Facebook ਲਿਆ ਰਹੀ ਹੈ ਵੱਡੀ ਅਪਡੇਟ, ਸਰਚ ਰਿਜ਼ਲਟ ''ਚ ਮਿਲੇਗਾ ਵਿਕੀਪੀਡਆ ਦਾ ਲਿੰਕ

06/12/2020 7:48:57 PM

ਗੈਜੇਟ ਡੈਸਕ—ਫੇਸਬੁੱਕ ਆਪਣੇ ਪਲੇਟਫਾਰਮ 'ਤੇ ਵਿਕੀਪੀਡੀਆ ਦਾ ਸਪੋਰਟ ਦੇਣ ਦੀ ਤਿਆਰੀ ਕਰ ਰਹੀ ਹੈ। ਆਮਤੌਰ 'ਤੇ ਜਦ ਅਸੀਂ ਫੇਸਬੁੱਕ 'ਤੇ ਕੁਝ ਸਰਚ ਕਰਦੇ ਹਾਂ ਤਾਂ ਸਾਨੂੰ ਫ੍ਰੈਂਡ, ਪ੍ਰੋਫਾਈਲ, ਪੋਸਟ, ਵੀਡੀਓ ਵਰਗੇ ਰਿਜ਼ਲਟਸ ਮਿਲਦੇ ਹਨ ਪਰ ਜਲਦ ਹੀ ਵਿਕੀਪੀਡੀਆ ਪੇਜ਼ ਦਾ ਲਿੰਕ ਵੀ ਮਿਲੇਗਾ। ਨਵੀਂ ਅਪਡੇਟ ਤੋਂ ਬਾਅਦ ਫੇਸਬੁੱਕ 'ਤੇ ਕਿਸੇ ਸ਼ਖਸੀਅਤ, ਫਿਲਮ ਜਾਂ ਟੀ.ਵੀ. ਸ਼ੋਅਜ਼ ਦੇ ਬਾਰੇ 'ਚ ਸਰਚ ਕਰਨ 'ਤੇ ਗੂਗਲ ਦੀ ਤਰ੍ਹਾਂ ਵਿਕੀਪੀਡੀਆ ਦਾ ਰਿਜ਼ਲਟ ਮਿਲੇਗਾ। ਫੇਸਬੁੱਕ ਨੇ ਇਸ ਨਵੀਂ ਅਪਡੇਟ ਦੇ ਬਾਰੇ 'ਚ ਪੁਸ਼ਟੀ ਕਰ ਦਿੱਤੀ ਹੈ। ਇਸ ਫੀਚਰ ਦਾ ਨਾਂ "pilot program" ਹੋਵੇਗਾ ਜੋ ਕਿ ਡੈਸਕਟਾਪ, ਮੋਬਾਇਲ ਵੈੱਬ ਅਤੇ ਆਈ.ਓ.ਐੱਸ. ਲਈ ਉਪਲੱਬਧ ਹੋਵੇਗਾ।

ਕਿਵੇਂ ਕੰਮ ਕਰੇਗਾ ਫੇਸਬੁੱਕ ਦਾ ਪਾਇਲਟ ਪ੍ਰੋਗਰਾਮ?
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਫੇਸਬੁੱਕ ਨਵੇਂ ਸਰਚ ਲਈ ਵੱਖ ਤੋਂ ਕੋਈ ਸਰਚ ਬਾਰ ਜਾਰੀ ਨਹੀਂ ਕਰਨ ਵਾਲਾ ਹੈ। ਮੌਜੂਦਾ ਸਰਚ ਬਾਰ 'ਚ ਤੁਹਾਨੂੰ ਸਰਚ ਕਰਨਾ ਹੋਵੇਗਾ। ਉਦਾਹਰਣ ਦੇ ਤੌਰ 'ਤੇ ਜੇਕਰ ਤੁਸੀਂ ਨਰਿੰਦਰ ਮੋਦੀ ਦੇ ਬਾਰੇ 'ਚ ਸਰਚ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਹੇਠਾਂ ਇਕ ਨਾਲਜ ਬਾਕਸ ਖੁੱਲ ਜਾਵੇਗਾ ਜਿਸ 'ਚ ਵਿਕੀਪੀਡੀਆ ਦਾ ਲਿੰਕ ਹੋਵੇਗਾ। ਇਹ ਠੀਕ ਉਸੇ ਤਰ੍ਹਾਂ ਹੋਵੇਗਾ ਜਿਵੇਂ ਕਿ ਗੂਗਲ 'ਚ ਸਰਚ ਕਰਨ 'ਤੇ ਆਉਂਦਾ ਹੈ।

ਫੇਸਬੁੱਕ ਭਲੇ ਹੀ ਸਰਚ ਬਾਰ ਦੀ ਟੈਸਟਿੰਗ ਕਰ ਰਹੀ ਹੈ ਪਰ ਇਸ ਦੀਆਂ ਕੁਝ ਸੀਮਾਵਾਂ ਵੀ ਹਨ। ਜਿਵੇਂ ਕਿ ਫੇਸਬੁੱਕ ਦਾ ਨਾਲਜ ਬਾਕਸ ਵੱਡੀਆਂ ਸ਼ਖਸੀਅਤਾਂ ਦੇ ਬਾਰੇ 'ਚ ਜਾਣਕਾਰੀ ਤਾਂ ਦੇਵੇਗਾ ਪਰ ਕਈ ਫਿਲਮਾਂ ਅਤੇ ਸ਼ੋਅਜ਼ ਦੇ ਬਾਰੇ 'ਚ ਜਾਣਕਾਰੀ ਨਹੀਂ ਦੇ ਸਕੇਗਾ। ਸੋਚਣ ਵਾਲੀ ਗੱਲ ਇਹ ਹੈ ਕਿ ਆਸਕਰ ਵਿਜੇਤਾ ਜੋਕਰ ਦੇ ਬਾਰੇ 'ਚ ਫੇਸਬੁੱਕ ਦਾ ਨਾਲਜ ਬਾਕਸ ਕੋਈ ਜਾਣਕਾਰੀ ਨਹੀਂ ਦੇ ਰਿਹਾ ਹੈ।


Karan Kumar

Content Editor

Related News