ਫਾਕਸਵੈਗਨ ਨੇ ਆਪਣੀਆਂ ਕਾਰਾਂ ਲਈ ਪੇਸ਼ ਕੀਤੀ Digital Key
Monday, Jan 09, 2017 - 06:00 PM (IST)

ਜਲੰਧਰ- ਜਰਮਨ ਦੀ ਕਾਰ ਨਿਰਮਾਤਾ ਕੰਪਨੀ ਫਾਕਸਵੈਗਨ ਨੇ ਨੈਕਸ ਜਨਰੇਸ਼ਨ Smart Key ਨੂੰ ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ (CES 2017) ''ਚ ਪੇਸ਼ ਕੀਤਾ ਹੈ। ਇਸ ਡਿਜੀਟਲ ''ਸਮਾਰਟ ਕੀ'' ਨਾਲ ਸਮਾਰਟਫੋਨ ਰਾਹੀਂ ਕਾਰ ਦੇ ਦਰਵਾਜ਼ਿਆਂ ਨੂੰ ਖੋਲ੍ਹਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਨਾਲ ਸੀਟ, ਰੇਡੀਓ ਅਤੇ ਨੈਵੀਗੇਸ਼ਨ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ ਪਰ ਇਸ ਲਈ ਯੂਜ਼ਰ ਨੂੰ ਇਕ VW ਯੂਜ਼ਰ ID ਬਣਾਉਣੀ ਹੋਵੇਗਾ ਜੋ ਕੰਪਨੀ ਦੇ ਸਰਵਰ ''ਤੇ ਸੇਵ ਹੋ ਜਾਵੇਗੀ।
ਇਸ VW ID ਨੂੰ ਯੂਜ਼ਰ ਕੰਪਿਊਟਰ ਅਤੇ ਸਮਾਰਟਫੋਨ ਰਾਹੀਂ ਫਾਕਸਵੈਗਨ ਦੀ ਕਿਸੇ ਵੀ ਕਾਰ ''ਚ ਯੂਜ਼ ਕਰ ਸਕਣਗੇ ਅਤੇ ਯੂਜ਼ਰ ਆਈ.ਡੀ. ਨਾਲ ਲਾਗ-ਇੰਨ ਹੋਣ ''ਤੇ ਫੇਵਰੇਟ ਮਿਊਜ਼ਿਕ, ਸਕਰੀਨ ਕਾਨਫਿਗੁਰੇਸ਼ੰਸ ਅਤੇ ਸੀਟਿੰਗ ਪੌਜੀਸ਼ਨ ਨੂੰ ਆਟੋਮੈਟੀਕਲੀ ਐਡਜਸਟ ਕਰ ਸਕਣਗੇ। ਫਾਕਸਵੈਗਨ ਦਾ ਕਹਿਣਾ ਹੈ ਕਿ ਇਸ ਨਵੀਂ ਤਕਨੀਕ ਨੂੰ ਕੰਪਨੀ ਸਭ ਤੋਂ ਪਹਿਲਾਂ ਆਪਣੀਆਂ ਕਾਰਾਂ ''ਚ ਹੀ ਲਿਆਏਗੀ।