OMG ! ਫੇਸਬੁੱਕ ''ਤੇ ਵੀ ਆਇਆ ਇਹ ''Awesome'' ਫੀਚਰ
Wednesday, Feb 06, 2019 - 01:55 AM (IST)

ਗੈਜੇਟ ਡੈਸਕ—ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਆਖਿਰਕਾਰ ਆਪਣੇ ਵਾਅਦੇ ਮੁਤਾਬਕ ਉਹ ਫੀਚਰ ਲਾਂਚ ਕਰ ਦਿੱਤਾ ਜਿਸ ਦਾ ਯੂਜ਼ਰਸ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ 'ਅਨਸੈਂਡ ਫੀਚਰ' ਦੀ, ਜਿਸ ਰਾਹੀਂ ਹੁਣ ਯੂਜ਼ਰਸ ਮੈਸੇਂਜਰ 'ਤੇ ਭੇਜੇ ਗਏ ਮੈਸੇਜ ਨੂੰ ਡਿਲੀਟ ਕਰ ਸਕਣਗੇ।
ਮੰਨ ਲਵੋ ਜੇਕਰ ਕਦੇ ਗਲਤੀ ਨਾਲ ਤੁਸੀਂ ਕੋਈ ਮੈਸੇਜ ਗਲਤ ਵਿਅਕਤੀ ਦੇ ਚੈੱਟ ਬਾਕਸ 'ਚ ਭੇਜ ਦਿੱਤਾ ਤਾਂ ਹੁਣ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਰਿਪੋਰਟ ਦੀ ਮੰਨਿਏ ਤਾਂ ਯੂਜ਼ਰਸ 10 ਮਿੰਟ ਅੰਦਰ ਆਪਣੇ ਭੇਜੇ ਗਏ ਮੈਸੇਜ ਨੂੰ ਡਿਲੀਟ ਕਰ ਸਕਣਗੇ। ਇਹ ਬਿਲਕੁਲ ਉਸੇ ਤਰ੍ਹਾਂ ਹੀ ਕੰਮ ਕਰੇਗਾ ਜਿਵੇਂ ਵਟਸਐਪ ਦਾ ਡਿਲੀਟ ਫਾਰ ਐਵਰੀਵਨ ਫੀਚਰ ਕੰਮ ਕਰਦਾ ਹੈ। ਦੱਸ ਦੱਈਏ ਕਿ ਅਜੇ ਤੱਕ ਮੈਸੇਂਜਰ ਯੂਜ਼ਰਸ ਕੋਲ ਕਿਸੇ ਮੈਸੇਜ ਨੂੰ ਸਿਰਫ ਆਪਣੇ ਚੈੱਟ ਬਾਕਸ ਤੋਂ ਡਿਲੀਟ ਕਰਨ ਦਾ ਆਪਸ਼ਨ ਸੀ। ਪਰ ਇਸ ਅਨਸੈਂਡ ਫੀਚਰ ਤੋਂ ਬਾਅਦ ਹੁਣ ਭੇਜੇ ਗਏ ਮੈਸੇਜ ਰਿਸੀਵਰ ਦੇ ਚੈੱਟ ਬਾਕਸ ਤੋਂ ਵੀ ਡਿਲੀਟ ਹੋ ਜਾਣਗੇ।
ਇਸ ਫੀਚਰ 'ਚ ਜਦ ਤੁਸੀਂ ਕਿਸੇ ਵੀ ਮੈਸੇਜ 'ਤੇ ਕਲਿੱਕ ਕਰੋਗੇ ਤਾਂ ਜਿਸ ਨੂੰ ਤੁਸੀਂ ਡਿਲੀਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦੋ ਆਪਸ਼ਨ ਨਜ਼ਰ ਆਉਣਗੇ। ਪਹਿਲੇ 'ਰਿਮੂਵ ਫਾਰ ਐਵਰੀਵਨ' ਅਤੇ 'ਦੂਜਾ ਰਿਮੂਵ ਫਾਰ ਯੂ' ਆਪਸ਼ਨ। ਕੰਪਨੀ ਨੇ ਆਈ.ਓ.ਐੱਸ. ਅਤੇ ਐਂਡ੍ਰਾਇਡ ਦੋਵਾਂ ਪਲੇਟਫਾਰਮਾਂ ਲਈ ਇਸ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਜਲਦ ਹੀ ਇਹ ਮੈਸੇਂਜਰ ਦੇ ਲੇਟੈਸਟ ਵਰਜ਼ਨ 'ਤੇ ਸਾਰੇ ਯੂਜ਼ਰਸ ਲਈ ਉਪਲੱਬਧ ਹੋਵੇਗਾ। ਦੱਸਣਯੋਗ ਹੈ ਕਿ ਵਟਸਐਪ 'ਤੇ ਮੈਸੇਜ ਭੇਜਣ ਤੋਂ ਬਾਅਦ ਡਿਲੀਟ ਕਰਨ ਦਾ ਆਪਸ਼ਨ ਯੂਜ਼ਰਸ ਵੱਲੋਂ ਕਾਫੀ ਪਸੰਦ ਕੀਤਾ ਗਿਆ ਅਤੇ ਇਹ ਬਹੁਤ ਕੰਮ ਦਾ ਸਾਬਤ ਹੋਇਆ। 'ਅਨਸੈਂਡ ਫੀਚਰ' ਲਈ ਅੱਜ ਆਖਿਰਕਾਰ ਮੈਸੇਂਜਰ ਯੂਜ਼ਰਸ ਦਾ ਵੀ ਇੰਤਜ਼ਾਰ ਖਤਮ ਹੋ ਗਿਆ।