Airtel ਨੇ ਲਾਂਚ ਕੀਤੇ 500GB ਤਕ ਡਾਟਾ ਵਾਲੇ ਨਵੇਂ ਪੋਸਟਪੇਡ ਪਲਾਨ, ਸ਼ੁਰੂਆਤੀ ਕੀਮਤ 399 ਰੁਪਏ

Thursday, Jul 22, 2021 - 04:59 PM (IST)

Airtel ਨੇ ਲਾਂਚ ਕੀਤੇ 500GB ਤਕ ਡਾਟਾ ਵਾਲੇ ਨਵੇਂ ਪੋਸਟਪੇਡ ਪਲਾਨ, ਸ਼ੁਰੂਆਤੀ ਕੀਮਤ 399 ਰੁਪਏ

ਗੈਜੇਟ ਡੈਸਕ– ਟੈਲੀਕਾਮ ਕੰਪਨੀ ਏਅਰਟੈੱਲ ਨੇ ਕਾਰਪੋਰੇਟ ਅਤੇ ਰਿਟੇਲ ਗਾਹਕਾਂ ਲਈ ਨਵੇਂ ਪੋਸਟਪੇਡ ਪਲਾਨ ਲਾਂਚ ਕੀਤੇ ਹਨ। ਇਨ੍ਹਾਂ ਪੋਸਟਪੇਡ ਪਲਾਨਾਂ ਨੂੰ ਵਾਧੂ ਡਾਟਾ ਨਾਲ ਪੇਸ਼ ਕੀਤਾ ਗਿਆ ਹੈ। ਨਾਲ ਹੀ ਏਅਰਟੈੱਲ ਨੇ 749 ਰੁਪਏ ਦੇ ਫੈਮਲੀ ਪੋਸਟਪੇਡ ਪਲਾਨ ਨੂੰ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਏਅਰਟੈੱਲ ਨੇ ਕੁਝ ਪੁਰਾਣੇ ਪਲਾਨ ਨੂੰ ਰੀਵਾਇਜ਼ ਕੀਤਾ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ ਵਿਸਤਾਰ ਨਾਲ-

ਏਅਰਟੈੱਲ ਦੇ ਨਵੇਂ ਰਿਟੇਲ ਪਲਾਨ
- ਏਅਰਟੈੱਲ ਦੇ 399 ਰੁਪਏ ਵਾਲੇ ਪੋਸਟਪੇਡ ਪਲਾਨ ’ਚ 40 ਜੀ.ਬੀ. ਡਾਟਾ ਨਾਲ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਦਿੱਤੀ ਜਾਂਦੀ ਹੈ। ਨਾਲ ਹੀ ਵਿੰਕ ਮਿਊਜ਼ਕ ਐਪ, ਏਅਰਟੈੱਲ ਐਕਸਟਰੀਮ ਐਪ ਦਾ ਮੁਫਤ ਸਬਸਕ੍ਰਿਪਸ਼ਨ ਮਿਲੇਗਾ। 

- ਏਅਰਟੈੱਲ ਦੇ 499 ਰੁਪਏ ਵਾਲੇ ਪੋਸਟਪੇਡ ਪਲਾਨ ’ਚ 75 ਜੀ.ਬੀ. ਡਾਟਾ ਮਿਲਦਾ ਹੈ। ਬਾਕੀ ਸਾਰੇ ਫਾਇਦੇ 399 ਰੁਪਏ ਵਾਲੇ ਪਲਾਨ ਵਾਲੇ ਹੀ ਮਿਲਣਗੇ। 

- ਏਅਰਟੈੱਲ ਦੇ 999 ਰੁਪਏ ਵਾਲੇ ਫੈਮਲੀ ਪਲਾਨ ’ਚ 210 ਜੀ.ਬੀ. ਡਾਟਾ ਮਿਲੇਗਾ। ਇਸ ਵਿਚ ਕੁਲ ਤਿੰਨ ਪਲਾਨ ਮਿਲਦੇ ਹਨ। ਪਹਿਲੇ ਪਲਾਨ ’ਚ 150 ਜੀ.ਬੀ. ਵਾਧੂ ਡਾਟਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਹੋ ਦੋ ਪਲਾਨਾਂ ’ਚ 30 ਜੀ.ਬੀ. ਡਾਟਾ ਮਿਲਦਾ ਹੈ। ਨਾਲ ਹੀ ਇਕ ਸਾਲ ਤਕ ਐਮੇਜ਼ਾਨ ਪ੍ਰਾਈਮ, ਡਿਜ਼ਨੀ+ਹਾਟਸਟਾਰ ਵੀ.ਆਈ.ਪੀ. ਦਾ ਸਬਸਕ੍ਰਿਪਸ਼ਨ ਆਫਰ ਕੀਤਾ ਜਾਂਦਾ ਹੈ। 

