Smartphone users ਲਈ ਵੱਡੀ ਚੇਤਾਵਨੀ! ਨਵਾਂ ਅਪਡੇਟ ਬਣਿਆ ਮੁਸੀਬਤ, ਤੁਰੰਤ ਲਗਾਈ ਗਈ ਰੋਕ

Saturday, May 16, 2026 - 10:53 AM (IST)

Smartphone users ਲਈ ਵੱਡੀ ਚੇਤਾਵਨੀ! ਨਵਾਂ ਅਪਡੇਟ ਬਣਿਆ ਮੁਸੀਬਤ, ਤੁਰੰਤ ਲਗਾਈ ਗਈ ਰੋਕ

ਗੈਜੇਟ ਡੈਸਕ - ਵਨਪਲੱਸ ਨੇ ਆਪਣੇ ਕਈ ਸਮਾਰਟਫੋਨਾਂ ਲਈ ਜਾਰੀ ਕੀਤੇ ਗਏ OxygenOS 16.0.7.XXX ਅਤੇ OxygenOS 16.0.5.XXX ਅਪਡੇਟਾਂ ਦਾ ਰੋਲਆਊਟ ਰੋਕ ਦਿੱਤਾ ਹੈ। ਯੂਜ਼ਰਸ ਨੇ ਸ਼ਿਕਾਇਤ ਕੀਤੀ ਸੀ ਕਿ ਇਸ ਅਪਡੇਟ ਨੂੰ ਇੰਸਟਾਲ ਕਰਨ ਤੋਂ ਬਾਅਦ ਉਨ੍ਹਾਂ ਦੇ ਫੋਨ ਅਚਾਨਕ ਰੀਸਟਾਰਟ (restart) ਹੋਣ ਲੱਗ ਪਏ ਅਤੇ ਬੂਟ (boot) ਨਾਲ ਜੁੜੀਆਂ ਅਜੀਬੋ-ਗਰੀਬ ਸਮੱਸਿਆਵਾਂ ਆਉਣ ਲੱਗੀਆਂ।

ਕੰਪਨੀ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਡਿਵਾਈਸ ਦੀ ਸਥਿਰਤਾ ਯਕੀਨੀ ਬਣਾਉਣ ਅਤੇ ਯੂਜ਼ਰਸ ਦੇ ਅਨੁਭਵ ਨੂੰ ਸੁਰੱਖਿਅਤ ਰੱਖਣ ਲਈ ਅਪਡੇਟ ਨੂੰ ਤੁਰੰਤ ਰੋਕ ਦਿੱਤਾ ਗਿਆ ਹੈ। ਫਿਲਹਾਲ ਵਨਪਲੱਸ ਦੀ ਇੰਜੀਨੀਅਰਿੰਗ ਟੀਮ ਇਸ ਸਮੱਸਿਆ ਦੇ ਅਸਲ ਕਾਰਨ ਦੀ ਜਾਂਚ ਕਰ ਰਹੀ ਹੈ ਅਤੇ ਇਸ ਦਾ ਹੱਲ ਤਿਆਰ ਕਰਨ 'ਚ ਜੁਟੀ ਹੋਈ ਹੈ। ਕੰਪਨੀ ਨੇ ਇਹ ਵੀ ਸਾਫ ਕੀਤਾ ਹੈ ਕਿ ਅਪਡੇਟ ਦੁਬਾਰਾ ਉਦੋਂ ਹੀ ਜਾਰੀ ਕੀਤਾ ਜਾਵੇਗਾ ਜਦੋਂ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਠੀਕ ਕਰ ਲਿਆ ਜਾਵੇਗਾ।

ਯੂਜ਼ਰਸ ਨੂੰ ਸਲਾਹ

ਜੇਕਰ ਤੁਹਾਡੇ ਵਨਪਲੱਸ ਫੋਨ 'ਤੇ ਅਪਡੇਟ ਦਾ ਨੋਟੀਫਿਕੇਸ਼ਨ ਆਉਂਦਾ ਹੈ, ਤਾਂ ਬਿਹਤਰ ਹੋਵੇਗਾ ਕਿ ਤੁਸੀਂ ਇਸ ਨੂੰ ਹਾਲੇ ਇੰਸਟਾਲ ਨਾ ਕਰੋ। ਕੰਪਨੀ ਨੇ ਅਜੇ ਤੱਕ ਉਨ੍ਹਾਂ ਲੋਕਾਂ ਲਈ ਕੋਈ ਅਧਿਕਾਰਤ ਸਹਾਇਤਾ ਜਾਂ ਹੱਲ ਪੇਸ਼ ਨਹੀਂ ਕੀਤਾ ਹੈ ਜਿਨ੍ਹਾਂ ਦੇ ਫੋਨ ਪਹਿਲਾਂ ਹੀ ਇਸ ਸਮੱਸਿਆ ਕਾਰਨ ਖਰਾਬ ਹੋ ਰਹੇ ਹਨ।

ਇਨ੍ਹਾਂ ਫੋਨਾਂ ਲਈ OxygenOS 17 ਹੋਵੇਗਾ ਆਖਰੀ ਅਪਡੇਟ :-

ਸਰੋਤਾਂ ਮੁਤਾਬਕ ਵਨਪਲੱਸ ਨੇ ਆਪਣੇ ਅਗਲੇ ਵੱਡੇ ਅਪਡੇਟ OxygenOS 17 'ਤੇ ਕੰਮ ਸ਼ੁਰੂ ਕਰ ਦਿੱਤਾ ਹੈ, ਜੋ ਐਂਡਰਾਇਡ 17 'ਤੇ ਆਧਾਰਿਤ ਹੋਵੇਗਾ ਪਰ ਕੁਝ ਮਸ਼ਹੂਰ ਡਿਵਾਈਸਾਂ ਲਈ ਇਹ ਆਖਰੀ ਵੱਡਾ ਅਪਡੇਟ ਸਾਬਤ ਹੋਵੇਗਾ :-

OnePlus Open
- ਇਸ ਨੂੰ ਐਂਡਰਾਇਡ 17 ਤੱਕ ਹੀ ਅਪਡੇਟ ਮਿਲੇਗਾ।

OnePlus 12R
- ਇਸ ਫੋਨ ਲਈ ਵੀ ਇਹ ਆਖਰੀ ਵੱਡਾ ਓਐਸ ਅਪਡੇਟ ਹੋਵੇਗਾ।

OnePlus 11
- ਇਹ ਫੋਨ ਚਾਰ ਵੱਡੇ ਅਪਡੇਟਾਂ ਲਈ ਐਲੀਜੀਬਲ ਸੀ ਅਤੇ ਐਂਡਰਾਇਡ 17 ਇਸ ਦਾ ਆਖਰੀ ਅਪਡੇਟ ਹੋਵੇਗਾ।

OnePlus Pad 2
- ਇਸ ਟੈਬਲੇਟ ਲਈ ਵੀ ਐਂਡਰਾਇਡ 17 ਤੋਂ ਬਾਅਦ ਕੋਈ ਹੋਰ ਵੱਡਾ ਅਪਡੇਟ ਨਹੀਂ ਆਵੇਗਾ।

ਇਨ੍ਹਾਂ ਡਿਵਾਈਸਾਂ ਨੂੰ ਐਂਡਰਾਇਡ 17 ਤੋਂ ਬਾਅਦ ਸਿਰਫ ਕੁਝ ਸਮੇਂ ਤੱਕ ਸੁਰੱਖਿਆ ਅਪਡੇਟ (security updates) ਹੀ ਮਿਲਦੇ ਰਹਿਣਗੇ।


author

Sunaina

Content Editor

Related News