ਆਨਰ 7X ਸਮਾਰਟਫੋਨ ਲਈ 30 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਐਂਡਰਾਇਡ 8.0 ਓਰੀਓ ਅਪਡੇਟ

Sunday, Apr 29, 2018 - 10:17 AM (IST)

ਜਲੰਧਰ-ਹੁਵਾਵੇ ਦੀ ਸਬ-ਬ੍ਰਾਂਡ ਕੰਪਨੀ ਆਨਰ ਜਲਦ ਹੀ ਆਪਣੇ 7X ਸਮਾਰਟਫੋਨ ਲਈ ਐਂਡਰਾਇਡ 8.0 ਓਰੀਓ ਅਪਡੇਟ ਰਿਲੀਜ਼ ਕਰਨ ਵਾਲੀ ਹੈ। ਇਸ ਅਪਡੇਟ ਤੋਂ ਬਾਅਦ ਯੂਜ਼ਰਸ ਨੂੰ ਐਪ ਸ਼ਾਰਟਕਟ, ਬੈਕਗਰਾਊਂਡ ਲਿਮਿਟਸ , ਏ. ਪੀ. ਕੇ. (APK) ਦੇ ਰਾਹੀਂ ਐਪਸ ਨੂੰ ਇੰਸਟਾਲ ਕਰਨਾ, 60 ਨਵੇਂ ਇਮੋਜੀ , ਨੋਟੀਫਿਕੇਸ਼ਨ ਡਾਟਸ , ਐਪਸ ਲਈ ਵਾਈਜ਼-gamut ਕਲਰ, ਸਨੂਜ਼ਿੰਗ ਲਈ ਇੰਡੀਵਿਜ਼ੂਅਲ ਨੋਟੀਫਿਕੇਸ਼ਨ , ਅਡੈਪਟਿਵ ਆਈਕਾਨ , ਕੀਬੋਰਡ ਨੇਵੀਗੇਸ਼ਨ ਆਦਿ ਫੀਚਰਸ ਦੀ ਸਹੂਲਤ ਮਿਲੇਗੀ।

 

ਇਸ ਤੋਂ ਇਲਾਵਾ ਇਸ ਅਪਡੇਟ ਨਾਲ ਸਮਾਰਟਫੋਨ ਦੀ ਸਪੀਡ , ਬੈਟਰੀ , ਬੇਸਿਕ ਪਰਫਾਰਮੇਂਸ, ਸਕਰੀਨ ਕੰਫੀਗ੍ਰੇਸ਼ਨ, ਗ੍ਰਾਫਿਕਸ ਆਦਿ ਦੇ ਨਾਲ ਆਲ-ਓਵਰ ਪਰਫਾਰਮੇਂਸ ਬਿਹਤਰ ਬਣੇਗੀ, ਜਿਸ 'ਚ ਯੂਜ਼ਰਸ PIP(ਪਿਕਚਰ-ਇਨ-ਪਿਕਚਰ) ਮੋਡ ਆਦਿ ਫੀਚਰਸ ਦੀ ਵਰਤੋਂ ਕਰ ਸਕਣਗੇ, ਜਿਸ ਤੋਂ ਕਿਸੇ ਵੀਡੀਓ ਨੂੰ ਦੇਖਣ ਲਈ ਵੱਖਰੇ ਟੈਬ 'ਚ ਹੋਰ ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ।


Related News