ਕੀ ਤੁਸੀਂ ਵੀ ਫੋਨ ''ਤੇ ਲਗਾ ਕੇ ਰੱਖਦੇ ਹੋ ਕਵਰ? ਕਿਤੇ ਪੈ ਨਾ ਜਾਵੇ ਮਹਿੰਗਾ, ਕਾਰਨ ਜਾਣ ਹੋ ਜਾਵੋਗੇ ਹੈਰਾਨ
Tuesday, Oct 22, 2024 - 05:44 AM (IST)
ਗੈਜੇਟ ਡੈਸਕ - ਬਹੁਤ ਸਾਰੇ ਲੋਕ ਆਪਣੇ ਸਮਾਰਟਫ਼ੋਨ ਨੂੰ ਸੁਰੱਖਿਅਤ ਰੱਖਣ ਲਈ ਕਵਰ ਦੀ ਵਰਤੋਂ ਕਰਦੇ ਹਨ। ਕਵਰ ਲਗਾਉਣ ਨਾਲ ਕਈ ਵਾਰ ਫੋਨ ਡਿੱਗਣ 'ਤੇ ਟੁੱਟਣ ਤੋਂ ਸੁਰੱਖਿਅਤ ਰਹਿੰਦਾ ਹੈ, ਪਰ ਇਸ ਦੇ ਕਈ ਨੁਕਸਾਨ ਵੀ ਹਨ। ਜਿਨ੍ਹਾਂ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ:-
ਗਰਮ ਹੋਣ ਦੀ ਸਮੱਸਿਆ
ਬੈਕ ਕਵਰ ਹੋਣ ਕਾਰਨ ਫੋਨ ਦੀ ਹੀਟ ਸਹੀ ਤਰ੍ਹਾਂ ਨਾਲ ਪਾਸ ਨਹੀਂ ਹੁੰਦੀ, ਜਿਸ ਕਾਰਨ ਫੋਨ ਹੋਰ ਜ਼ਿਆਦਾ ਗਰਮ ਹੋਣ ਲੱਗ ਜਾਂਦਾ ਹੈ। ਇਸ ਸਮੱਸਿਆ ਕਾਰਨ ਫੋਨ ਦੀ ਪਰਫਾਰਮੈਂਸ ਪ੍ਰਭਾਵਿਤ ਹੁੰਦੀ ਹੈ ਅਤੇ ਇਸ ਦੇ ਕਈ ਸੈਂਸਰ ਸਹੀ ਢੰਗ ਨਾਲ ਕੰਮ ਕਰਨਾ ਬੰਦ ਕਰ ਦਿੰਦੇ ਹਨ, ਜਿਸ ਨਾਲ ਤੁਹਾਡਾ ਫੋਨ ਜਲਦ ਹੀ ਖਰਾਬ ਹੋਣ ਲਗਦਾ ਹੈ।
ਨੈੱਟਵਰਕ ਦੀ ਸਮੱਸਿਆ
ਬੈਕ ਕਵਰ ਕਾਰਨ ਕਈ ਵਾਰ ਸਿਗਨਲ ਨਹੀਂ ਆਉਂਦਾ ਜਿਸ ਕਾਰਨ ਫੋਨ 'ਤੇ ਗੱਲ ਕਰਨ ਲੱਗਿਆ ਪ੍ਰੇਸ਼ਾਨੀ ਆਉਂਦੀ ਹੈ। ਇਸ ਦੇ ਨਾਲ ਹੀ ਇੰਟਰਨੈੱਟ ਦੀ ਸਪੀਡ ਵੀ ਕਾਫੀ ਪ੍ਰਭਾਵਿਤ ਹੁੰਦੀ ਹੈ।
ਬੈਟਰੀ ਨੂੰ ਕਰਦਾ ਹੈ ਪ੍ਰਭਾਵਿਤ
