ਫਿੱਟਨੈੱਸ ਲਵਰਸ ਲਈ Huami ਨੇ ਲਾਂਚ ਕੀਤੇ ਦੋ ਨਵੇਂ ਵਿਅਰੇਬਲ ਡਿਵਾਈਸ
Sunday, Sep 09, 2018 - 05:21 PM (IST)

ਨਵੀਂ ਦਿੱਲੀ— ਇਸ ਸਾਲ ਜੁਲਾਈ 'ਚ ਸ਼ਿਓਮੀ ਦੇ ਸਬ ਬ੍ਰਾਂਡ Huami ਨੇ ਭਾਰਤ 'ਚ ਅਮੇਜ਼ਫਿੱਟ ਬਿਪ ਅਤੇ ਅਮੇਜ਼ਫਿੱਟ Stratos ਨੂੰ ਲਾਂਚ ਕੀਤਾ ਸੀ। Huami ਚੀਨੀ ਕੰਪਨੀ ਸ਼ਿਓਮੀ ਦਾ ਵਿਅਰੇਬਲ ਫੋਕਸਡ ਬ੍ਰਾਂਡ ਹੈ। ਹੁਣ Huami ਨੇ ਭਾਰਤ 'ਚ ਆਪਣੇ ਪੋਰਟਫੋਲੀਓ ਨੂੰ ਵਧਾਉਂਦੇ ਹੋਏ ਦੋ ਨਵੇਂ ਪ੍ਰੋਡਕਟ amazfit Pace ਅਤੇ amazfit cor ਨੂੰ ਲਾਂਚ ਕੀਤਾ ਹੈ। ਦੋਵੇਂ ਵਿਅਰੇਬਲ ਡਿਵਾਈਸ ਅਮੇਜ਼ਨ ਇੰਡੀਆ 'ਤੇ ਅੱਜ ਤੋਂ ਐਕਸਕਲੂਜ਼ਿਵ ਵਿਕਰੀ ਲਈ ਉਪਲੱਬਧ ਹੈ।
amazfit Pace
ਅਮੇਜ਼ਫਿੱਟ ਪੇਸ ਦੀ ਕੀਮਤ 9,999 ਰੁਪਏ ਹੈ। ਇਹ ਇਕ ਸਮਾਰਟਫੋਨ ਹੈ ਜੋ ਇੰਟੀਗ੍ਰੇਟਿਡ ਫਿੱਟਨੈੱਸ ਟ੍ਰੈਕਿੰਗ ਫੀਚਰਸ ਦੇ ਨਾਲ ਆਉਂਦੀ ਹੈ। ਇਸ ਵਿਚ ਜੀ.ਪੀ.ਐੱਸ. ਅਤੇ ਹਾਰਟ ਰੇਟ ਸੈਂਸਰ ਵੀ ਹੈ। ਅਮੇਜ਼ਫਿੱਟ ਤੁਹਾਡੀ ਰੋਜ਼ਾਨਾ ਦੀ ਐਕਟੀਵਿਟੀ ਜਿਵੇਂ- ਡਿਸਟੈਂਸ, ਟਾਈਮ, ਕੈਰੋਲੀਜ਼, ਸਪੀਡ ਅਤੇ ਐਲੀਵੇਸ਼ਨ ਨੂੰ ਟ੍ਰੈਕ ਕਰਦੀ ਹੈ। ਇਸ ਵਿਚ 2.4 ਜੀ.ਬੀ. ਦੀ ਸਟੋਰੇਜ ਹੈ ਜਿਸ ਵਿਚ ਤੁਸੀਂ ਮਿਊਜ਼ਿਕ ਨੂੰ ਸਟੋਰ ਕਰ ਸਕਦੇ ਹਨ। ਇਸ ਵਿਚ 1.23-ਇੰਚ ਆਈ.ਪੀ.ਐੱਸ. ਐੱਲ.ਸੀ.ਡੀ. ਕਲਰ ਟੱਚਸਕਰੀਨ ਅਤੇ ਬਲੂਟੁੱਥ ਕੁਨੈਕਟੀਵਿਟੀ ਵੀ ਹੈ। ਇਹ ਸਮਾਰਟਵਾਚ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ਸਮਾਰਟਫੋਨ ਲਈ ਕੰਪੈਟਿਬਲ ਹੈ। ਕੰਪਨੀ ਦਾ ਦਾਅਵਾ ਹੈ ਕਿ ਡਿਵਾਈਸ ਨੂੰ ਇਕ ਵਾਰ ਫਿਰ ਫੁੱਲ ਚਾਰਜ ਕਰਨ 'ਤੇ ਤੁਹਾਨੂੰ 11 ਦਿਨਾਂ ਦਾ ਬੈਟਰੀ ਬੈਕਅਪ ਮਿਲੇਗਾ। ਇਹ ਸਮਾਰਟਵਾਚ ਲਾਲ ਅਤੇ ਬਲੈਕ ਕਲਰ ਆਪਸ਼ਨ 'ਚ ਵਿਕਰੀ ਲਈ ਉਪਲੱਬਧ ਹੈ।
amazfit cor
ਕੰਪਨੀ ਨੇ ਇਸ ਡਿਵਾਈਸ ਨੂੰ 3,999 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਹੈ। ਇਹ ਇਕ ਫਿੱਟਨੈੱਸ ਟ੍ਰੈਕਰ ਹੈਜੋ ਹਾਰਟ ਰੇਟ ਟ੍ਰੈਕਿੰਗ ਫੀਚਰਸ ਦੇ ਨਾਲ ਆਉਂਦਾ ਹੈ। ਇਸ ਵਿਚ 1.23-ਇੰਚ ਆਈ.ਪੀ.ਐੱਸ. ਐੱਲ.ਸੀ.ਡੀ. ਕਲਰ ਟੱਚ ਡਿਸਪਲੇਅ ਹੈ ਅਤੇ ਇਹ 50 ਮੀਟਰ ਤਕ ਵਾਟਰ ਰੈਸਿਸਟੈਂਟ ਹੈ। ਇਹ ਡਿਵਾਈਸ ਵੈਦਰ ਫੋਰਕਾਸਟ ਵੀ ਦੱਸਦਾ ਹੈ। ਇਹ ਡਿਵਾਈਸ ਵੀ ਸਟੈੱਪ ਕਾਊਂਟ, ਡਿਸਟੈਂਟ ਟ੍ਰੈਵਲਡ, ਸਪੀਲ ਪੈਟਰਨ ਵੀ ਟ੍ਰੈਕ ਕਰਦੀ ਹੈ। ਇਹ ਡਿਵਾਈਸ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ਸਮਾਰਟਫੋਨਸ ਲਈ ਕੰਪੈਟਿਬਲ ੈਹ। ਕੰਪਨੀ ਦਾ ਦਾਅਵਾ ਹੈ ਕਿ amazfit corਸਿੰਗਲ ਚਾਰਜ 'ਤੇ 12 ਦਿਨਾਂ ਦਾ ਬੈਟਰੀ ਬੈਕਅਪ ਦਿੰਦੀ ਹੈ।