ਬਜਾਜ ਤੋਂ ਲੈ ਕੇ ਹੀਰੋ ਤਕ ਨੇ ਲਗਾਈ ਡਿਸਕਾਊਂਟ ਦੀ ਝੜੀ, ਜਾਣੋ ਕਿੰਨੀ ਹੈ ਛੋਟ

09/30/2019 3:34:55 PM

ਆਟੋ ਡੈਸਕ– ਦੇਸ਼ ’ਚ ਤਿਉਹਾਰੀ ਸੀਜ਼ਨ ਸ਼ੁਰੂ ਹੋ ਗਿਆ ਹੈ। ਬਾਜ਼ਾਰ ਸਜ ਗਏ ਹਨ, ਅਜਿਹੇ ’ਚ ਜੇਕਰ ਤੁਸੀਂ ਸਕੂਟਰ ਜਾਂ ਬਾਈਕ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਯਾਨੀ ਵਿਕਰੀ ਨੂੰ ਜ਼ਿਆਦਾ ਤੋਂ ਜ਼ਿਆਦਾ ਵਧਾਉਣ ਲਈ ਆਟੋ ਕੰਪਨੀਆਂ ਇਸ ਦੌਰਾਨ ਕਈ ਅਨੋਖੇ ਆਫਰਜ਼ ਦੇ ਨਾਲ ਬਾਜ਼ਾਰ ’ਚ ਹੈ। ਪਿਛਲੇ ਲੰਬੇ ਸਮੇਂ ਤੋਂ ਮੰਦੀ ਦੀ ਮਾਰ ਨਾਲ ਜੂਝ ਰਹੀਆਂ ਆਟੋ ਕੰਪਨੀਆਂ ਕੋਲ ਹੁਣ ਮੌਕਾ ਹੈ ਕਿ ਇਸ ਸੀਜ਼ਨ ’ਚ ਵਿਕਰੀ ਨੂੰ ਵਧਾ ਕੇ ਉਹ ਪਿਛਲੇ ਕੁਝ ਮਹੀਨਿਆਂ ’ਚ ਹੋਏ ਨੁਕਸਾਨ ਦੀ ਕੁਝ ਹੱਦ ਤਕ ਭਰਵਾਈ ਕਰ ਲੈਣ। ਆਟੋ ਇੰਡਸਟਰੀ ਲਈ ਨਵਰਾਤੀ ਤੋਂ ਲੈ ਕੇ ਅਗਲੇ 45 ਦਿਨਾਂ ਦਾ ਸਮਾਂ ਕਾਫੀ ਅਹਿਮ ਹੁੰਦਾ ਹੈ ਕਿਉਂਕਿ ਭਾਰਤ ’ਚ ਇਸ ਦੌਰਾਨ ਨਵਾਂ ਅਤੇ ਕੀਮਤੀ ਸਾਮਾਨ ਖਰੀਦਣਾ ਕਾਫੀ ਸ਼ੁਭ ਮੰਨਿਆ ਜਾਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਬਾਈਕ ਅਤੇ ਸਕੂਟਰ ’ਤੇ ਮਿਲਣ ਵਾਲੇ ਡਿਸਕਾਊਂਟ ਅਤੇ ਆਫਰਾਂ ਬਾਰੇ।

ਹੀਰੋ ਮੋਟੋਕਾਰਪ ਨੇ ਪੇਸ਼ ਕੀਤੇ ਵਧੀਆ ਆਫਰਜ਼
ਹੀਰੋ ਮੋਟੋਕਾਰਪ ਆਪਣੇ ਗਾਹਕਾਂ ਲਈ ਖਾਸ ਆਫਰਜ਼ ਲੈ ਕੇ ਆਈ ਹੈ। ਕੰਪਨੀ ਸਕੂਟਰ ’ਤੇ 3000 ਰੁਪਏ ਦਾ ਡਿਸਕਾਊਂਟ ਅਤੇ ਸਰਕਾਰੀ ਕਰਮਚਾਰੀਆਂ ਨੂੰ 1500 ਰੁਪਏਦੇ ਵਾਧੂ ਡਿਸਕਾਊਂਟ ਦਾ ਆਫਰ ਦੇ ਰਹੀ ਹੈ। ਇਹ ਡਿਸਕਾਊਂਟ ਸਾਰੇ ਸਕੂਟਰਾਂ- Maestro Edge, Duet ਅਤੇ Pleasure ’ਤੇ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 6.99 ਫੀਸਦੀ ਦੀ ਵਿਆਜ ਦਰ, 3,999 ਡਾਊਨ ਪੇਮੈਂਟ ਆਫਰ ਅਤੇ 10 ਹਜ਼ਾਰ ਰੁਪਏ ਦਾ ਪੇਟੀਐੱਮ ਦਾ ਲਾਭ ਵੀ ਮਿਲ ਰਿਹਾ ਹੈ। 