ਫ਼ੋਨ ਦੇ ਕਵਰ ਕਾਰਨ ਮੋਬਾਈਲ ਦੀ ਹੀਟ ਨਹੀਂ ਨਿਕਲਦੀ ਅਤੇ ਫੋਨ ਹੋਰ ਜ਼ਿਆਦਾ ਗਰਮ ਹੋਣ ਲੱਗ ਜਾਂਦਾ ਹੈ। ਇਸ ਸਮੱਸਿਆ ਕਾਰਨ ਤੁਹਾਡੇ ਫੋਨ ਦੀ ਬੈਟਰੀ ਵੀ ਬਹੁਤ ਪ੍ਰਭਾਵਿਤ ਹੁੰਦੀ ਹੈ ਅਤੇ ਚਾਰਜਿੰਗ ਸਪੀਡ ਵੀ ਹੌਲੀ ਹੋ ਜਾਂਦੀ ਹੈ। ਜਿਸਾ ਕਾਰਨ ਬੈਟਰੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
ਪ੍ਰਫਾਰਮੈਂਸ ਹੁੰਦੀ ਹੈ ਪ੍ਰਭਾਵਿਤ
ਸਮਾਰਟਫ਼ੋਨ ਦੇ ਗਰਮ ਹੋਣ ਨਾਲ ਇਸ ਦੀ ਪ੍ਰਫਾਰਮੈਂਸ 'ਤੇ ਵੀ ਅਸਰ ਪੈਂਦਾ ਹੈ। ਜਦੋਂ ਫ਼ੋਨ ਜ਼ਿਆਦਾ ਗਰਮ ਹੋ ਜਾਂਦਾ ਹੈ, ਤਾਂ ਕਈ ਫੀਚਰਸ ਕੰਮ ਕਰਨਾ ਬੰਦ ਕਰ ਦਿੰਦੇ ਹਨ ਅਤੇ ਕਈ ਵਾਰ ਫ਼ੋਨ ਬੰਦ ਵੀ ਹੋ ਜਾਂਦਾ ਹੈ।
ਹਮੇਸ਼ਾ ਸਹੀ ਬੈਕ ਕਵਰ ਖਰੀਦੋ
ਸਮਾਰਟਫੋਨ ਨੂੰ ਸੁਰੱਖਿਅਤ ਰੱਖਣ ਲਈ ਵਧੀਆ ਬੈਕ ਕਵਰ ਚੁਣਨਾ ਚਾਹੀਦਾ ਹੈ। ਬ੍ਰਾਂਡ ਫ਼ੋਨਾਂ ਲਈ ਵਿਸ਼ੇਸ਼ ਕਵਰ ਵੀ ਬਣਾਉਂਦੇ ਹਨ, ਜੋ ਥੋੜੇ ਮਹਿੰਗੇ ਹੁੰਦੇ ਹਨ। ਤੁਸੀਂ ਉਹਨਾਂ ਨੂੰ ਚੁਣ ਸਕਦੇ ਹੋ।
ਕਵਰ ਤੋਂ ਬਿਨਾਂ ਵਰਤੋਂ
ਜੇਕਰ ਤੁਸੀਂ ਫ਼ੋਨ ਦੀ ਸਹੀ ਵਰਤੋਂ ਕਰਦੇ ਹੋ ਅਤੇ ਵਧੀਆ ਦੇਖਭਾਲ ਕਰਦੇ ਹੋ, ਤਾਂ ਤੁਸੀਂ ਬਿਨਾਂ ਕਵਰ ਦੇ ਵੀ ਫੋਨ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਨੂੰ ਇੱਕ ਵੱਖਰਾ ਅਨੁਭਵ ਦੇਵੇਗਾ।
ਗੰਦਗੀ ਹੁੰਦੀ ਹੈ ਇਕੱਠੀ
ਕਵਰ ਨੂੰ ਜ਼ਿਆਦਾ ਦੇਰ ਤੱਕ ਲਗਾ ਕੇ ਰੱਖਣ ਨਾਲ ਫੋਨ 'ਤੇ ਕਈ ਨਿਸ਼ਾਨ ਰਹਿ ਜਾਂਦੇ ਹਨ। ਇਸ ਤੋਂ ਇਲਾਵਾ ਕਈ ਹਿੱਸਿਆਂ ਵਿਚ ਗੰਦਗੀ ਵੀ ਜਮ੍ਹਾਂ ਹੋ ਜਾਂਦੀ ਹੈ, ਜਿਸ ਨੂੰ ਸਮੇਂ-ਸਮੇਂ 'ਤੇ ਸਾਫ ਕਰਨਾ ਚਾਹੀਦਾ ਹੈ।