ਐਪਲ ਨੇ ਰਿਲੀਜ਼ ਕੀਤਾ iOS 9.2

Thursday, Dec 10, 2015 - 01:39 PM (IST)

ਐਪਲ ਨੇ ਰਿਲੀਜ਼ ਕੀਤਾ iOS 9.2

ਜਲੰਧਰ— ਦੋ ਦਿਨ ਪਹਿਲਾਂ ਹੀ ਗੂਗਲ ਨੇ ਆਪਣੇ ਐਂਡ੍ਰਾਇਡ ਆਪਰੇਟਿੰਗ ਸਿਸਟਮ 6.0 ਮਾਰਸ਼ਮੈਲੋ ਦਾ ਅਪਡੇਟ ਪੇਸ਼ ਕੀਤਾ ਸੀ। ਉਥੇ ਹੀ ਅੱਜ ਐਪਲ ਨੇ ਵੀ iOS 9 ਦਾ ਨਵਾਂ ਅਪਡੇਟ iOS 9.2 ਨੂੰ ਲਾਂਚ ਕੀਤਾ ਹੈ। ਨਵੇਂ ਅਪਡੇਟ ''ਚ ਯੂਜ਼ਰ ਇੰਟਰਫੇਸ ''ਚ ਬਹੁਤ ਜ਼ਿਆਦਾ ਬਦਲਾਅ ਨਹੀਂ ਕੀਤਾ ਗਿਆ ਹੈ ਪਰ ਕਈ ਨਵੇਂ ਫੀਚਰਜ਼ ਸ਼ਾਮਿਲ ਕੀਤੇ ਗਏ ਹਨ। ਇਸ ਦੇ ਨਾਲ ਹੀ ਕੰਪਨੀ ਵੱਲੋਂ iOS 9 ਦੀਆਂ ਕਮੀਆਂ ਨੂੰ ਦੂਰ ਕਰਨ ਅਤੇ ਜ਼ਿਆਦਾ ਸੁਰੱਖਿਅਤ ਬਣਾਉਣ ਦਾ ਵੀ ਦਾਅਵਾ ਕੀਤਾ ਗਿਆ ਹੈ। ਅੱਗੇ ਅਸੀਂ iOS 9.2 ਦੇ ਅਜਿਹੇ ਹੀ 5 ਖਾਸ ਫੀਚਰਜ਼ ਦੀ ਜਾਣਕਾਰੀ ਦਿੱਤੀ ਹੈ। 

Apple Play Music 
ਐਪਲ ਨੇ iOS 9.2 ਅਪਡੇਟ ''ਚ ਐਪਲ ਪਲੇ ਮਿਊਜ਼ਿਕ ਦੇ ਨਾਲ ਕੁਝ ਫੀਚਰਜ਼ ਜੋੜੇ ਹਨ। ਹੁਣ ਤੁਸੀਂ ਐਪਲ ਦੀ ਮਿਊਜ਼ਿਕ ਸਰਵਿਸ ''ਚ ਗਾਣੇ ਆਫਲਾਈਨ ਸੇਵ ਕਰ ਸਕਦੇ ਹੋ। ਐਪਲ ਮਿਊਜ਼ਿਕ ''ਚ ਹੁਣ ਤੁਸੀਂ ਨਵੀਂ ਪਲੇ ਲਿਸਟ ਬਣਾ ਸਕਦੇ ਹੋ। ਨਿਊ ਪਲੇ ਲਿਸਟ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਗਾਣੇ ਨੂੰ ਸਲੈਕਟ ਕਰਨਾ ਹੈ ਅਤੇ ਫਿਰ ਆਪਸ਼ਨ ''ਚ ਜਾਣਾ ਹੈ। ਇਥੇ ਹੀ ਐਡ ਪਲੇ ਲਿਸਟ ਦਾ ਵਿਕਲਪ ਮਿਲੇਗਾ। ਖਾਸ ਗੱਲ ਇਹ ਕਹੀ ਜਾ ਸਕਦੀ ਹੈ ਕਿ ਪਲੇ ਲਿਸਟ ''ਚ ਰੀਸੈਂਟ ਐਡ ਗਾਣੇ ਸਭ ਤੋਂ ਉੱਪਰ ਦਿਖਾਈ ਦਿੰਦੇ ਹਨ। ਹੁਣ ਤੁਸੀਂ ਆਈਕਲਾਊਡ ਰਾਹੀਂ ਐਲਬਮਅਤੇ ਪਲੇਲਿਸਟ ਨੂੰ ਫੋਨ ''ਚ ਡਾਊਨਲੋਡ ਕਰ ਸਕਦੇ ਹੋ। 

