ਸਮਾਰਟਫੋਨਸ ਦੇ ਲਈ ਉਪਲੱਬਧ ਹੋਇਆ ਐਂਡ੍ਰਾਇਡ 7.1.1 ਨੂਗਾ ਅਪਡੇਟ

12/04/2016 6:21:49 PM

ਜਲੰਧਰ : ਕੁਝ ਦਿਨ ਪਹਿਲਾਂ ਇਸ ਗੱਲ ਦੀ ਜਾਣਕਾਰੀ ਸਾਹਮਣੇ ਆਈ ਸੀ ਕਿ ਗੂਗਲ ਐਂਡ੍ਰਾਇਡ 7.1.1 ਨੂਗਾ ਵਰਜਨ ਨੂੰ 6 ਦਿਸੰਬਰ ਨੂੰ ਲਾਂਚ ਕਰੇਗਾ।
 
ਹੁਣ ਇਕ ਰਿਪੋਰਟ ਦੇ ਮੁਤਾਬਕ ਜਰਨਲ ਮੋਬਾਇਲ 4ਜੀ (ਐਡ੍ਰਾਇਡ ਵਨ ਫੋਨ) ਯੂਜ਼ਰਸ ਦੇ ਲਈ ਐਡ੍ਰਾਇਡ 7.1.1 ਨੂੰ ਰੋਲ ਆਊਟਰ ਕਰ ਦਿੱਤਾ ਗਿਆ ਹੈ। AndroGuider ਨੇ ਸਭ ਤੋਂ ਪਹਿਲਾਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਨਵਾਂ ਅਪਡੇਟ 240.6 ਐਮ. ਬੀ. ਦਾ ਹੈ ਅਤੇ ਇਹ ਸਕਿਓਰਿਟੀ ਅਤੇ ਸਟੇਬੀਲਿਟੀ ਅਤੇ ਬੱਗਜ਼ ਨੂੰ ਫਿਕਸ ਕੀਤਾ ਗਿਆ ਹੈ। ਇਸ ਅਪਡੇਟ ''ਚ ਦਸੰਬਰ ਮਹੀਨੇ ਦਾ ਸਕਿਓਰਿਟੀ ਪੈਚ ਨੂੰ ਵੀ ਸ਼ਾਮਿਲ ਕੀਤਾ ਹੈ।
 
ਜ਼ਿਕਰਯੋਗ ਹੈ ਕਿ ਵੋਡਾਫੋਨ ਆਸਟ੍ਰੇਲੀਆ ਨੇ ਪਿਛਲੇ ਮਹੀਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ 6 ਦਿਸਬਰ ਨੂੰ ਐਡ੍ਰਾਇਡ 7.1.1 ਅਪਡੇਟ ਨੂੰ ਪੇਸ਼ ਕੀਤਾ ਜਾਵੇਗਾ। ਨੈਕਸਸ 6ਪੀ ਲਈ ਪੇਸ਼ ਕੀਤੇ ਜਾਣੇ ਵਾਲੇ ਇਸ ਅਪਡੇਟ ਦਾ ਸਾਇਜ 650ਐੱਮ. ਬੀ. ਦਾ ਦੱਸਿਆ ਗਿਆ ਸੀ। ਭਾਵੇਂ ਗੂਗਲ ਵਲੋਂ ਤਦ ਵੀ ਅਧਿਕਾਰਿਕ ਤਰੀਖ਼ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ।

 


Related News