ਬਜਾਜ ਆਟੋ ਨੇ ਪੇਸ਼ ਕੀਤੇ ਖਾਸ ਆਫਰਜ਼
ਇਸ ਵਾਰ ਬਜਾਜ ਆਟੋ ਨੂੰ ਵੀ ਆਪਣੀ ਵਿਕਰੀ ਨੂੰ ਵਧਉਣ ਲਈ ਡਿਸਕਾਊਂਟ ਅਤੇ ਆਫਰਜ਼ ਦਾ ਸਹਾਰਾ ਲੈਣਾ ਪੈ ਰਿਹਾ ਹੈ ਕਿਉਂਕਿ ਬਜਾਜ ਨੇ ਅਜਿਹੇ ਆਫਰਜ਼ ਪਹਿਲਾਂ ਕਦੇ ਨਹੀਂ ਦਿੱਤੇ ਸਨ। ਕੰਪਨੀ ਆਪਣੀਆਂ ਕੁਝ ਬਾਈਕਸ ’ਤੇ 2100 ਰੁਪਏ ਅਤੇ ਪ੍ਰੀਮੀਅਮ ਬਾਈਕਸ ’ਤੇ 6400 ਰੁਪਏ ਦਾ ਡਿਸਕਾਊਂਟ ਦੇ ਰਹੀ ਹੈ। ਇਸ ਤੋਂ ਇਲਾਵਾ ਵੀ15 ਬਾਈਕ ਦੀ ਕੀਮਤ ਪਹਿਲਾਂ 63,080 ਰੁਪਏ ਸੀ ਜੋ ਹੁਣ 2100 ਰੁਪਏ ਦੇ ਡਿਸਕਾਊਂਟ ਤੋਂ ਬਾਅਦ 61,580 ਰੁਪਏ ਹੋ ਗਈ ਹੈ। ਉਥੇ ਹੀ ਪਲਸਰ ਸੀਰੀਜ਼ ਦੀਆਂ ਬਾਈਕਸ ’ਤੇ 4600 ਰੁਪਏ ਤੋਂ ਇਲਾਵਾ 6400 ਰੁਪਏ ਤਕ ਦਾ ਕੈਸ਼ਬੈਕ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਪਲੈਟਿਨਾ ’ਤੇ 1500 ਰੁਪਏ ਜਦੋਂਕਿ ਬਜਾਜ CT100 (ਸੈਲਫ ਸਟਾਰਟ) ’ਤੇ 100 ਰੁਪਏ ਦਾ ਫਾਇਦਾ ਮਿਲ ਰਿਹਾ ਹੈ। 

TVS ਦਾ ਧਮਾਕੇਦਾਰ ਆਫਰ
ਇਸ ਤਿਉਹਾਰੀ ਸੀਜ਼ਨ ’ਚ ਟੀ.ਵੀ.ਐੱਸ. ਮੋਟਰ ਨੇ ਆਪਣੇ ਵਾਹਨਾਂ ’ਤੇ 5 ਸਾਲ ਦੀ ਵਾਰੰਟੀ ਦਾ ਆਫਰ ਪੇਸ਼ ਕੀਤਾ ਹੈ ਅਤੇ ਇਸ ਲਈ ਗਾਹਕਾਂ ਨੂੰ ਕੋਈ ਵਾਧੂ ਪੈਸਾ ਵੀ ਨਹੀਂ ਦੇਣਾ ਹੋਵੇਗਾ। ਇਸ ਤੋਂ ਇਲਾਵਾ ਡਾਊਨ ਪੇਮੈਂਟ 5999 ਰੁਪਏ, 0 ਫੀਸਦੀ ਪ੍ਰੋਸੈਸਿੰਗ ਫੀਸ, 0 ਫੀਸਦੀ ਡਾਕਿਊਮੈਂਟੇਸ਼ਨ ਚਾਰਜ ਦੇ ਨਾਲ 8500 ਰੁਪਏ ਦੀ ਬਚਤ ਦਾ ਮੌਕਾ ਦਿੱਤਾ ਜਾ ਰਿਹਾ ਹੈ। 


Related News