Top Story

ਐਪਲ iOS 9.2 ''ਚ ਨਿਊਜ਼ ਐਪ ''ਚ ਵੀ ਬਦਲਾਅ ਦੇਖਣ ਨੂੰ ਮਿਲੇਗਾ। ਨਿਊਜ਼ ਐਪ ''ਚ ਹੁਣ ਤੁਹਾਨੂੰ ਟਾਪ ਨਿਊਜ਼ ਸਟੋਰੀ ਦਾ ਵਿਕਲਪ ਮਿਲੇਗਾ। ਇਸ ਰਾਹੀਂ ਤੁਸੀਂ ਦਿਨ ਭਰ ਦੀਆਂ ਸਭ ਤੋਂ ਮਹੱਤਵਪੂਰਨ ਖਬਰਾਂ ਨੂੰ ਦੇਖ ਸਕੋਗੇ। ਟਾਪ ਸਟੋਰੀ ਦੀ ਚੋਣ ਐਪਲ ਦੀ ਨਿਊਜ਼ ਟੀਮ ਦੁਆਰਾ ਕੀਤੀ ਜਾਵੇਗੀ। 

Mail Drop 

ਐਪਲ iOS 9.2 ਆਪਰੇਟਿੰਗ ਸਿਸਟਮ ''ਚ ਮੇਲ ਡ੍ਰਾਪ ਫੀਚਰ ਨੂੰ ਵੀ ਬੇਹੱਦ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਰਾਹੀਂ ਤੁਸੀਂ ਸੈਂਟ ਮੇਲ ''ਚ ਵੱਡੀ ਫਾਇਲ ਨੂੰ ਅਟੈਚ ਕਰ ਸਕੋਗੇ। ਇਸ ਨਾਲ ਫੋਨ ਨਾਲ ਮੇਲ ਅਤੇ ਆਫੀਸ ਦੇ ਕੰਮ ਕਰਨਾ ਆਸਾਨ ਹੋ ਜਾਵੇਗਾ। 

USB camera Adapter Support

ਇਹ ਫੀਚਰ ਵੀ ਬੇਹੱਦ ਖਾਸ ਹੈ। ਇਸ ਨਾਲ ਤੁਸੀਂ ਹੁਣ ਬਿਨਾਂ ਕੰਪਿਊਟਰ ਦੀ ਮਦਦ ਦੇ ਫੋਨ ''ਚ ਫੋਟੋ ਟ੍ਰਾਂਸਫਰ ਕਰ ਸਕੋਗੇ। ਕੈਮਰਾ ਸਿੱਧਾ ਫੋਨ ਨਾਲ ਹੀ ਕਨੈੱਕਟ ਹੋ ਜਾਵੇਗਾ। ਹੁਣ ਤੁਸੀਂ ਆਪਣੇ ਡੀ.ਐੱਸ.ਐੱਲ.ਆਰ. ਅਤੇ ਪੋਆਇੰਟ ਐਂਡ ਸ਼ੂਟ ਕੈਮਰੇ ਦੇ ਫੋਟੋ ਨੂੰ ਆਈਫੋਨ ''ਚ ਟ੍ਰਾਂਸਫਰ ਕਰ ਸਕੋਗੇ। 

3D Touch Support

ਐਪਲ ਨੇ ਆਈਫੋਨ 6ਐੱਸ ਦੇ ਨਾਲ ਹੀ 3D ਟੱਚ ਸਕ੍ਰੀਨ ਨੂੰ ਪੇਸ਼ ਕੀਤਾ ਹੈ ਪਰ NEX; ਦੇ ਸਮੇਂ 3D ਤਕਨੀਕ ਦੀ ਵਰਤੋਂ ਕੁਝ ਹੀ ਫੀਚਰ ਦੇ ਨਾਲ ਕੀਤਾ ਜਾ ਸਕਦੀ ਸੀ। ਉਥੇ ਹੀ ਨਵੇਂ ਅਪਡੇਟ ਤੋਂ ਬਾਅਦ 3D ਟੱਚ ਦੀ ਵਰਤੋਂ ਆਈਬੁੱਕ, ਸਵਿੱਚ ਕੰਟਰੋਲ ਅਤੇ ਵੁਆਈਸ ਓਵਰ ਦੌਰਾਨ ਵੀ ਕੀਤੀ ਜਾ ਸਕੇਗੀ। ਇਨ੍ਹਾਂ ਫੀਚਰਜ਼ ਤੋਂ ਇਲਾਵਾ iOS 9.2 ''ਚ ਸੀਰੀ ਦੇ ਨਾਲ ਅਰਬੀ ਭਾਸ਼ਾ ਸਪੋਰਟ, ਕੀਬੋਰਡ ਦੇ ਨਾਲ ਕਵਿੱਕ ਰਿਪਲਾਈ ਅਤੇ ਸਫਾਰੀ ਬ੍ਰਾਊਜ਼ਰ ''ਚ ਵੀ ਕੁਝ ਬਦਲਾਅ ਦੇਖਣ ਨੂੰ ਮਿਲਣਗੇ।


Related News