ਐਪਲ ਦੇ ਨਵੇਂ ਆਈਫੋਨ ''ਚ ਹੋਣਗੇ ਇਹ ਹੈੱਡਫੋਨ
Saturday, Jul 16, 2016 - 11:16 AM (IST)

ਜਲੰਧਰ : ਆਈਫੋਨ 7 ਦੇ ਲਾਂਚ ਦੇ ਨਾਲ ਹੀ ਇਹ ਅਫਵਾਹਾ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਸਨ ਕਿ ਨਵੇਂ ਆਈਫੋਨ ''ਚ 3.5 ਐੱਮ.ਐੱਮ. ਹੈਡਫੋਨ ਜ਼ੈੱਕ ਨਹੀਂ ਹੋਵੇਗਾ। ਕਈ ਵਾਰ ਅਜਿਹੀ ਜਾਣਕਾਰੀ ਸਾਹਮਣੇ ਆਈ ਜਿਸ ਦੇ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਸ਼ਾਇਦ ਆਈਫੋਨ 7 ''ਚ 3.5 ਐੱਮ. ਐੱਮ. ਹੈਡਫੋਨ ਜੈੱਕ ਹੋਵੇ। ਹੁਣ ਨਵੇਂ ਆਈਫੋਨ ਦੇ ਹੈਡਫੋਨਸ ਦੀ ਇਕ ਤਸਵੀਰ ਸਾਹਮਣੇ ਆਈ ਹੈ ਜਿਸ ''ਚ ਸਾਫ਼ ਤੌਰ ''ਤੇ ਲਾਈਟਨਿੰਗ ਕਨੈੱਕਟਰ ਨੂੰ ਵੇਖਿਆ ਜਾ ਸਕਦਾ ਹੈ।
ਆਈਫੋਨ ਦੇ ਹੈੱਡਫੋਨ ਦੀ ਇਹ ਤਸਵੀਰ ਚਾਇਨਾ ਦੀ ਸੋਸ਼ਲ ਵੈੱਬਸਾਈਟ ਵੀਬੋ ''ਤੇ ਲੀਕ ਹੋਈ ਹੈ ਅਤੇ ਇਹ ਦਾਅਵਾ ਕੀਤਾ ਗਿਆ ਹੈ ਕਿ ਆਈਫੋਨ 7 ਅਤੇ 7ਐੱਸ ''ਚ ਇਹ ਹੈਡਫੋਨਸ ਹੋਣਗੇ। ਹਾਲਾਂਕਿ ਪੱਕੇ ਤੌਰ ''ਤੇ ਤਾਂ ਨਹੀਂ ਕਹਿ ਸਕਦੇ ਪਰ ਅਜਿਹਾ ਲਗਦਾ ਹੈ ਕਿ ਆਈਫੋਨ 7 ''ਚ 3.5 ਐੱਮ. ਐੱਮ. ਹੈੱਡਫੋਨ ਜੈੱਕ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਐਪਲ ਆਈਫੋਨ 7 ਪਹਿਲਾ ਅਜਿਹਾ ਸਮਾਰਟਫੋਨ ਨਹੀਂ ਹੈ ਜਿਸ ''ਚ 3.5 ਐੱਮ. ਐੱਮ. ਹੈੱਡਫੋਨ ਜੈੱਕ ਨੂੰ ਰਿਪਲੇਸ ਕਰਨ ਦੀ ਗੱਲ ਕੀਤੀ ਗਈ ਹੈ। ਲੀਈਕੋ ਦੁਆਰਾ ਲਾਂਚ ਕੀਤੇ ਗਏ ਇਸ ਸਾਲ 3 ਫੋਨਜ਼ ''ਚ 3.5 ਐੱਮ. ਐੈੱਮ. ਹੈਡਫੋਨ ਜੈੱਕ ਦੀ ਜਗ੍ਹਾ ਯੂ. ਐੱਸ. ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ।