iPhone ਯੂਜ਼ਰਸ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਮੁਫ਼ਤ ’ਚ ਬਦਲੀ ਜਾਵੇਗੀ ਡਿਸਪਲੇਅ
Saturday, Dec 05, 2020 - 02:28 PM (IST)
ਗੈਜੇਟ ਡੈਸਕ– ਜੇਕਰ ਤੁਸੀਂ ਵੀ ਆਈਫੋਨ ਯੂਜ਼ਰ ਹੋ ਤਾਂ ਐਪਲ ਤੁਹਾਡੇ ਲਈ ਵੱਡੀ ਖ਼ੁਸ਼ਖ਼ਬਰੀ ਲੈ ਕੇ ਆਈ ਹੈ। ਦਰਅਸਲ, ਆਈਫੋਨ 11 ਦੇ ਕੁਝ ਯੂਜ਼ਰਸ ਨੂੰ ਟੱਚ ਸਕਰੀਨ ’ਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਤੋਂ ਬਾਅਦ ਕੰਪਨੀ ਨੇ ਮੁਫ਼ਤ ਸਕਰੀਨ ਰਿਪਲੇਸਮੈਂਟ ਪਰੋਗਰਾਮ ਲਾਂਚ ਕੀਤਾ ਹੈ। ਇਸ ਪ੍ਰੋਗਰਾਮ ਤਹਿਤ ਆਈਫੋਨ 11 ਦੇ ਯੂਜ਼ਰਸ ਆਪਣੇ ਫੋਨ ਦੀ ਸਕਰੀਨ ਮੁਫ਼ਤ ’ਚ ਬਦਲਵਾ ਸਕਦੇ ਹਨ, ਹਾਲਾਂਕਿ ਇਹ ਸਮੱਸਿਆ ਕੁਝ ਹੀ ਯੂਜ਼ਰਸ ਨੂੰ ਹੋ ਰਹੀ ਹੈ।
ਇਹ ਵੀ ਪੜ੍ਹੋ– ਐਪਲ ਨੇ ਆਈਫੋਨ ਦੇ ਇਸ ਫੀਚਰ ਨੂੰ ਲੈ ਕੇ ਬੋਲਿਆ ਝੂਠ, ਲੱਗਾ ਕਰੋੜਾਂ ਦਾ ਜੁਰਮਾਨਾ
ਇਨ੍ਹਾਂ ਯੂਜ਼ਰਸ ਨੂੰ ਹੋਵੇਗਾ ਫਾਇਦਾ
ਐਪਲ ਮੁਤਾਬਕ, ਜਿਨ੍ਹਾਂ ਆਈਫੋਨ 11 ਮਾਡਲ ਦਾ ਪ੍ਰੋਡਕਸ਼ਨ ਨਵੰਬਰ 2019 ਤੋਂ ਮਈ 2020 ਵਿਚਕਾਰ ਹੋਇਆ ਹੈ, ਉਨ੍ਹਾਂ ’ਚ ਟੱਚਸਕਰੀਨ ਦੀ ਸਮੱਸਿਆ ਆ ਰਹੀ ਹੈ। ਮੁਫ਼ਤ ਸਕਰੀਨ ਰਿਪਲੇਸਮੈਂਟ ਲਈ ਐਪਲ ਨੇ ਆਪਣੀ ਵੈੱਬਸਾਈਟ ’ਤੇ ਸਪੋਰਟ ਪੇਜ ਵੀ ਲਾਈਵ ਕਰ ਦਿੱਤਾ ਹੈ।
ਇਹ ਵੀ ਪੜ੍ਹੋ– iPhone 12 ਯੂਜ਼ਰਸ ਲਈ ਚੰਗੀ ਖ਼ਬਰ, ਵਾਇਰਲੈੱਸ ਚਾਰਜਿੰਗ ਦੀ ਸਮੱਸਿਆ ਨੂੰ ਜਲਦ ਠੀਕ ਕਰੇਗੀ ਕੰਪਨੀ
ਇੰਝ ਕਰੋ ਅਪਲਾਈ
ਹੁਣ ਸਵਾਲ ਇਹ ਹੈ ਕਿ ਜੇਕਰ ਤੁਹਾਡੇ ਆਈਫੋਨ 11 ਦਾ ਬਾਕਸ ਗੁਆਚ ਗਿਆ ਹੈ ਤਾਂ ਤੁਹਾਨੂੰ ਕਿਵੇਂ ਪਤਾ ਚੱਲੇਗਾ ਕਿ ਤੁਹਾਡੇ ਫੋਨ ਦਾ ਪ੍ਰੋਡਕਸ਼ਨ ਕਦੋਂ ਹੋਇਆ ਹੈ, ਤੁਹਾਡੇ ਆਈਫੋਨ 11 ਦੀ ਡਿਸਪਲੇਅ ਬਦਲੀ ਜਾਵੇਗੀ ਜਾਂ ਨਹੀਂ? ਇਸ ਨੂੰ ਚੈੱਕ ਕਰਨ ਲਈ ਫੋਨ ਦੇ ਸੀਰੀਅਲ ਨੰਬਰ ਦੀ ਲੋੜ ਹੋਵੇਗੀ। ਜੇਕਰ ਤੁਹਾਡੇ ਕੋਲ ਆਈਫੋਨ 11 ਹੈ ਤਾਂ ਤੁਸੀਂ ਫੋਨ ਦੀ ਸੈਟਿੰਗ ’ਚ ਜਾ ਕੇ ਸੀਰੀਅਲ ਨੰਬਰ ਪਤਾ ਕਰ ਸਕਦੇ ਹੋ। ਇਸ ਲਈ Settings > General > About ਸਟੈੱਪ ਨੂੰ ਫਾਲੋ ਕਰੋ।
ਐਪਲ ਦੇ ਸਪੋਰਟ ਪੇਜ ’ਤੇ ਫੋਨ ਦਾ ਸੀਰੀਅਲ ਨੰਬਰ ਪਾਉਣ ਤੋਂ ਬਾਅਦ ਤੁਹਾਨੂੰ ਨੇੜੇ ਦੇ ਕਿਸੇ ਐਪਲ ਸਰਵਿਸ ਸੈਂਟਰ ਲਈ ਅਪੌਇੰਟਮੈਂਟ ਲੈਣਾ ਹੋਵੇਗਾ। ਇਸ ਤੋਂ ਬਾਅਦ ਤੁਹਾਡੇ ਆਈਫੋਨ 11 ਦੀ ਸਕਰੀਨ ਮੁਫ਼ਤ ’ਚ ਬਦਲ ਦਿੱਤੀ ਜਾਵੇਗੀ। ਹਾਲਾਂਕਿ, ਸਰਵਿਸ ਸੈਂਟਰ ’ਤੇ ਫੋਨ ਦੇਣ ਤੋਂ ਪਹਿਲਾਂ ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਫੋਨ ’ਚ ਮੌਜੂਦ ਡਾਟਾ ਦਾ ਬੈਕਅਪ ਲੈ ਲਓ।
ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਬੁਰੀ ਖ਼ਬਰ! ਮੰਨਣੀਆਂ ਪੈਣਗੀਆਂ ਨਵੀਆਂ ਸ਼ਰਤਾਂ ਜਾਂ ਡਿਲੀਟ ਕਰੋ ਅਕਾਊਂਟ
ਵਾਪਸ ਮਿਲਣਗੇ ਪੈਸੇ
ਐਪਲ ਨੇ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਮੁਫ਼ਤ ਸਕਰੀਨ ਰਿਪਲੇਸਮੈਂਟ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਡਿਸਪਲੇਅ ਬਦਲਵਾ ਲਈ ਹੈ, ਉਨ੍ਹਾਂ ਨੂੰ ਪੈਸੇ ਵਾਪਸ ਮਿਲਣਗੇ। ਰਿਫੰਡ ਲਈ ਉਨ੍ਹਾਂ ਨੂੰ ਐਪਲ ਦੇ ਕਸਟਮਰ ਕੇਅਰ ਨਾਲ ਸੰਪਰਕ ਕਰਨਾ ਹੋਵੇਗਾ।
ਨੋਟ : ਐਪਲ ਦੇ ਮੁਫ਼ਤ ਸਕਰੀਨ ਰਿਪਲੇਸਮੈਂਟ ਪ੍ਰੋਗਰਾਮ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਸਾਂਝੇ ਕਰੋ ਆਪਣੇ ਵਿਚਾਰ