ਲਾਂਚ ਤੋਂ ਪਹਿਲਾਂ ਹੀ ਧਾਕੜ ਫੋਨ ਦੇ ਕੈਮਰੇ ਦੇ ਫੀਚਰਜ਼ ਆਏ ਸਾਹਮਣੇ ! ਪੜ੍ਹੋ ਕੀ ਹੈ ਖ਼ਾਸ
Saturday, Nov 14, 2026 - 11:41 AM (IST)
ਗੈਜੇਟ ਡੈਸਕ - ਸੈਮਸੰਗ ਜਲਦ ਹੀ ਮਾਰਕੀਟ 'ਚ ਇਕ ਹੋਰ ਸਮਾਰਟਫੋਨ ਲਾਂਚ ਕਰਨ ਲਈ ਤਿਆਰ ਹੈ। ਮਿਲੀ ਜਾਣਕਾਰੀ ਅਨੁਸਾਰ, ਸੈਮਸੰਗ ਦੇ ਆਉਣ ਵਾਲੇ ਰਗਡ ਸਮਾਰਟਫੋਨ, XCover 8 ਦੇ ਕੈਮਰੇ ਦੇ ਵੇਰਵੇ ਸਾਹਮਣੇ ਆਏ ਹਨ। ਦੱਖਣੀ ਕੋਰੀਆਈ ਕੰਪਨੀ ਇਸ ਦੇ ਨਾਲ ਇਕ ਹੋਰ ਮਜ਼ਬੂਤ ਫ਼ੋਨ, XCover FR/Scan ਵੀ ਲਾਂਚ ਕਰ ਸਕਦੀ ਹੈ। ਇਨ੍ਹਾਂ ਦੋਵਾਂ ਫੋਨਾਂ ਬਾਰੇ ਵੇਰਵੇ ਆਨਲਾਈਨ ਲੀਕ ਹੋ ਗਏ ਹਨ। ਇਹ ਪਿਛਲੇ ਸਾਲ ਲਾਂਚ ਕੀਤੇ ਗਏ ਮਜ਼ਬੂਤ ਸਮਾਰਟਫੋਨ XCover 7 ਦਾ ਅਪਗ੍ਰੇਡ ਹੋਵੇਗਾ। ਇਸਦੇ ਹਾਰਡਵੇਅਰ 'ਚ ਕਈ ਅਪਗ੍ਰੇਡ ਦੇਖੇ ਜਾ ਸਕਦੇ ਹਨ।
ਸੈਮੀਗੁਰੂ ਦੀ ਇਕ ਰਿਪੋਰਟ 'ਚ ਸੈਮਸੰਗ ਦੇ ਆਉਣ ਵਾਲੇ ਰਗਡ ਸਮਾਰਟਫੋਨ ਦੇ ਕੈਮਰਾ ਫੀਚਰਜ਼ ਦਾ ਖੁਲਾਸਾ ਹੋਇਆ ਹੈ। XCover 8 'ਚ 5MP ਫਰੰਟ ਕੈਮਰਾ ਹੋਵੇਗਾ ਜਦੋਂ ਕਿ XCover FR/Scan 'ਚ 12MP ਸੈਲਫੀ ਕੈਮਰਾ ਹੋਵੇਗਾ। ਹਾਲਾਂਕਿ, ਸੂਚੀ 'ਚ ਰੀਅਰ ਕੈਮਰੇ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਮਜ਼ਬੂਤ ਸੈਮਸੰਗ ਫੋਨਾਂ 'ਚ ਕੁਆਲਕਾਮ ਸਨੈਪਡ੍ਰੈਗਨ ਡਰੈਗਨਵਿੰਗ Q-6990 ਚਿੱਪਸੈੱਟ ਹੋਣ ਦੀ ਉਮੀਦ ਹੈ। ਇਹ ਫੋਨ 8GB RAM ਅਤੇ RFID ਸਕੈਨਿੰਗ ਲਈ ਸਪੋਰਟ ਦੇ ਨਾਲ ਪੇਸ਼ ਕੀਤੇ ਜਾ ਸਕਦੇ ਹਨ। ਡਾਟਾਬੇਸ ਐਂਟਰੀ ਫੋਨ ਦੇ ਬਾਕੀ ਫੀਚਜ਼ ਦਾ ਖੁਲਾਸਾ ਨਹੀਂ ਕਰਦੀ।
