ਮਾਇਕ੍ਰੋਸਾਫਟ ਨੇ Bing app ਲਈ ਜਾਰੀ ਕੀਤੀ ਨਵੀਂ ਅਪਡੇਟ
Saturday, Nov 25, 2017 - 06:52 PM (IST)

ਜਲੰਧਰ: ਦਿੱਗਜ ਕੰਪਨੀ ਮਾਇਕ੍ਰੋਸਾਫਟ ਨੇ ਆਈਫੋਨ ਦੇ Bing app ਲਈ ਨਵੀਂ ਅਪਡੇਟ ਪੇਸ਼ ਕਰ ਦਿੱਤੀ ਹੈ। ਇਸ ਨਵੀਂ ਅਪਡੇਟ ਤੋਂ ਬਾਅਦ ਐਪ 'ਚ ਕੈਮਰਾ ਅਤੇ ਵੌਇਸ ਨੂੰ ਸਰਚ ਕਰਨਾ ਆਸਾਨ ਹੋ ਗਿਆ ਹੈ। ਇਹ ਅਪਡੇਟ ਕੰਪਨੀ ਨੇ ਰੋਲ ਆਊਟ ਕਰ ਦਿੱਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਜਲਦ ਹੀ ਆਈ. ਓ. ਐੱਸ. 'ਚ ਸ਼ਾਮਿਲ ਹੋ ਜਾਵੇਗੀ।
ਦਸ ਦਈਏ ਕਿ ਇਸ ਨਵੀਂ ਅਪਡੇਟ ਤੋਂ ਪਹਿਲਾਂ ਵਿਅੰਗ ਹੋਮ ਦੀ ਸਕ੍ਰੀਨ 'ਚ ਇਕ ਵੱਡਾ ਸਰਚ ਬਾਕਸ,ਫਿਲਮਾਂ, ਹੋਟਲਸ, ਆਦਿ ਲਈ ਲਿੰਕ ਦਿੱਤੇ ਹੁੰਦੇ ਸਨ। ਮੰਨਿਆ ਜਾ ਰਿਹਾ ਹੈ ਕਿ ਇਸ ਐਪ ਨੂੰ ਇਸਤੇਮਾਲ ਕਰਨਾ ਯੂਜ਼ਰਸ ਲਈ ਕਾਫ਼ੀ ਸੌਖਾ ਹੋ ਜਾਵੇਗਾ ਅਤੇऱ ਉਨ੍ਹਾਂ ਨੂੰ ਕਾਫ਼ੀ ਕੁਝ ਦੇਖਣ ਨੂੰ ਮਿਲੇਗਾ।