Comparison: ਸ਼ਿਓਮੀ Mi 5X ਸਮਾਰਟਫੋਨ vs ਸ਼ਿਓਮੀ Mi 5c ਸਮਾਰਟਫੋਨਜ਼

Saturday, Jul 29, 2017 - 07:06 PM (IST)

Comparison: ਸ਼ਿਓਮੀ Mi 5X ਸਮਾਰਟਫੋਨ vs ਸ਼ਿਓਮੀ Mi 5c ਸਮਾਰਟਫੋਨਜ਼

ਜਲੰਧਰ-ਇਸ ਸਾਲ ਮਾਰਚ 'ਚ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ Mi 5c ਹੈਂਡਸੈੱਟ ਪੇਸ਼ ਕੀਤਾ ਸੀ। 26 ਜੁਲਾਈ ਨੂੰ ਕੰਪਨੀ ਨੇ Mi 5x ਲਾਂਚ ਕੀਤਾ ਸੀ। ਇਨ੍ਹਾਂ ਫੋਨਜ਼ ਨੂੰ ਫਿਲਹਾਲ ਚੀਨ 'ਚ ਪੇਸ਼ ਕੀਤਾ ਗਿਆ ਹੈ। ਖਬਰਾਂ ਅਨੁਸਾਰ ਇਨ੍ਹਾਂ ਨੂੰ ਜਲਦੀ ਹੀ ਭਾਰਤ 'ਚ ਪੇਸ਼ ਕੀਤਾ ਜਾਵੇਗਾ। ਹੁਣ ਇਨ੍ਹਾਂ ਦੋਵਾਂ ਸਮਾਰਟਫੋਨਜ਼  ਦੀ ਤੁਲਨਾਂ ਕਰਨ 'ਤੇ ਪਤਾ ਲੱਗਦਾ ਹੈ ਕਿ ਯੂਜ਼ਰਸ ਕਿਹੜੇ ਹੈਂਡਸੈੱਟ ਨੂੰ ਸਭ ਤੋਂ ਜਿਆਦਾ ਪਸੰਦ ਕਰਦੇ ਹਨ।

ਡਿਸਪਲੇ ਅਤੇ ਪ੍ਰੋਸੈਸਰ-
ਸ਼ਿਓਮੀ Mi 5x 'ਚ 5.5 ਇੰਚ ਫੁੱਲHD ਐੱਲ. ਟੀ. ਪੀ. ਐੱਸ. ਡਿਸਪਲੇ ਦਿੱਤਾ ਗਿਆ ਹੈ, ਜਿਸਦਾ ਪਿਕਸਲ ਰੈਜ਼ੋਲਿਊਸ਼ਨ 1080*1920 ਹੈ ਅਤੇ ਨਾਲ ਹੀ ਇਹ ਐਂਡਰਾਈਡ 7.0 ਨੂਗਟ 'ਤੇ ਕੰਮ ਕਰਦਾ ਹੈ। ਇਹ ਫੋਨ 2 ਗੀਗਾਹਰਟਜ਼ 64 ਬਿਟ ਆਕਟਾ-ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ ਅਤੇ 4 GB ਰੈਮ ਨਾਲ ਲੈਸ ਹੈ। ਇਸ 'ਚ 64GB ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ-ਐੱਸਡੀ ਕਾਰਡ ਰਾਹੀਂ 128GB ਤੱਕ ਵਧਾਇਆ ਜਾ ਸਕਦਾ ਹੈ।
ਸ਼ਿਓਮੀ Mi 5c ਦੀ ਗੱਲ ਕਰੀਏ ਤਾਂ ਇਸ ਦਾ ਡਿਸਪਲੇ ਥੋੜ੍ਹਾਂ ਛੋਟਾ ਹੈ ਇਸ 'ਚ 5.15 ਇੰਚ ਫੁੱਲ HD ਕਵਰਡ ਗਲਾਸ ਡਿਸਪਲੇ ਦਿੱਤਾ ਗਿਆ ਹੈ। ਇਹ ਐਂਡਰਾਇਡ 6.0 ਮਾਰਸ਼ਮੈਲੋ 'ਤੇ ਕੰਮ ਕਰਦਾ ਹੈ। ਜਿਸ 'ਚ ਮੀ. ਆਈ. ਯੂ. 8 ਦੀ ਸਕਿਨ ਦਿੱਤੀ ਗਈ ਹੈ। ਇਹ ਫੋਨ 2.2 ਗੀਗਾਹਰਟਜ਼ ਆਕਟਾ-ਕੋਰ 64 ਬਿਟ ਪ੍ਰੋਸੈਸਰ ਅਤੇ 3GB ਰੈਮ ਨਾਲ ਲੈਸ ਹੈ। ਇਸ 'ਚ 64GB ਇੰਟਰਨਲ ਮੈਮਰੀ ਦਿੱਤੀ ਗਈ ਹੈ।ਇਹ ਫੋਨ ਡਿਊਲ ਸਿਮ (ਨੈਨੋ+ ਨੈਨੋ) ਕਾਰਡ ਨੂੰ ਸੁਪੋਰਟ ਕਰਦਾ ਹੈ।

