦ ਹੈ। ਸਾਈਲੇਂਟ ਅਤੇ @everyone Shortcuts ਫੀਚਰ ਫੇਸਬੁੱਕ ਮੈਸੇਂਜਰ ’ਤੇ ਉਪਲੱਬਧ ਹੋ ਗਿਆ ਹੈ।