Bajaj ਲੈ ਆਇਆ ਤੁਹਾਡੇ ਬਜਟ ਵਾਲਾ EV ਸਕੂਟਰ, ਰੇਂਜ 137km

Friday, Dec 06, 2024 - 05:26 AM (IST)

Bajaj ਲੈ ਆਇਆ ਤੁਹਾਡੇ ਬਜਟ ਵਾਲਾ EV ਸਕੂਟਰ, ਰੇਂਜ 137km

ਆਟੋ ਡੈਸਕ - ਸਕੂਟੀ ਅੱਜਕੱਲ੍ਹ ਹਰ ਘਰ ਦੀ ਜ਼ਰੂਰਤ ਬਣ ਗਈ ਹੈ। ਕਦੇ ਸਕੂਟਰ ਦਾ ਦੂਜਾ ਨਾਂ ਰਹੇ ਚੇਤਕ ਦਾ ਬਜਾਜ ਨਵਾਂ ਈ.ਵੀ. ਮਾਡਲ ਲੈ ਕੇ ਆਇਆ ਹੈ। ਅੰਦਾਜ਼ਾ ਹੈ ਕਿ ਇਸ ਸਕੂਟਰ ਨੂੰ 20 ਦਸੰਬਰ ਨੂੰ ਲਾਂਚ ਕੀਤਾ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਬਜਾਜ ਦਾ ਮਾਡਲ ਚੇਤਕ ਇੱਕ ਸਮੇਂ ਸਭ ਤੋਂ ਵੱਧ ਵਿਕਣ ਵਾਲਾ ਸਕੂਟਰ ਸੀ। 2020 ਵਿੱਚ, ਕੰਪਨੀ ਪਹਿਲੀ ਵਾਰ ਆਪਣੇ ਚੇਤਕ ਦਾ EV ਮਾਡਲ ਲੈ ਕੇ ਆਈ ਸੀ। ਹੁਣ ਕੰਪਨੀ ਮੁੜ ਇਸ EV ਮਾਡਲ ਦਾ ਨਵਾਂ ਵਰਜ਼ਨ ਨਵੇਂ ਲੁੱਕ ਅਤੇ ਫੀਚਰਸ ਨਾਲ ਲਿਆਉਣ ਜਾ ਰਹੀ ਹੈ।

ਬਾਜ਼ਾਰ 'ਚ ਇਨ੍ਹਾਂ ਸਕੂਟਰਾਂ ਨੂੰ ਦੇਵੇਗੀ ਟੱਕਰ
ਜਾਣਕਾਰੀ ਮੁਤਾਬਕ ਇਹ ਸਕੂਟਰ ਬਾਜ਼ਾਰ 'ਚ ਪਹਿਲਾਂ ਤੋਂ ਮੌਜੂਦ Ather Rizta, Ola S1 ਅਤੇ TVS iQube ਨਾਲ ਮੁਕਾਬਲਾ ਕਰੇਗਾ। ਇਹ ਸ਼ਕਤੀਸ਼ਾਲੀ ਸਕੂਟਰ ਵੱਖ-ਵੱਖ ਬੈਟਰੀ ਪੈਕ 'ਚ ਆਉਂਦਾ ਹੈ। ਇਹ ਸਕੂਟਰ ਵੱਖ-ਵੱਖ ਬੈਟਰੀ ਪੈਕ 'ਤੇ ਪੂਰੀ ਤਰ੍ਹਾਂ ਚਾਰਜ ਹੋਣ 'ਤੇ 123 ਤੋਂ 137 ਕਿਲੋਮੀਟਰ ਦੀ ਡਰਾਈਵਿੰਗ ਰੇਂਜ ਦੇਵੇਗਾ। ਸਕੂਟਰ 'ਚ ਡਿਊਲ ਕਲਰ ਆਪਸ਼ਨ ਮਿਲੇਗਾ।

ਬਜਾਜ ਚੇਤਕ ਇਲੈਕਟ੍ਰਿਕ ਸਕੂਟਰ ਦੀ ਕੀਮਤ ?
ਤੁਹਾਨੂੰ ਦੱਸ ਦੇਈਏ ਕਿ ਬਜਾਜ ਚੇਤਕ ਇਲੈਕਟ੍ਰਿਕ ਸਕੂਟਰ ਦਾ ਮਾਡਲ ਮੌਜੂਦਾ ਸਮੇਂ 'ਚ 96000 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਆਉਂਦਾ ਹੈ। ਸਕੂਟਰ ਦੇ ਟਾਪ ਮਾਡਲ ਦੀ ਕੀਮਤ 1.29 ਲੱਖ ਰੁਪਏ ਐਕਸ-ਸ਼ੋਰੂਮ ਹੈ। ਫਿਲਹਾਲ ਕੰਪਨੀ ਨੇ ਇਸ ਦੀ ਨਵੀਂ ਕੀਮਤ ਅਤੇ ਡਿਲੀਵਰੀ ਡੇਟ ਦਾ ਖੁਲਾਸਾ ਨਹੀਂ ਕੀਤਾ ਹੈ। ਅੰਦਾਜ਼ਾ ਹੈ ਕਿ ਇਸ ਨੂੰ 1 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਪੇਸ਼ ਕੀਤਾ ਜਾ ਸਕਦਾ ਹੈ।

ਭਾਰੀ ਸਸਪੈਂਸ਼ਨ ਅਤੇ ਡਿਸਕ ਬ੍ਰੇਕ
ਬਜਾਜ ਚੇਤਕ ਇਲੈਕਟ੍ਰਿਕ ਸਕੂਟਰ ਨੂੰ ਆਰਾਮਦਾਇਕ ਯਾਤਰਾ ਲਈ ਸਿੰਗਲ ਪੀਸ ਸੀਟ ਮਿਲੇਗੀ। ਟੁੱਟੀਆਂ ਸੜਕਾਂ 'ਤੇ ਸਵਾਰੀਆਂ ਨੂੰ ਝਟਕਿਆਂ ਤੋਂ ਬਚਾਉਣ ਲਈ ਇਸ 'ਚ ਭਾਰੀ ਸਸਪੈਂਸ਼ਨ ਪਾਵਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਲਈ ਇਸ 'ਚ ਡਿਸਕ ਬ੍ਰੇਕ ਹੋਵੇਗੀ। ਸਕੂਟਰ ਵਿੱਚ ਸਟਾਈਲਿਸ਼ LED ਲਾਈਟ ਹੈ। ਇਹ ਸਕੂਟਰ ਹਾਈ ਪਿਕਅੱਪ ਜਨਰੇਟ ਕਰੇਗਾ।


author

Inder Prajapati

Content Editor

Related News