6 ਮਹੀਨਿਆਂ ਦੀ ਮਿਆਦ ਵਾਲਾ ਸਸਤਾ ਪਲਾਨ ਲਾਂਚ, ਮਿਲਣਗੇ ਇਹ ਫਾਇਦੇ
Thursday, Mar 13, 2025 - 11:39 PM (IST)

ਗੈਜੇਟ ਡੈਸਕ- ਜੇਕਰ ਤੁਸੀਂ ਮਹਿੰਗੇ ਰੀਚਾਰਜ ਪਲਾਨਾਂ ਤੋਂ ਪਰੇਸ਼ਾਨ ਹੋ ਚੁੱਕੇ ਹੋ ਅਤੇ ਲੰਬੀ ਮਿਆਦ ਵਾਲਾ ਕਿਫਾਇਤੀ ਪਲਾਨ ਲੱਭ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ। ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਆਪਣੇ ਗਾਹਕਾਂ ਲਈ ਇਕ ਨਵਾਂ ਧਮਾਕੇਦਾਰ ਪਲਾਨ ਲਾਂਚ ਕੀਤਾ ਹੈ, ਜਿਸ ਵਿਚ ਸਿਰਫ 750 ਵਰੁਪਏ 'ਚ ਪੂਰੇ 6 ਮਹੀਨੇ ਯਾਨੀ 180 ਦਿਨਾਂ ਦੀ ਮਿਆਦ ਮਿਲੇਗੀ। ਇਹ ਪਲਾਨ ਉਨ੍ਹਾਂ ਗਾਹਕਾਂ ਲਈ ਬੇਹੱਦ ਫਾਇਦੇਮੰਦ ਹੋਵੇਗਾ ਜੋ ਵਾਰ-ਵਾਰ ਰੀਚਾਰਜ ਕਰਾਉਣ ਦੇ ਝੰਜਟ ਤੋਂ ਬਚਣਾ ਚਾਹੁੰਦੇ ਹਨ।
ਹੋਲੀ ਤੋਂ ਪਹਿਲਾਂ ਵੱਡਾ ਤੋਹਫਾ
BSNL ਨੇ ਤਿਉਹਾਰਾਂ ਨੂੰ ਦੇਖਦੇ ਹੋਏ ਇਹ ਸ਼ਾਨਦਾਰ ਆਫਰ ਪੇਸ਼ ਕੀਤਾ ਹੈ। 750 ਰੁਪਏ ਦੇ ਇਸ ਪਲਾਨ ਤਹਿਤ ਗਾਹਕਾਂ ਨੂੰ 180 ਦਿਨਾਂ ਦੀ ਲੰਬੀ ਮਿਆਦ ਦਿੱਤੀ ਜਾ ਰਹੀ ਹੈ। ਇਸਦਾ ਮਤਲਬ ਇਹ ਹੈ ਕਿ ਇਕ ਵਾਰ ਰੀਚਾਰਜ ਕਰਾਉਣ ਤੋਂ ਬਾਅਦ 6 ਮਹੀਨਿਆਂ ਤਕ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੋਵੇਗੀ।
GP2 ਯੂਜ਼ਰਜ਼ ਨੂੰ ਮਿਲੇਗਾ ਖਾਸ ਪਾਇਦਾ
BSNL ਨੇ ਇਹ ਪਲਾਨ ਖਾਸਤੌਰ 'ਤੇ ਆਪਣੇ GP2 ਗਾਹਕਾਂ ਲਈ ਲਾਂਚ ਕੀਤਾ ਹੈ। GP2 ਕੈਟਾਗਰੀ 'ਚ ਉਹ ਗਾਹਕ ਆਉਂਦੇ ਹਨ ਜੋ ਆਪਣੇ ਰੀਚਾਰਜ ਖਤਮ ਹੋਣ ਤੋਂ ਬਾਅਦ 7 ਦਿਨਾਂ ਤਕ ਨਵਾਂ ਰੀਚਾਰਜ ਨਹੀਂ ਕਰਾਉਂਦੇ। ਹੁਣ ਅਜਿਹੇ ਯੂਜ਼ਰਜ਼ ਨੂੰ ਵੀ ਲੰਬੀ ਮਿਆਦ ਵਦੇ ਨਾਲ ਸ਼ਾਨਦਾਰ ਫਾਇਦੇ ਮਿਲਣਗੇ।
ਪਲਾਨ 'ਚ ਕੀ-ਕੀ ਮਿਲੇਗਾ
750 ਰੁਪਏ ਵਾਲੇ ਇਸ ਪਲਾਨ 'ਚ ਕਈ ਆਕਰਸ਼ਕ ਸਹੂਲਤਾਂ ਦਿੱਤੀਆਂ ਗਈਆਂ ਹਨ
ਅਨਲਿਮਟਿਡ ਕਾਲਿੰਗ- ਕਿਸੇ ਵੀ ਨੈੱਟਵਰਕ 'ਤੇ ਲੋਕਲ ਅਤੇ ਐੱਸਟੀਡੀ ਕਾਲਿੰਗ ਮੁਫ਼ਤ।
ਡੈਲੀ 100 ਫ੍ਰੀ SMS- ਰੋਜ਼ਾਨਾ ਕਿਸੇ ਵੀ ਨੈੱਟਵਰਕ 'ਤੇ 100 SMS ਕਰਨ ਦੀ ਸਹੂਲਤ।
180 ਜੀ.ਬੀ. ਡਾਟਾ- 180 ਦਿਨਾਂ ਲਈ ਰੋਜ਼ਨਾ 1 ਜੀ.ਬੀ. ਹਾਈ-ਸਪੀਡ ਡਾਟਾ ਮਿਲੇਗਾ।
ਡਾਟਾ ਲਿਮਟਡ ਖਤਮ ਹੋਣ ਤੋਂ ਬਾਅਦ ਵੀ 40kbps ਦੀ ਸਪੀਡ ਨਾਲ ਇੰਟਰਨੈੱਟ ਦਾ ਇਸਤੇਮਾਲ ਜਾਰੀ ਰੱਖ ਸਕਦੇ ਹੋ।