10 ਸਤੰਬਰ ਨੂੰ ਹੋਵੇਗਾ ਐਪਲ ਦਾ ਈਵੈਂਟ, ਲਾਂਚ ਹੋਵੇਗੀ iPhone 11 ਸੀਰੀਜ਼

Friday, Aug 30, 2019 - 11:54 AM (IST)

10 ਸਤੰਬਰ ਨੂੰ ਹੋਵੇਗਾ ਐਪਲ ਦਾ ਈਵੈਂਟ, ਲਾਂਚ ਹੋਵੇਗੀ iPhone 11 ਸੀਰੀਜ਼

ਗੈਜੇਟ ਡੈਸਕ– ਐਪਲ ਨੇ 10 ਸਤੰਬਰ ਨੂੰ ਹੋਣ ਵਾਲੇ ਈਵੈਂਟ ਲਈ ਮੀਡੀਆ ਇਨਵਾਈਟ ਭੇਜ ਦਿੱਤਾ ਹੈ। ਐਪਲ ਦਾ ਈਵੈਂਟ 10 ਸਤੰਬਰ ਨੂੰ ਸਿਲੀਕਾਨ ਵੈਲੀ ਕੈਂਪਸ ’ਚ ਹੋਵੇਗਾ। ਇਸ ਈਵੈਂਟ ’ਚ ਆਈਫੋਨ ਦੀ 11 ਸੀਰੀਜ਼ ਲਾਂਚ ਹੋਵੇਗੀ। ਦੱਸ ਦੇਈਏ ਕਿ ਹਰ ਸਾਲ ਐਲਾਨ ਦਾ ਈਵੈਂਟ ਕ੍ਰਿਸਮਸ ਹਾਲੀਡੇਅ ਸ਼ਾਪਿੰਗ ਸੀਜ਼ਨ ਤੋਂ ਪਹਿਲਾਂ ਹੁੰਦਾ ਹੈ। 10 ਸਤੰਬਰ ਨੂੰ ਆਯੋਜਿਤ ਹੋਣ ਵਾਲੇ ਈਵੈਂਟ ’ਚ ਆਈਫੋਨ 11 ਦੇ ਲਾਂਚ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਵਾਰ ਵੀ ਪਿਛਲੇ ਸਾਲ ਦੀ ਤਰ੍ਹਾਂ ਆਈਫੋਨ 11 ਸੀਰੀਜ਼ ਤਹਿਤ ਤਿੰਨ ਆਈਫੋਨ ਪੇਸ਼ ਹੋਣਗੇ। 

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਆਈ.ਓ.ਐੱਸ. 13 ਦੇ ਬੀਟਾ ਵਰਜ਼ਨ ਦੇ ਕੋਡ ’ਚ ਇਕ ਸਕਰੀਨਸ਼ਾਟ ਸਾਹਮਣੇ ਆਇਆਸੀ ਜਿਸ ਵਿਚ 10 ਸਤੰਬਰ ਦੀ ਤਰੀਕ ਨਜ਼ਰ ਆਈ ਸੀ। ਸਕਰੀਨਸ਼ਾਟ ’ਚ ‘HoldForRelease’ ਲਿਖਿਆ ਹੋਇਆ ਸੀ। ਇਸ ਸਕਰੀਨਸ਼ਾਟ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਕਿਹਾ ਜਾ ਰਿਹਾ ਸੀ ਕਿ 10 ਸਤੰਬਰ ਨੂੰ ਹੀ ਐਪਲ ਦਾ ਈਵੈਂਟ ਹੋਵੇਗਾ ਕਿਉਂਕਿ ਪਿਛਲੇ ਸਾਲ ਬੀਟਾ ਵਰਜ਼ਨ ’ਚ 12 ਸਤੰਬਰ ਦੀ ਤਰੀਕ ਸੀ ਅਤੇ ਇਸੇ ਦਿਨ ਤਿੰਨ ਨਵੇਂ ਆਈਫੋਨ ਲਾਂਚ ਹੋਏ ਸਨ ਜਿਨ੍ਹਾਂ ’ਚ ਆਈਫੋਨ XR ਵੀ ਸ਼ਾਮਲ ਸੀ। 

ਹੁਣ ਤਕ ਸਾਹਮਣੇ ਆਈਆਂ ਲੀਕ ਰਿਪੋਰਟਾਂ ਮੁਤਾਬਕ, iPhone 11 Pro ਅਤੇ iPhone 11 Pro Max ’ਚ ਟ੍ਰਿਪਲ ਲੈੱਨਜ਼ ਕੈਮਰਾ ਸੈੱਟਅਪ ਹੋਵੇਗਾ। ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਆਈਫੋਨਜ਼ ’ਚ ਐਪਲ ਦਾ A13 ਬਾਇਓਨਿਕ ਪ੍ਰੋਸੈਸਰ ਹੋਵੇਗਾ। 


Related News