ਕੈਮਰਾ-
ਸ਼ਿਓਮੀ Mi 5x 'ਚ ਫੋਟੋਗਰਾਫੀ ਲਈ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ, ਇਸਦਾ ਇਕ ਸੈਂਸਰ 12 ਮੈਗਾਪਿਕਸਲ ਦੇ 1-ਮਾਈਕ੍ਰੋਨ ਪਿਕਸਲ ਸੈਂਸਰ ਨਾਲ ਵਾਇਡ ਐਂਗਲ ਅਤੇ f/ 2.2 ਅਪਚਰ ਨਾਲ ਲੈਸ ਹੈ। ਦੂਜਾ ਸੈਂਸਰ 12 ਮੈਗਾਪਿਕਸਲ ਦੇ 1-ਮਾਈਕ੍ਰੋਨ ਪਿਕਸਲ ਨਾਲ ਟੈਲੀਫੋਟੋ ਅਤੇ f/ 2.6 ਅਪਚਰ ਨਾਲ ਲੈਸ ਹੈ ਅਤੇ ਨਾਲ ਹੀ ਇਸ 'ਚ 5 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ।
ਸ਼ਿਓਮੀ Mi 5c 'ਚ 1.25 ਮਾਈਕ੍ਰੋਨ ਪਿਕਸਲ , ਅਪਚਰ f/2.2 ਅਤੇ LED ਫਲੈਸ ਨਾਲ 12 ਮੈਗਾਪਿਕਸਲ ਰਿਅਰ ਕੈਮਰਾ ਦਿਤਾ ਗਿਆ ਹੈ ਅਤੇ f/2.0 ਅਤੇ 27MM ਵਾਇਡ ਐਂਗਲ ਲੈਂਜ਼ ਨਾਲ 8 ਮੈਗਾਪਿਕਸਲ ਫ੍ਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ।

ਕੁਨੈਕਟੀਵਿਟੀ ਅਤੇ ਬੈਟਰੀ-
ਕੁਨੈਕਟੀਵਿਟੀ ਲਈ ਸ਼ਿਓਮੀ ਮੀ5 ਐਕਸ 'ਚ 4G VoLTE, ਡਿਊਲ-ਬੈਂਡ ਵਾਈ-ਫਾਈ 802.11 ac, GPS/A-GPS,USB ਟਾਇਪ-ਸੀ ਪੋਰਟ ਵਰਗੇ ਫੀਚਰਸ ਦਿੱਤੇ ਗਏ ਹੈ। ਫੋਨ ਨੂੰ ਪਾਵਰ ਦੇਣ ਲਈ 3080mAh ਬੈਟਰੀ ਦਿੱਤੀ ਗਈ ਹੈ।
ਸ਼ਿਓਮੀ Mi 5c 'ਚ ਕੁਨੈਕਟੀਵਿਟੀ ਲਈ 4G VoLTE, ਵਾਈ-ਫਾਈ 802.11AC ਡਿਊਲ-ਬੈਂਡ , ਬਲੂਟੁੱਥ 4.1,GPS,USB ਟਾਇਪ-ਸੀ ਪੋਰਟ , ਇਕ 3.5MM ਆਡੀਓ ਜੈਕ ਅਤੇ ਐੱਫ. ਐੱਮ. ਰੇਡੀਓ ਵਰਗੇ ਫੀਚਰਸ ਦਿੱਤੇ ਗਏ ਹਨ। ਫੋਨ ਨੂੰ ਪਾਵਰ ਦੇਣ ਲਈ 2860mAh ਬੈਟਰੀ ਦਿੱਤੀ ਗਈ ਹੈ।

ਹੋਰ ਫੀਚਰਸ ਅਤੇ ਕੀਮਤ-
ਸ਼ਿਓਮੀ Mi 5x ਦੇ ਰਿਅਰ ਪੈਨਲ 'ਤੇ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ, ਜਿਸ ਦੀ ਕੀਮਤ 1,499 ਚੀਨੀ ਯੂਆਨ ਮਤਲਬ ਲਗਭਗ 14,200 ਰੁਪਏ ਹੈ। ਸ਼ਿਓਮੀ Mi 5c ਦੇ ਫ੍ਰੰਟ ਪੈਨਲ 'ਤੇ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਇਸ ਫੋਨ ਦੀ ਕੀਮਤ ਵੀ ਬਿਲਕੁਲ Mi 5x ਦੇ ਬਰਾਬਰ ਹੈ। 

ਦੋਵਾਂ ਫੋਨਜ਼ ਦੀ ਕੀਮਤ ਬਰਾਬਰ ਹੈ ਪਰ ਫੀਚਰਸ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਸ਼ਿਓਮੀ Mi 5x ਕਈ ਨਵੇਂ ਫੀਚਰਸ ਨਾਲ ਪੇਸ਼ ਕੀਤਾ ਗਿਆ ਹੈ। ਇਸ 'ਚ ਡਿਊਲ ਰਿਅਰ ਕੈਮਰਾ , ਬਿਹਤਰ ਪ੍ਰੋਸੈਸਰ ਅਤੇ ਮੈਮਰੀ ਸ਼ਾਮਿਲ ਹੈ। ਸਪੈਸੀਫਿਕੇਸ਼ਨ ਦੇ ਮਾਮਲੇ 'ਚ Mi 5x , Mi 5c ਨੂੰ ਟੱਕਰ ਦੇ ਰਿਹਾ ਹੈ।
 


Related News