ਹੈਕਰਾਂ ਦੇ ਨਿਸ਼ਾਨੇ ’ਤੇ ਹੈ ਤੁਹਾਡਾ iPhone ਤੇ ਆਈਪੈਡ, ਐਪਲ ਨੇ ਖੁਦ ਜਾਰੀ ਕੀਤੀ ਚਿਤਾਵਨੀ

Friday, Aug 19, 2022 - 04:08 PM (IST)

ਗੈਜੇਟ ਡੈਸਕ– ਐਪਲ ਨੇ ਇਸ ਵਾਰ ਖੁਦ ਆਪਣੇ ਕਈ ਪ੍ਰੋਡਕਟਸ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਐਪਲ ਨੇ ਕਿਹਾ ਹੈ ਕਿ ਉਸਦੇ ਆਈਫੋਨ, ਆਈਪੈਡ ਅਤੇ ਮੈਕ ਹੈਕਰਾਂ ਦੇ ਨਿਸ਼ਾਨੇ ’ਤੇ ਹਨ। ਐਪਲ ਨੇ ਕਿਹਾ ਹੈ ਕਿ ਉਸਦੇ ਡਿਵਾਈਸਿਜ਼ ਦੇ ਆਪਰੇਟਿੰਗ ਸਿਸਟਮ ’ਚ ਇਕ ਬਗ ਹੈ ਜਿਸਦਾ ਫਾਇਦਾ ਹੈਕਰ ਚੁੱਕ ਸਕਦੇ ਹਨ। ਐਪਲ ਨੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਐਮਰਜੈਂਸੀ ਅਪਡੇਟ ਨੂੰ ਤੁਰੰਤ ਅਪਡੇਟ ਕਰ ਲਓ। ਕੰਪਨੀ ਮੁਤਾਬਕ, ਨਵੀਂ ਅਪਡੇਟ ਦੇ ਨਾਲ ਬਗ ਨੂੰ ਫਿਕਸ ਕਰ ਦਿੱਤਾ ਗਿਆ ਹੈ। ਬਗ ਨੂੰ ਖਤਮ ਕਰਨ ਲਈ ਜਲਦ ਹੀ ਨਵੀਂ ਅਪਡੇਟ ਆਉਣ ਵਾਲੀ ਹੈ। 

ਇਸ ਬਗ ਕਾਰਨ ਆਈਫੋਨ ਦੇ 6ਐੱਸ ਮਾਡਲ, ਆਈਪੈਡ 5th ਜਨਰੇਸ਼ਨ ਅਤੇ ਇਸਤੋਂ ਬਾਅਦ ਦੇ ਆਈਪੈਡ, ਆਈਪੈਡ ਏਅਰ 2 ਅਤੇ ਇਸਤੋਂ ਬਾਅਦ ਦੇ ਮਾਡਲ, ਆਈਪੈਡ ਮਿੰਨੀ 4 ਅਤੇ ਇਸਤੋਂ ਬਾਅਦ ਦੇ ਮਾਡਲ, ਆਈਪੈਡ ਪ੍ਰੋ ਮਾਡਲ, 7th ਜਨਰੇਸ਼ਨ ਦੇ ਆਈਪੌਡ ਟੱਚ ਪ੍ਰਭਾਵਿਤ ਹੋਏ ਹਨ। 

ਇਹ ਵੀ ਪੜ੍ਹੋ– ਕੇਂਦਰ ਦਾ ਵੱਡਾ ਐਕਸ਼ਨ, ਭਾਰਤ ਖ਼ਿਲਾਫ਼ ਗਲਤ ਸੂਚਨਾ ਫੈਲਾਉਣ ਵਾਲੇ 8 ਯੂਟਿਊਬ ਚੈਨਲ ਕੀਤੇ ਬਲਾਕ

PunjabKesari

ਇਹ ਵੀ ਪੜ੍ਹੋ– ਆ ਰਹੀ ਮੇਡ ਇਨ ਇੰਡੀਆ ਬੈਟਲਗ੍ਰਾਊਂਡਸ ਰਾਇਲ ਗੇਮ, ਇਸ ਕੰਪਨੀ ਨੇ ਜਾਰੀ ਕੀਤਾ ਟ੍ਰੇਲਰ

ਐਪਲ ਦਾ ਕਹਿਣਾ ਹੈ ਕਿ ਇਸ ਬਗ ਦਾ ਫਾਇਦਾ ਚੁੱਕ ਕੇ ਹੈਕਰ ਕਿਸੇ ਆਈਫੋਨ ਜਾਂ ਆਈਪੈਡ ਦਾ ਪੂਰਾ ਕੰਟਰੋਲ ਆਪਣੇ ਹੱਥਾਂ ’ਚ ਲੈ ਸਕਦੇ ਹਨ। ਐਪਲ ਮੁਤਾਬਕ, ਹੈਕਰ ਤੁਹਾਡੇ ਫੋਨ ’ਚ ਇਸ ਬਗ ਦੀ ਮਦਦ ਨਾਲ ਵੈੱਬ ਬ੍ਰਾਊਜ਼ਰ ਰਾਹੀਂ ਵੀ ਦਾਖਲ ਹੋ ਸਕਦੇ ਹਨ। ਇਸ ਬਗ ਦੀ ਮਦਦ ਨਾਲ ਮੈਕ ਕੰਪਿਊਟਰ ਨੂੰ ਵੀ ਆਸਾਨੀ ਨਾਲ ਹੈਕ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ– ਆ ਗਈ ਨਵੀਂ ਮਾਰੂਤੀ Alto K10, ਘੱਟ ਕੀਮਤ ’ਚ ਮਿਲਣਗੇ ਦਮਦਾਰ ਫੀਚਰਜ਼


Rakesh

Content Editor

Related News