ਐਪਲ ਨੇ ਜਾਰੀ ਕੀਤਾ iOS 10.3 ਦਾ ਅਪਡੇਟ, ਇਹ ਹਨ ਬੇਹੱਦ ਖਾਸ ਫੀਚਰਜ਼

03/28/2017 6:28:30 PM

ਜਲੰਧਰ- ਟੈਕਨਾਲੋਜੀ ਦਿੱਗਜ ਐਪਲ ਨੇ ਆਈ.ਓ.ਐੱਸ. ਦੇ ਨਵੇਂ ਵਰਜ਼ਨ ਦਾ ਅਪਡੇਟ ਜਾਰੀ ਕਰ ਦਿੱਤਾ ਹੈ। ਇਸ ਆਈ.ਓ.ਐੱਸ. 10.3 ਵਰਜ਼ਨ ਨੂੰ ਆਈਫੋਨ ਅਤੇ ਆਈਪੈਡ ''ਚ ਇੰਸਟਾਲ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡੇ ਕੋਲ ਆਈਫੋਨ ਜਾਂ ਆਈਪੈਡ ਹੈ ਤਾਂ ਤੁਹਾਨੂੰ ਇਸ ਨਵੇਂ ਵਰਜ਼ਨ ਦਾ ਅਪਡੇਟ ਮਿਲੇਗਾ। ਕੰਪਨੀ ਕਾਫੀ ਦਿਨਾਂ ਤੋਂ ਇਸ ਦੀ ਬੀਟਾ ਟੈਸਟਿੰਗ ਕਰ ਰਹੀ ਸੀ। 
ਆਪਣੇ ਡਿਵਾਈਸ ਦੀ ਸੈਟਿੰਗਸ ''ਚ ਜਾ ਕੇ ਜੇਨੇਲ ਆਪਸ਼ਨ ''ਚ ਜਾਓ। ਇਤੇ ਸਾਫਟਵੇਅਰ ਅਪਟੇਡ ਹੋਵੇਗਾ। ਇਥੇ ਕਲਿੱਕ ਕਰਕੇ ਨਵੇਂ ਵਰਜ਼ਨ ''ਚ ਅਪਡੇਟ ਕਰ ਸਕਦੇ ਹੋ। ਨਵਾਂ ਅਪਡੇਟ ਕਰੀਬ 655 ਐੱਮ.ਬੀ. ਦਾ ਹੈ ਅਤੇ ਇਸ ਦੇ ਨਾਲ ਕਈ ਖਾਸ ਫੀਚਰ ਮਿਲਣਗੇ। 
 
ਹੁਣ ਸੈਟਿੰਗਸ ''ਚ ਲਗਾ ਸਕੋਗੇ ਆਪਣੀ ਤਸਵੀਰ
ਇਸ ਅਪਡੇਟ ਤੋਂ ਬਾਅਦ ਤੁਹਾਨੂੰ ਜ਼ਿਆਦਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ ਪਰ ਸੈਟਿੰਗਸ ਦੇ ਸਭ ਤੋਂ ਉੱਪਰ ਤੁਸੀਂ ਹੁਣ ਆਪਣੀ ਡਿਸਪਲੇ ਫੋਟੋ ਲਗਾ ਸਕਦੇ ਹੋ ਜਿਵੇਂ ਫੇਸਬੁੱਕ ਅਤੇ ਵਟਸਐਪ ''ਚ ਲਗਾਉਂਦੇ ਹੋ। 
 
