ਫੇਸਬੁੱਕ ਨੇ ਕੀਤਾ ਭਾਰਤ ’ਚ ਆਪਣੇ ਪਹਿਲੇ ਗੇਮਿੰਟ ਈਵੈਂਟ ਦਾ ਐਲਾਨ
Thursday, Oct 14, 2021 - 05:47 PM (IST)
ਗੈਜੇਟ ਡੈਸਕ– ਫੇਸਬੁੱਕ ਨੇ ਵੀਰਵਾਰ ਨੂੰ ਭਾਰਤ ’ਚ ਆਪਣੇ ਪਹਿਲੇ ਗੇਮਿੰਗ ਈਵੈਂਟ FBGamingPressStart ਦਾ ਐਲਾਨ ਕੀਤਾ ਹੈ। ਇਸ ਦੋ ਦਿਨਾਂ ਤਕ ਚੱਲਣ ਵਾਲੇ ਵਰਚੁਅਲ ਈਵੈਂਟ ਦੀ ਮੇਜ਼ਬਾਨੀ ਕਾਮੇਡੀਅਨ ਅਬੀਸ਼ ਮੈਧਿਊਜ਼ ਕਰਨਗੇ। ਈਵੈਂਟ ਦੌਰਾਨ ਪੂਰੇ ਭਾਰਤ ਦੇ ਗੇਮ ਡਿਵੈਲਪਰਾਂ, ਪਬਲਿਸ਼ਰਾਂ ਅਤੇ ਕ੍ਰਿਏਟਰਾਂ ਨੂੰ ਫੇਸਬੁੱਕ ’ਤੇ ਆਪਣੀ ਕਮਿਊਨਿਟੀ ਬਣਾਉਣ, ਉਸ ਨੂੰ ਵਿਕਸਿਤ ਕਰਨ ਅਤੇ ਮੋਨੇਟਾਈਜ਼ ਕਰਨ ਦਾ ਮੌਕਾ ਮਿਲੇਗਾ।
FBGamingPressStart ਈਵੈਂਟ ਦਾ ਉਦਘਾਟਨ ਭਾਸ਼ਣ ਜਿਓ ਹੰਟ (ਗੇਮਿੰਗ ਬਿਜ਼ਨੈੱਸ ਐਂਡ ਆਪਰੇਸ਼ੰਸ ਦੇ ਵੀ.ਪੀ.) ਫੇਸਬੁੱਕ ਦੇ ਅਜੀਤ ਮੋਹਨ (ਪ੍ਰਬੰਧ ਨਿਰਦੇਸ਼ਕ ਅਤੇ ਉਪ-ਪ੍ਰਧਾਨ, ਭਾਰਤ) ਅਤੇ ਮਨੋਹਰ ਹਾਟਚੰਦਾਨੀ (ਬਿਜ਼ਨੈੱਸ ਡਿਵੈਲਪਮੈਂਟ ਡਾਇਰੈਕਟਰ, ਫੇਸਬੁੱਕ) ਦੁਆਰਾ ਕੀਤਾ ਜਾਵੇਗਾ।
ਇਹ ਈਵੈਂਟ ਗੇਮਿੰਗ ਪਬਲਿਸ਼ਰਾਂ ’ਤੇ ਫੋਕਸ ਕਰੇਗਾ
ਪਹਿਲੇ ਦਿਨ
‘Play 101: Facebook Instant Games & Cloud Opportunities
‘Get In-App Ads Right With Audience Network’
‘Supercharge Your Game With Facebook Gaming Services’
AR as well as gaming communities
ਦੂਜੇ ਦਿਨ ਕ੍ਰਿਏਟਰਾਂ, ਪਬਲਿਸ਼ਰਾਂ ਅਤੇ ESports ਕੰਪਨੀਆਂ ਇਨ੍ਹਾਂ ਸੈਸ਼ੰਸ ਦਾ ਆਯੋਜਨ ਕਰਨਗੀਆਂ
Facebook Gaming video programs
Gaming Creator Programs
Stories of Diversity and Monetisation from popular gamers