ਰੋਜ਼ਾਨਾ 1GB ਡਾਟਾ ਵਾਲਾ ਸਭ ਤੋਂ ਸਸਤਾ ਪਲਾਨ, ਮਿਲੇਗੀ 60 ਦਿਨਾਂ ਦੀ ਮਿਆਦ

Saturday, Sep 28, 2024 - 05:24 PM (IST)

ਰੋਜ਼ਾਨਾ 1GB ਡਾਟਾ ਵਾਲਾ ਸਭ ਤੋਂ ਸਸਤਾ ਪਲਾਨ, ਮਿਲੇਗੀ 60 ਦਿਨਾਂ ਦੀ ਮਿਆਦ

ਗੈਜੇਟ ਡੈਸਕ- ਜੇਕਰ ਤੁਸੀਂ ਵੀ BSNL ਦੇ ਗਾਹਕ ਹੋ ਜਾਂ ਫਿਰ ਨਿੱਜੀ ਕੰਪਨੀਆਂ ਦੇ ਪਲਾਨ ਮਹਿੰਗੋ ਹੋਣ ਤੋਂ ਬਾਅਦ BSNL 'ਚ ਪੋਰਟ ਕਰਵਾ ਚੁੱਕੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਭਾਰਤ ਸੰਚਾਰ ਨਿਗਮ ਲਿਮਟਿਡ BSNL ਨੇ ਇਕ ਅਜਿਹਾ ਪਲਾਨ ਪੇਸ਼ ਕੀਤਾ ਹੈ ਜਿਸ ਦੇ ਮੁਕਾਬਲੇ 'ਚ ਕਿਸੇ ਵੀ ਕੰਪਨੀ ਕੋਲ ਕੋਈ ਪਲਾਨ ਨਹੀਂ ਹੈ। ਆਓ ਜਾਣਦੇ ਹਾਂ ਇਸ ਪਲਾਨ ਬਾਰੇ ਵਿਸਤਾਰ ਨਾਲ...

BSNL ਦਾ ਸਸਤਾ ਪਲਾਨ

BSNL ਦੇ ਇਸ ਪਲਾਨ ਦੀ ਕੀਮਤ 345 ਰੁਪਏ ਹੈ। ਇਸ ਪਲਾਨ ਦੇ ਨਾਲ ਦੋ ਮਹੀਨੇ ਯਾਨੀ 60 ਦਿਨਾਂ ਦੀ ਮਿਆਦ ਮਿਲਦੀ ਹੈ। ਇਸ ਪਲਾਨ 'ਚ ਰੋਜ਼ਾਨਾ 1 ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ਦੇ ਨਾਲ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਮਿਲਦੀ ਹੈ ਅਤੇ ਰੋਜ਼ਾਨਾ 100 SMS ਮਿਲਦੇ ਹਨ। 

ਡੇਲੀ ਡਾਟਾ ਖ਼ਤਮ ਹੋਣ ਤੋਂ ਬਾਅਦ ਇਸ ਪਲਾਨ ਦੀ ਡਾਟਾ ਸਪੀਡ 40 Kbps ਹੋ ਜਾਵੇਗੀ। ਜੇਕਰ ਥੋੜ੍ਹਾ ਗੌਰ ਕੀਤਾ ਜਾਏਗਾ ਤਾਂ BSNL ਦੇ ਇਸ ਪਲਾਨ ਤਹਿਤ ਸਿਰਫ 5.75 ਰੁਪਏ 'ਚ 1 ਜੀ.ਬੀ. ਡਾਟਾ ਮਿਲ ਰਿਹਾ ਹੈ। ਇਸ ਤਰ੍ਹਾਂ ਦਾ ਪਲਾਨ ਕਿਸੇ ਵੀ ਨਿੱਜੀ ਕੰਪਨੀ ਕੋਲ ਨਹੀਂ ਹੈ। 

ਦੱਸ ਦੇਈਏ ਕਿ BSNL ਨੇ ਹਾਲ ਹੀ 'ਚ ਆਪਣੇ ਇਕ ਪਲਾਨ ਦੀ ਮਿਆਦ ਦੋ ਦਿਨ ਘੱਟ ਕੀਤੀ ਹੈ। BSNL ਨੇ ਆਪਣੇ ਇਕ ਪ੍ਰਸਿੱਧ ਪਲਾਨ ਦੀ ਮਿਆਦ ਘਟਾਈ ਹੈ। BSNL ਕੋਲ ਇਕ 485 ਰੁਪਏ ਦਾ ਪਲਾਨ ਹੈ ਜਿਸ ਦੇ ਨਾਲ ਪਹਿਲਾਂ 82 ਦਿਨਾਂ ਦੀ ਮਿਆਦ ਮਿਲਦੀ ਹੈ ਸੀ ਪਰ ਹੁਣ ਕੰਪਨੀ ਨੇ ਇਸ ਦੀ ਮਿਆਦ 80 ਦਿਨਾਂ ਦੀ ਕਰ ਦਿੱਤੀ ਹੈ। 


author

Rakesh

Content Editor

Related News