- ਏਅਰਟੈੱਲ ਨੇ 1599 ਰੁਪਏ ਦਾ 1+1 ਫੈਮਲੀ ਪਲਾਨ ਲਾਂਚ ਕੀਤਾ ਹੈ। ਇਸ ਵਿਚ 500 ਜੀ.ਬੀ. ਵਾਧੂ ਡਾਟਾ ਆਫਰ ਕੀਤਾ ਜਾਂਦਾ ਹੈ। ਨਾਲ ਹੀ ਇਕ ਸਾਲ ਲਈ ਐਮੇਜ਼ਾਨ ਪ੍ਰਾਈਮ, ਡਿਜ਼ਨੀ+ਹਾਟਸਟਾਰ ਵੀ.ਆਈ.ਪੀ. ਦਾ ਸਬਸਕ੍ਰਿਪਸ਼ਨ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ VIP Service, Airtel Secure, Wynk Music App Premium, Airtel Xstream App Premium, Shaw Academy ਦੀ ਸੁਵਿਧਾ ਮਿਲਦੀ ਹੈ। 

ਏਅਰਟੈੱਲ ਦੇ ਨਵੇਂ ਕਾਰਪੋਰੇਟ ਪਲਾਨ
- ਏਅਰਟੈੱਲ ਨੇ 299 ਰੁਪਏ ’ਚ ਇਕ ਬੇਸਿਕ ਪਾਲਨ ਨੂੰ ਲਾਂਚ ਕੀਤਾ ਹੈ, ਜੋ 30 ਜੀ.ਬੀ. ਡਾਟਾ ਨਾਲ ਆਉਂਦਾ ਹੈ। ਇਸ ਵਿਚ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਉਥੇ ਹੀ 349 ਰੁਪਏ ਦੇ ਪੋਸਟਪੇਡ ਪਲਾਨ ’ਚ 40 ਜੀ.ਬੀ. ਡਾਟਾ ਮਿਲੇਗਾ। ਬਾਕੀ ਸਾਰੀਆਂ ਸੁਵਿਧਾਵਾਂ 299 ਰੁਪਏ ਵਾਲੇ ਪਲਾਨ ਵਾਲੀਆਂ ਹੀ ਹਨ। 

- ਏਅਰਟੈੱਲ ਦੇ 399 ਰੁਪਏ ਵਾਲੇ ਪੋਸਟਪੇਡ ਪਲਾਨ ’ਚ 60 ਜੀ.ਬੀ. ਡਾਟਾ ਮਿਲਦਾ ਹੈ। ਨਾਲ ਹੀ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਹ ਪਲਾਨ Tracemate, Google Workspace, Airtel Call Manager ਨਾਲ ਆਉਂਦਾ ਹੈ। ਇਸ ਪਲਾਨ ’ਚ ਇਕ ਸਾਲ ਲਈ Amazon Prime, Disney+ Hotstar VIP, VIP Service, Airtel Secure ਦੀ ਸੁਵਿਧਾ ਦਿੱਤੀ ਜਾਂਦਾ ਹੈ। 

- ਏਅਰਟੈੱਲ ਦੇ 499 ਰੁਪਏ ਵਾਲੇ ਪੋਸਟਪੇਡ ਪਲਾਨ ’ਚ 100 ਜੀ.ਬੀ. ਡਾਟਾ ਮਿਲੇਗਾ। ਜਦਕਿ 1599 ਰੁਪਏ ਵਾਲੇ ਪੋਸਟਪੇਡ ਪਲਾਨ ’ਚ 500 ਜੀ.ਬੀ. ਡਾਟਾ ਦੀ ਸੁਵਿਧਾ ਮਿਲਦੀ ਹੈ। 


author

Rakesh

Content Editor

Related News