Alexa ’ਤੇ ਅਮਿਤਾਭ ਬੱਚਨ ਦੀ ਆਵਾਜ਼ ’ਚ ਮਿਲੇਗੀ ਮੌਸਮ ਤੋਂ ਲੈ ਕੇ ਤਾਜ਼ਾ ਖ਼ਬਰਾਂ ਦੀ ਜਾਣਕਾਰੀ

09/14/2020 5:01:01 PM

ਗੈਜੇਟ ਡੈਸਕ– ਬਾਲੀਵੁੱਡ ਦੇ ਦਿੱਗਜ ਕਲਾਕਾਤਰ ਅਮਿਤਾਭ ਬੱਚਨ ਨਾਲ ਈ-ਕਾਮਰਸ ਸਾਈਟ ਐਮਾਜ਼ੋਨ ਨੇ ਇਕ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਤਹਿਤ ਅਮਿਤਾਭ ਬੱਚਨ ਦੀ ਆਵਾਜ਼ ਨੂੰ ਡਿਜੀਟਲ ਅਸਿਸਟੈਂਟ ਦੇ ਤੌਰ ’ਤੇ ਇਸਤੇਮਾਲ ਕੀਤਾ ਜਾਵੇਗਾ। ਸਾਧਾਰਣ ਸਬਦਾਂ ’ਚ ਕਹੀਏ ਤਾਂ ਹੁਣ ਭਾਰਤੀ ਯੂਜ਼ਰਸ ਨੂੰ ਅਲੈਕਸਾ ’ਤੇ ਅਮਿਤਾਭ ਬੱਚਨ ਦੀ ਆਵਾਜ਼ ਸੁਣੇਗੀ। ਹਾਲਾਂਕਿ, ਅਮਿਤਾਭ ਦੀ ਆਵਾਜ਼ ਦੀ ਸੁਪੋਰਟ ਅਗਲੇ ਸਾਲ ਅਲੈਕਸਾ ਡਿਵਾਈਸ ’ਚ ਦਿੱਤੀ ਜਾਵੇਗੀ। ਫਿਲਹਾਲ, ਕੰਪਨੀ ਅਮਿਤਾਭ ਬੱਚਨ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦੀ ਆਵਾਜ਼ ਨੂੰ ਕੈਪਚਰ ਕੀਤਾ ਜਾ ਰਿਹਾ ਹੈ। 

 

ਯੂਜ਼ਰਸ ਨੂੰ ਅਲੈਕਸਾ ’ਚ ਮੌਸਮ, ਨਿਊਜ਼, ਮੋਟਿਵੇਸ਼ਨਲ ਕੋਟਸ ਅਤੇ ਅਡਵਾਇਸ ਵਰਗੀ ਜਾਣਕਾਰੀ ਅਮਿਤਾਭ ਬੱਚਨ ਦੀ ਆਵਾਜ਼ ’ਚ ਮਿਲੇਗੀ। ਇਸ ਨਾਲ ਯੂਜ਼ਰਸ ਦਾ ਅਨੁਭਵ ਬਿਹਤਰ ਹੋਵੇਗਾ। ਉਥੇ ਹੀ ਅਮਿਤਾਭ ਬੱਚਨ ਨੇ ਕਿਹਾ ਹੈ ਕਿ ਮੈਂ ਇਸ ਸਾਂਝੇਦਾਰੀ ਨੂੰ ਲੈ ਕੇ ਉਤਸ਼ਾਹਿਤ ਹਾਂ। ਉਨ੍ਹਾਂ ਅੱਗੇ ਕਿਹਾ ਹੈ ਕਿ ਅਸੀਂ ਵੌਇਸ ਤਕਨੀਕ ਨਾਲ ਕੁਝ ਅਜਿਹਾ ਲਿਆ ਰਹੇ ਹਾਂ ਜਿਸ ਨਾਲ ਪ੍ਰਸ਼ੰਸਕਾਂ ਅਤੇ ਸਾਡੇ ਚਾਹੁਣ ਵਾਲਿਆਂ ਤਕ ਸੰਪਰਕ ਕਰਨਾ ਆਸਾਨ ਹੋ ਜਾਵੇਗਾ। 
ਐਮਾਜ਼ੋਨ ਇੰਡੀਆ ਦੇ ਕੰਟਰੀ ਹੈੱਡ ਪੁਨੀਸ਼ ਕੁਮਾਰ ਦਾ ਕਹਿਣਾ ਹੈ ਕਿ ਐਮਾਜ਼ੋਨ ਅਲੈਕਸਾ ’ਚ ਅਮਿਤਾਭ ਬੱਚਨ ਦੀ ਆਵਾਜ਼ ਆਉਣ ਨਾਲ ਸਾਰੇ ਭਾਰਤੀ ਯੂਜ਼ਰਸ ਦਾ ਅਨੁਭਵ ਬਿਹਤਰ ਹੋਵੇਗਾ ਜੋ ਬਚਪਨ ਤੋਂ ਉਨ੍ਹਾਂ ਨੂੰ ਵੇਖਦੇ ਆ ਰਹੇ ਹਨ। ਅਸੀਂ ਇਹ ਵੇਖਣ ਲਈ ਬਹੁਤ ਉਤਸ਼ਾਹਿਤ ਹਾਂ ਕਿ ਸਾਡੇ ਯੂਜ਼ਰਸ ਅਲੈਕਸਾ ’ਤੇ ਅਮਿਤਾਭ ਬੱਚਨ ਦੀ ਆਵਾਜ਼ ਸੁਣ ਕੇ ਕਿਹੋ ਜਿਹੀ ਪ੍ਰਤੀਕਿਰਿਆ ਦੇਣਗੇ।


Rakesh

Content Editor

Related News