Samsung Galaxy XCover 7 ਨੂੰ ਕੰਪਨੀ ਨੇ 2024 'ਚ ਲਾਂਚ ਕੀਤਾ ਸੀ। ਫੀਚਰਜ਼ ਦੇ ਮਾਮਲੇ 'ਚ ਇਹ ਫੋਨ 6.6-ਇੰਚ FHD+ ਡਿਸਪਲੇਅ ਦੇ ਨਾਲ ਆਉਂਦਾ ਹੈ ਅਤੇ ਇਹ MediaTek Dimensity 6100+ ਚਿੱਪਸੈੱਟ ਰਾਹੀਂ ਸੰਚਾਲਿਤ ਹੈ। ਇਸ ਤੋਂ ਇਲਾਵਾ, ਇਹ 6GB RAM ਅਤੇ 4050mAh ਬੈਟਰੀ ਦੇ ਨਾਲ ਆਉਂਦਾ ਹੈ। ਇਸ ਫੋਨ 'ਚ 50MP ਦਾ ਰੀਅਰ ਕੈਮਰਾ ਅਤੇ 5MP ਦਾ ਫਰੰਟ ਕੈਮਰਾ ਹੈ। ਇਹ ਫੋਨ IP68 ਰੇਟਿੰਗ ਵਾਲਾ ਹੈ, ਜਿਸ ਨਾਲ ਇਹ ਪਾਣੀ-ਰੋਧਕ ਬਣਦਾ ਹੈ। ਇਸ ਤੋਂ ਇਲਾਵਾ, ਇਸਨੂੰ ਮਿਲਟਰੀ-ਗ੍ਰੇਡ MIL-STD-810H ਸਰਟੀਫਿਕੇਸ਼ਨ ਪ੍ਰਾਪਤ ਹੋਵੇਗਾ।
ਦੱਖਣੀ ਕੋਰੀਆਈ ਕੰਪਨੀ ਸਲਾਈਡਿੰਗ ਡਿਸਪਲੇਅ ਵਾਲੇ ਸਮਾਰਟਫੋਨ 'ਤੇ ਵੀ ਕੰਮ ਕਰ ਰਹੀ ਹੈ। ਸਲਾਈਡਿੰਗ ਡਿਸਪਲੇਅ ਵਾਲਾ ਇਹ ਸੈਮਸੰਗ ਫੋਨ ਆਉਣ ਵਾਲੇ ਸਾਲਾਂ 'ਚ ਵਪਾਰਕ ਤੌਰ 'ਤੇ ਲਾਂਚ ਕੀਤਾ ਜਾ ਸਕਦਾ ਹੈ। ਆਈਸ ਯੂਨੀਵਰਸ ਨੇ ਇਸ ਸੈਮਸੰਗ ਫੋਨ ਦੀ ਇੱਕ ਫੋਟੋ ਸਾਂਝੀ ਕੀਤੀ ਹੈ ਜਿਸ ਵਿੱਚ ਇੱਕ ਸਲਾਈਡਿੰਗ ਡਿਸਪਲੇਅ ਹੈ।
ਆਈਸ ਯੂਨੀਵਰਸ ਨੇ ਇਕ ਸੋਸ਼ਲ ਮੀਡੀਆ ਪੋਸਟ 'ਚ ਦਾਅਵਾ ਕੀਤਾ ਹੈ ਕਿ ਸੈਮਸੰਗ ਇੱਕ ਅਜਿਹਾ ਫੋਨ ਵਿਕਸਤ ਕਰ ਰਿਹਾ ਹੈ ਜਿਸ 'ਚ ਇਕ ਡਿਸਪਲੇਅ 16:9 ਤੋਂ 21:9 ਤੱਕ ਵਧਾਇਆ ਜਾ ਸਕਦਾ ਹੈ। ਇਸ ਡਿਸਪਲੇਅ ਨੂੰ ਇਸ ਸਲਾਈਡਿੰਗ ਡਿਜ਼ਾਈਨ 'ਚ ਫਿੱਟ ਕੀਤਾ ਜਾ ਸਕਦਾ ਹੈ। ਹਾਲਾਂਕਿ, ਟਿਪਸਟਰ ਨੇ ਇਹ ਵੀ ਕਿਹਾ ਕਿ ਫੋਨ ਦੀ ਬੈਟਰੀ ਸਮਰੱਥਾ ਇਕ ਵੱਡੀ ਚੁਣੌਤੀ ਹੋ ਸਕਦੀ ਹੈ। ਸਲਾਈਡਿੰਗ ਡਿਸਪਲੇਅ ਦੇ ਕਾਰਨ, ਇਸ 'ਚ ਸਿਰਫ਼ ਇੱਕ ਨਿਸ਼ਚਿਤ ਆਕਾਰ ਦੀ ਬੈਟਰੀ ਹੀ ਵਰਤੀ ਜਾ ਸਕਦੀ ਹੈ।
