ਐਪਲ ਨੇ ਅਪਡੇਟ ਕੀਤੀ ਐਪ ਸਟੋਰ ਦੀ ਪਾਲਿਸੀ, ਹੁਣ ਐਪਸ ਲਈ ਬਲਾਗ ਨਹੀਂ ਹੋਣਗੇ ਬਗ ਫਿਕਸ ਅਪਡੇਟਸ

09/01/2020 3:45:57 PM

ਗੈਜੇਟ ਡੈਸਕ– ਐਪਲ ਨੇ ਐਲਾਨ ਕਰਦੇ ਹੋਏ ਦੱਸਿਆ ਹੈ ਕਿ ਕੰਪਨੀ ਨੇ ਐਪ ਸਟੋਰ ਦੀ ਪਾਲਿਸੀ ਨੂੰ ਅਪਡੇਟ ਕਰ ਦਿੱਤਾ ਹੈ। ਹੁਣ ਤਕ ਜੇਕਰ ਕੋਈ ਐਪਲੀਕੇਸ਼ਨ ਐਪ ਸਟੋਰ ’ਤੇ ਮੌਜੂਦ ਸੀ ਅਤੇ ਉਹ ਐਪਲ ਸਟੋਰ ਦੀਆਂ ਗਾਈਡਲਾਈਨਜ਼ ਦਾ ਉਲੰਘਣ ਕਰਦੀ ਸੀ ਤਾਂ ਐਪਲ ਉਸ ਦੇ ਡਿਵੈਲਪਰ ਨੂੰ ਇਨ੍ਹਾਂ ਗਾਈਡਲਾਈਨਜ਼ ਨੂੰ ਫਿਕ ਕੀਤੇ ਬਿਨ੍ਹਾਂ ਐਪ ਅਪਡੇਟ ਨਹੀਂ ਕਰਨ ਦਿੰਦੀ ਸੀ। ਯਾਨੀ ਉਸ ਦੀ ਅਪਡੇਟ ਨੂੰ ਬਲਾਕ ਕਰ ਦਿੱਤਾ ਜਾਂਦਾ ਸੀ ਪਰ ਹੁਣ ਕੰਪਨੀ ਨੇ ਆਪਣੀ ਇਸ ਪਾਲਿਸੀ ’ਚ ਬਦਲਾਅ ਕਰ ਲਿਆ ਹੈ। ਆਉਣ ਵਾਲੇ ਸਮੇਂ ’ਚ ਜੇਕਰ ਕੋਈ ਐਪਲੀਕੇਸ਼ਨ ਐਪ ਸਟੋਰ ’ਤੇ ਪਹਿਲਾਂ ਤੋਂ ਮੌਜੂਦ ਹੈ ਅਤੇ ਉਸ ਦਾ ਡਿਵੈਲਪਰ ਬਗ ਫਿਕਸ ਅਪਡੇਟ ਦਿੰਦਾ ਹੈ ਤਾਂ ਉਸ ਨੂੰ ਬਿਨ੍ਹਾਂ ਕਿਸੇ ਵੀ ਤਰ੍ਹਾਂ ਦੀ ਦੇਰੀ ਕੀਤੇ ਯੂਜ਼ਰਸ ਤਕ ਪਹੁੰਚਾ ਦਿੱਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਸਭ ਤੋਂ ਪਹਿਲਾਂ MSPowerUser ਦੁਆਰਾ ਦਿੱਤੀ ਗਈ ਹੈ। 

ਇਸ ਜਾਣਕਾਰੀ ਨੂੰ ਐਪਲ ਦੀ ਡਿਵੈਲਪਰ ਸਾਈਟ ’ਤੇ ਵੀ ਪੋਸਟ ਕੀਤਾ ਗਿਆ ਹੈ। ਇਸ ਵਿਚ ਐਪਲ ਨੇ ਕਿਹਾ ਹੈ ਕਿ ਕੰਪਨੀ ਆਪਣੇ ਯੂਜ਼ਰਸ ਨੂੰ ਬਿਹਤਰੀਨ ਅਨੁਭਵ ਦੇਣਾ ਚਾਹੁੰਦੀ ਹੈ। ਇਸੇ ਲਈ ਉਨ੍ਹਾਂ ਨੂੰ ਐਪਸ ਨੂੰ ਡਾਊਨਲੋਡ ਕਰਨ ਲਈ ਇਕ ਸੁਰੱਖਿਅਤ ਥਾਂ ਵੀ ਦਿੰਦੀ ਹੈ, ਜਿਥੇ ਸੁਰੱਖਿਅਤ, ਰਿਲਾਇਬਲ, ਹਾਈ ਕੁਆਲਿਟੀ ਅਤੇ ਯੂਜ਼ਰ ਦੀ ਪ੍ਰਾਈਵੇਸੀ ਦਾ ਧਿਆਨ ਰੱਖਣ ਵਾਲੀਆਂ ਐਪਸ ਉਪਲੱਬਧ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਕੰਪਨੀ ਨੇ ਐਪ ਰੀਵਿਊ ਪ੍ਰੋਸੈਸ ਨੂੰ ਵੀ ਹੁਣ ਅਪਡੇਟ ਕਰ ਲਿਆ ਹੈ, ਜਿਸ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਕੰਪਨੀ ਨੇ ਵਰਲਡ ਵਾਈਡ ਡਿਵੈਲਪਰਸ ਕਾਨਫਰੰਸ ’ਚ ਦਿੱਤੀ ਸੀ। ਐਪਲ ਨੇ ਡਿਵੈਲਪਰਾਂ ਨੂੰ ਕਿਹਾ ਹੈ ਕਿ ਐਪ ਸਬਮਿਸ਼ਨ ਨੂੰ ਲੈ ਕੇ ਕੰਪਨੀ ਦੀਆਂ ਗਾਈਡਲਾਈਨਜ਼ ਦਾ ਉਲੰਘਣ ਉਨ੍ਹਾਂ ਨੂੰ ਕਦੇ ਵੀ ਨਹੀਂ ਕਰਨਾ ਚਾਹੀਦਾ। 


Rakesh

Content Editor

Related News