iPhone 14 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ ਭਾਰੀ ਛੋਟ

Saturday, Jan 21, 2023 - 02:44 PM (IST)

iPhone 14 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ ਭਾਰੀ ਛੋਟ

ਗੈਜੇਟ ਡੈਸਕ– ਜੇਕਰ ਤੁਸੀਂ ਵੀ ਆਈਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। ਐਪਲ ਸਟੋਰ ’ਤੇ ਬੈਂਕ ਦੇ ਨਾਲ ਬੈਸਟ ਆਫਰ ਮਿਲ ਰਿਹਾ ਹੈ। ਜੇਕਰ ਤੁਹਾਡੇ ਕੋਲ HDFC ਬੈਂਕ ਦਾ ਕ੍ਰੈਡਿਟ ਕਾਰਡ ਹੈ ਤਾਂ ਤੁਹਾਨੂੰ ਆਈਫੋਨ ਜਾਂ ਕਿਸੇ ਹੋਰ ਪ੍ਰੋਡਕਟ ਨੂੰ ਖ਼ਰੀਦਣ ’ਤੇ 10,000 ਰੁਪਏ ਤਕ ਦੀ ਬਚਤ ਹੋ ਸਕਦੀ ਹੈ। ਬੈਂਕ ਆਫਰ ਤੋਂ ਇਲਾਵਾ ਐਪਲ ਸਟੋਰ ’ਤੇ 12,000 ਰੁਪਏ ਤਕ ਦਾ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ। ਆਈਫੋਨ 14 ਦੇ ਮਾਡਲ ’ਤੇ ਤਾਂ 7,000 ਰੁਪਏ ਦੀ ਛੋਟ ਮਿਲ ਰਹੀ ਹੈ। ਆਓ  ਜਾਣਦੇ ਹਾਂ ਸਾਰੇ ਆਫਰਜ਼ ਬਾਰੇ ਵਿਸਤਾਰ ਨਾਲ...

ਇਹ ਵੀ ਪੜ੍ਹੋ– ਸਿਰਫ਼ 1,399 ਰੁਪਏ ’ਚ OnePlus 5G ਸਮਾਰਟਫੋਨ ਖ਼ਰੀਦਣ ਦਾ ਮੌਕਾ! ਜਾਣੋ ਕੀ ਹੈ ਆਫ਼ਰ

iPhone 14 ’ਤੇ ਮਿਲਣ ਵਾਲੀ ਛੋਟ

ਜੇਕਰ ਤੁਹਾਡੇ ਕੋਲ ਐੱਚ.ਡੀ.ਐੱਫ.ਸੀ. ਬੈਂਕ ਦਾ ਕ੍ਰੈਡਿਟ ਕਾਰਡ ਹੈ ਤਾਂ ਤੁਹਾਨੂੰ ਆਈਫੋਨ 14 ਸੀਰੀਜ਼ ’ਤੇ ਬੈਂਕ ਵੱਲੋਂ 7,000 ਰੁਪਏ ਦਾ ਇੰਸਟੈਂਟ ਕੈਸ਼ਬੈਕ ਮਿਲੇਗਾ। ਇਹ ਆਫਰ iPhone 14, iPhone 14 Plus, iPhone 14 Pro, iPhone 14 Pro Max ਲਈ ਹੈ, ਉੱਥੇ ਹੀ ਆਈਫੋਨ ਪਲੱਸ ਮਾਡਲ ਦੇ ਨਾਲ ਐਕਸਚੇਂਜ ਆਫਰ ’ਚ 5,000 ਰੁਪਏ ਦਾ ਵਾਧੂ ਡਿਸਕਾਊਂਟ ਮਿਲੇਗਾ। ਨਾਲ ਹੀ 3 ਜਾਂ 6 ਮਹੀਨਿਆਂ ਲਈ ਨੋ-ਕਾਸਟ ਈ.ਐੱਮ.ਆਈ. ਵੀ ਮਿਲ ਰਹੀ ਹੈ। 

ਇਹ ਵੀ ਪੜ੍ਹੋ– Samsung ਦਾ ਧਮਾਕਾ! ਲਾਂਚ ਕੀਤੇ ਦੋ ਸਸਤੇ 5G ਸਮਾਰਟਫੋਨ, ਇੰਨੇ ਰੁਪਏ ਤੋਂ ਸ਼ੁਰੂ ਹੁੰਦੀ ਹੈ ਕੀਮਤ

ਐਪਲ ਦੇ ਹੋਰ ਪ੍ਰੋਡਕਟਸ ’ਤੇ ਮਿਲਣ ਵਾਲੇ ਆਫਰ
iPad 10th ਜਨਰੇਸ਼ਨ ’ਤੇ 3,000 ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ। ਉੱਥੇ ਹੀ iPad Air ’ਤੇ 4,000 ਰੁਪਏ, iPad Pro 12.9 ਇੰਚ ’ਤੇ 5,000 ਰੁਪਏ, MacBook Air M2 Chip ਅਤੇ MacBook Pro 13-inch ’ਤੇ 10,000 ਰੁਪਏ, Apple Watch Ultra ’ਤੇ 5,000 ਰੁਪਏ, Apple Watch Series 8 ’ਤੇ 4,000 ਰੁਪਏ ਅਤੇ  AirPods Pro 2 ’ਤੇ 2,000 ਰੁਪਏ ਦਾ ਬੈਂਕ ਕੈਸ਼ਬੈਕ ਆਫਰ ਮਿਲ ਰਿਹਾ ਹੈ।

ਇਹ ਵੀ ਪੜ੍ਹੋ– BSNL ਨੇ ਬੰਦ ਕੀਤਾ ਆਪਣਾ ਸਭ ਤੋਂ ਸਸਤਾ ਪਲਾਨ, ਮਿਲਦਾ ਸੀ 1TB ਹਾਈ-ਸਪੀਡ ਡਾਟਾ


author

Rakesh

Content Editor

Related News