Airtel ਦਾ ਤੋਹਫ਼ਾ, ਮੁਫ਼ਤ ਮਿਲ ਰਿਹੈ 6GB ਤਕ ਹਾਈ-ਸਪੀਡ ਡਾਟਾ

09/01/2020 1:09:41 PM

ਗੈਜੇਟ ਡੈਸਕ– ਟੈਲੀਕਾਮ ਕੰਪਨੀ ਏਅਰਟੈੱਲ ਆਪਣੇ ਗਾਹਕਾਂ ਲਈ ਨਵਾਂ ਆਫਰ ਲੈ ਕੇ ