ਫੇਸਬੁੱਕ ਜਲਦੀ ਲਾਂਚ ਕਰੇਗੀ ਆਪਣਾ ਓਰਿਜਨਲ ਟੀ.ਵੀ. ਸ਼ੋਅ

Tuesday, Jun 27, 2017 - 05:31 PM (IST)

ਫੇਸਬੁੱਕ ਜਲਦੀ ਲਾਂਚ ਕਰੇਗੀ ਆਪਣਾ ਓਰਿਜਨਲ ਟੀ.ਵੀ. ਸ਼ੋਅ

ਜਲੰਧਰ- ਪਿਛਲੇ ਕੁਝ ਮਹੀਨਿਆਂ ਤੋਂ ਚਰਚਾ ਹੈ ਕਿ ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਫੇਸਬੁੱਕ ਹੌਲੀ-ਹੌਲੀ ਆਪਣਾ ਵਿਸਤਾਰ ਕਰ ਰਹੀ ਹੈ। ਇਸ ਵਾਰ ਫੇਸਬੁੱਕ ਟੀ.ਵੀ. ਦੀ ਦੁਨੀਆ 'ਚ ਦਸਤਕ ਦੇਣ ਦੀ ਤਿਆਰੀ 'ਚ ਹੈ। ਖਬਰ ਸੀ ਕਿ ਫੇਸਬੁੱਕ ਹੁਣ ਕਈ ਸੈਗਮੈਂਟ 'ਚ ਓਰੀਜਨਲ ਟੀ.ਵੀ. ਪ੍ਰੋਗਰਾਮ ਬਣਾਉਣ ਦੀ ਸੋਚ ਰਿਹਾ ਹੈ ਅਤੇ ਇਸ ਲਈ ਉਹ ਮੋਟੀ ਰਕਮ ਦਾ ਭੁਗਤਾਨ ਕਰ ਸਕਦੀ ਹੈ। ਉਥੇ ਹੀ ਹੁਣ ਨਵੀਂ ਰਿਪੋਰਟ ਮੁਤਾਬਕ ਫੇਸਬੁੱਕ ਇਨ੍ਹਾਂ ਗਰਮੀਆਂ ਤੋਂ ਬਾਅਦ ਆਪਣੇ ਓਰੀਜਨਲ ਟੀ.ਵੀ. ਸੀਰੀਜ਼ ਨੂੰ ਪੇਸ਼ ਕਰ ਸਕਦੀ ਹੈ। 
ਮੀਡੀਆ ਰਿਪੋਰਟ ਮੁਤਾਬਕ ਫੇਸਬੁੱਕ ਇਸ ਗਰਮੀਆਂ ਤੋਂ ਬਾਅਦ ਆਪਣੀ ਓਰੀਜਨਲ ਸੀਰੀਜ਼ ਲਾਂਚ ਕਰੇਗਾ ਜਿਨ੍ਹਾਂ 'ਚੋਂ ਕੁਝ 'ਚ ਕੇਬਲ ਟੀ.ਵੀ. ਪ੍ਰੋਡਕਸ਼ਨ ਵੀ ਸ਼ਾਮਲ ਹੈ। 30 ਮਿੰਟ ਦੇ ਐਪੀਸੋਡ 'ਚ sitcom ਪ੍ਰੋਗਰਾਮਿੰਗ ਦੇ ਨਾਲ-ਨਾਲ BuzzFeed ਵਰਗੇ ਸਾਂਝੇਦਾਰਾਂ ਦੀ ਸ਼ਾਰਟ ਫਾਰਮ ਸਾਮੱਗਰੀ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਫੇਸਬੁੱਕ 13 ਤੋਂ 34 ਦੀ ਉਮਰ ਵਰਗ ਦੇ ਲੋਕਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 
