ਫੇਸਬੁੱਕ ਦੇ ਇਸ ਨਵੇਂ ਫੀਚਰ ਨਾਲ ਆਪਣੇ ਦੋਸਤਾਂ ਨੂੰ ਭੇਜ ਸਕੋਗੇ ਗ੍ਰੀਟਿੰਗ ਕਾਰਡ

Thursday, Dec 22, 2016 - 12:10 PM (IST)

ਜਲੰਧਰ- ਸੋਸ਼ਲ ਮੀਡੀਆ ਪਲੇਟਫਾਰਮ ਨੂੰ ਹੋਰ ਜ਼ਿਆਦਾ ਮਜ਼ੇਦਾਰ ਬਣਾਉਣ ਲਈ ਫੇਸਬੇੱਕ ਨੇ ਇਕ ਨਵਾਂ ਫੀਚਰ ਜਾਰੀ ਕਰ ਦਿੱਤਾ ਹੈ। ਇਹ ਨਵਾਂ ਫੀਚਰ ਕਿਸੇ ਈਵੈਂਟ ਜਾਂ ਆਲੇ ਦੁਆਲੇ ਹੋ ਰਹੇ ਕਿਸੇ ਖਾਸ ਪਲਾਂ ਨਾਲ ਜੁੜੇ ਮੈਸੇਜ ਦੀ ਤਰ੍ਹਾਂ ਹੈ। ਗੂਗਲ ਦੇ ਡੂਡਲ ਦੀ ਤਰ੍ਹਾਂ ਹੀ ਫੇਸਬੁੱਕ ਇਕ ਮੈਸੇਜ਼ ਦਿਖਾਏਗਾ ਅਤੇ ਨਿਊਜ ਫੀਡ ''ਚ ਸਭ ਤੋਂ ''ਤੇ ਇਕ ਕਾਰਡ ''ਚ ਉਸ ਤੋਂ ਜੁੜੇ ਐਕਸ਼ਨ ਦਿਖਣਗੇ। ਇਸ ਨਾਲ ਯੂਜ਼ਰ ਕਿਸੇ ਈਵੇਂਟ ਦੇ ਬਾਰੇ ''ਚ ਜ਼ਿਆਦਾ ਗੱਲ ਕਰ ਸਕੋਗੇ ਅਤੇ ਆਲੇ-ਦੁਆਲੇ ਹੋ ਰਹੀ ਹਲਚੱਲ ਦੇ ਬਾਰੇ ''ਚ ਦੂਸਰਿਆਂ ਨੂੰ ਵੀ ਅਸਾਨੀ ਨਾਲ ਦੱਸ ਸਕਣਗੇ। ਇਸ ਫੀਚਰ ਦੇ ਰਾਹੀਂ ਫੇਸਬੁੱਕ ਯੂਜ਼ਰ ਆਪਣੇ ਫੇਸਬੁਕ ਦੋਸਤਾਂ ਨੂੰ ਹਾਲੀਡੇ ਗ੍ਰੀਟਿੰਗ ਵੀ ਭੇਜ ਸਕਦੇ ਹਨ।

 

ਇਕ ਬਲਾਗ ਪੋਸਟ ''ਚ ਫੇਸਬੁੱਕ ਨੇ ਇਸ ਫੀਚਰ ਦੀ ਜਾਣਕਾਰੀ ਦਿੱਤੀ। ਫੇਸਬੁੱਕ ਆਪਣੇ ਪਲੇਫਾਰਮ ਨੂੰ ਜ਼ਿਆਦਾ ਤੋਂਂ ਜ਼ਿਆਦਾ ਯੂਜ਼ਰ ਇੰਟਰੇਕਟਿਵ ਬਣਾਉਣਾ ਚਾਹੁੰਦਾ ਹੈ। ਫੇਸਬੁੱਕ, ਛੁੱਟੀਆਂ ਜਾਂ ਕਿਸੇ ਤਿਓਹਾਰੀ ਸੀਜ਼ਨ ਦੇ ਸਮੇਂ ਲੋਕਾਂ ਨੂੰ ਇਕ-ਦੂੱਜੇ ਨਾਲ ਜੁੜਣ ਦੇ ਬਹੁਤ ਸਾਰੇ ਤਰੀਕੇ ਉਪਲੱਬਧ ਕਰਾ ਰਿਹਾ ਹੈ। ਇਸ ਤੋਂ ਇਲਾਵਾ, ਫੇਸਬੁੱਕ ਹੁਣ ਹਾਲੀਡੇ ਕਾਰਡ ਦਿਖਾਉਣਾ ਸ਼ੁਰੂ ਕਰੇਗਾ ਜਿਸ ਨੂੰ ਤੁਸੀਂ ਕਿਸੇ ਤਿਉਹਾਰ ਜਾਂ ਛੁੱਟੀਆਂ ਦੇ ਮੌਕੇ ''ਤੇ ਆਪਣੇ ਦੋਸਤਾਂ ਨੂੰ ਭੇਜ ਸਕਦੇ ਹਨ। ਕ੍ਰਿਸਮਸ ਦੇ ਕਰੀਬ ਹੋਣ ਦੇ ਨਾਲ ਹੀ ਫੇਸਬੁੱਕ ''ਤੇ ਵੱਖ-ਵੱਖ ਡਿਜ਼ਾਇਨ ਵਾਲੇ 18 ਕਸਟਮਾਇਜਡ ਗ੍ਰੀਟਿੰਗ ਕਾਰਡ ਦਿੱਖ ਰਹੇ ਹਨ।


Related News