ਸੀਰੀ ਤੋਂ ਪੁੱਛੋ ਆਈ.ਪੀ.ਐੱਲ. ਦੇ ਸਕੋਰਜ਼
ਇਸ ਅਪਡੇਟ ਤੋਂ ਬਾਅਦ ਹੁਣ ਐਪਲ ਦੇ ਵਰਚੁਅਲ ਅਸਿਸਟੈਂਟ ਸੀਰੀ ਤੋਂ ਆਈ.ਪੀ.ਐੱਸ. ਮੈਚਾਂ ਦੇ ਸਕੋਰਜ਼ ਵੀ ਪੁੱਛ ਸਕਦੇ ਹੋ। 
ਰਾਈਡ ਸ਼ੇਅਰਿੰਗ ''ਚ ਸੀਰੀ ਰਾਹੀਂ ਸ਼ਡਿਊਲਿੰਗ ਵੀ ਕਰ ਸਕਦੇ ਹੋ। 
 
ਫਾਇੰਡ ਮਾਈ ਆਈਫੋਨ
ਏਅਰ ਪੌਡਸ ਦੀ ਲੋਕੇਸ਼ਨ ਇਸ ਰਾਹੀਂ ਟਰੈਕ ਕੀਤੀ ਜਾ ਸਕਦੀ ਹੈ। ਇਸ ਐਪ ਰਾਹੀਂ ਏਅਰਪੌਡ ਲੱਭਣ ਲਈ ਸਾਊਂਡ ਪਲੇ ਕੀਤਾ ਜਾ ਸਕਦਾ ਹੈ। ਸੈਟਿੰਗਸ ਐਪ ''ਚ ਨਵਾਂ ਯੂਜ਼ਰ ਸਕਿਓਰਿਟੀ ਸੈਕਸ਼ਨ ਜੁੜੇਗਾ। ਇਸ ਤੋਂ ਇਲਾਵਾ ਮੈਪ ਐਪਸ ''ਚ 3D Touch Forecast ਰਾਹੀਂ ਮੌਸਮ ਦੀ ਜਾਣਕਾਰੀ ਮਿਲੇਗੀ। 
 
31 ਸਾਲ ਪੁਰਾਣੇ ਫਾਇਲ ਸਿਸਟਮ ਦੀ ਥਾਂ ਹੁਣ ਨਵਾਂ ਫਾਇਲ ਸਿਸਟਮ
ਇਸ ਨਵੇਂ ਅਪਡੇਟ ਦੇ ਨਾਲ ਹੀ ਐਪਲ ਦਾ ਪੁਰਾਣਾ ਫਾਇਲ ਸਿਸਟਮ ਆਈਫੋਨ ''ਚੋਂ ਖਤਮ ਹੋ ਜਾਵੇਗਾ। ਨਵੇਂ ਫਾਇਲ ਸਿਸਟਮ ਦਾ ਨਾਮ Apple File System (APFS) ਹੈ। ਇਸ ਨੂੰ ਕੰਪਨੀ ਨੇ ਪਿਛਲੇ ਸਾਲ ਆਪਣੇ ਡਿਵੈੱਲਪਰ ਕਾਨਫਰੈਂਸ WWDC ''ਚ ਪੇਸ਼ ਕੀਤਾ ਸੀ। 
ਕੰਪਨੀ ਪਿਛਲੇ 31 ਸਾਲਾਂ ਤੋਂ ਆਈਫੋਨ ਲਈ Hierarchical File System (HFC) ਦੀ ਵਰਤੋਂ ਕਰ ਰਹੀ ਹੈ। ਇਸ ਨੂੰ ਫਲਾਪੀ ਵਾਲੇ ਮੈਕ ਲਈ ਬਣਾਇਆ ਗਿਆ ਸੀ। ਮਤਲਬ ਕਿ ਨਵਾਂ ਫਾਇਲ ਸਿਸਟਮ ਡਿਵਾਈਸ ''ਚ ਲੱਗੇ ਸਾਲਿਡ ਸਟੇਟ ਸਟੋਰੇਜ ਨੂੰ ਬਿਹਤਰ ਢੰਗ ਨਾਲ ਯੁਟਿਲਾਈਜ਼ ਕੀਤਾ ਜਾ ਸਕੇਗਾ।

Related News