ਇਹ ਰਿਆਲਿਟੀ ਟੀ.ਵੀ. ਪ੍ਰੋਗਰਾਮ, ਦਿ ਬੈਚਲਰ ਦੀ ਤਰ੍ਹਾਂ ਅਤੇ ਨਾਲ ਹੀ ਮੇਲੋਡ੍ਰਾਮਾ ਅਤੇ ਕਾਮੇਡੀ ਦੀ ਤਰ੍ਹਾਂ ਹੋਣਗੇ। ਹਾਲਾਂਕਿ ਇਹ ਰਾਜਨੀਤਕ ਨਾਟਕ, ਸਮਾਚਾਰ ਜਾਂ ਅਸ਼ਲੀਲਤਾ ਅਤੇ ਗਲਤ ਭਾਸ਼ਾ ਦੇ ਨਾਲ ਕੁਝ ਵੀ ਸਪੱਸ਼ਟ ਕਰੇਗਾ। Refinery29’s Strangers, ਜੋ ਕਿ ਜਨਵਰੀ 'ਚ Sundance 'ਚ ਸ਼ੁਰੂ ਹੋਇਆ ਨਾਲ ਹੀ ਐੱਮ.ਟੀ.ਵੀ. ਦੀ Loosely Exactly Nicole ਮੰਚ 'ਤੇ ਪਹਿਲੀ ਵਾਰ ਸ਼ੋਅ 'ਚ ਸ਼ਾਮਲ ਹੋਣਗੇ। 
ਮੀਡੀਆ ਦੇ ਇਕ ਬਿਆਨ 'ਚ ਫੇਸਬੁੱਕ ਨੇ ਕਿਹਾ ਕਿ ਇਹ ਹਰ ਤਰ੍ਹਾਂ ਦੇ ਸ਼ੋਅ 'ਤੇ ਹਿੱਸੇਦਾਰਾਂ ਅਤੇ ਰਚਨਾਕਾਰਾਂ ਦਾ ਸਮਰਥਨ ਕਰਨ ਦੀ ਯੋਜਨਾ ਬਣਾ ਰਹੀ ਹੈ। ਖੇਡ ਤੋਂ ਲੈ ਕੇ ਕਾਮੇਡੀ ਅਤੇ ਅਸਲੀ ਗੇਮਿੰਗ ਤੱਕ। ਇਹ ਐਪੀਸੋਡੀਕ ਸ਼ੋਅ 'ਤੇ ਵੀ ਕੇਂਦਰਿਤ ਹੈ। ਜ਼ਿਕਰਯੋਗ ਹੈ ਕਿ ਮਈ 'ਚ ਫੇਸਬੁੱਕ ਦੋ ਦਰਜਨ ਤੋਂ ਜ਼ਿਆਦਾ ਸ਼ੋਅ ਦੇ ਵਿਕਾਸ ਦੇ ਵਿਚ ਸੀ ਅਤੇ ਜੂਨ ਦੇ ਮੱਧ 'ਚ ਉਨ੍ਹਾਂ ਨੂੰ ਸ਼ੁਰੂ ਕਰਨ ਦੀ ਯੋਜਨਾ ਸੀ ਪਰ ਜ਼ਾਹਰ ਹੈ ਕਿ ਅਜਿਹਾ ਨਹੀਂ ਹੋਇਆ। ਕੁਝ ਸ਼ੋਅ ਹੁਣ ਵੀ ਲੰਬੇ ਸਮੇਂ ਤੱਕ ਹੋਣਗੇ, ਨੈੱਟਫਲਿੱਕਸ 'ਤੇ ਹਾਊਸ ਆਫ ਕਾਰਡ ਵਰਗੇ ਪ੍ਰਾਈਮ ਟਾਈਮ-ਸਲੇਅ ਸ਼ੋਅ। ਉਥੇ ਹੀ ਛੋਟੇ ਅਤੇ ਜ਼ਿਆਦਾ ਛੋਟੇ ਰੂਪ ਵਾਲੇ ਸ਼ੋਅ ਲਈ 10 ਮਿੰਟ ਤੱਕ ਦੀ ਸਮਾਂ-ਮਿਆਦ ਹੋਵੇਗੀ ਅਤੇ ਉਨ੍ਹਾਂ ਨੂੰ ਇਕ ਨਵੇਂ ਵੀਡੀਓ ਟੈਬ 'ਤੇ ਰੋਜ਼ਾਨਾ ਜੋੜ ਦਿੱਤਾ ਜਾਵੇਗਾ। Conde Nast ਨਾਂ ਦਾ ਇਕ ਡੇਟਿੰਗ ਸ਼ੋਅ ਹੋਵੇਗਾ ਜਿਸ ਵਿਚ virtual reality ਦੀ ਵਰਤੋਂ ਹੋਵੇਗੀ। ਉਥੇ ਹੀ ਹੋਰ ਸ਼ੋਅ 'ਚ ਏ ਲਿਸਟ ਦੀਆਂ ਹਸਤੀਆਂ ਵੀ ਸ਼ਾਲ ਹੋ ਸਕਦੀਆਂ ਹਨ, ਇਕ ਪ੍ਰਮੁੱਖ ਸਟਾਰ ਦੇ ਨਾਲ ਇਸ ਲਈ ਅਨੁਬੰਧ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।


Related News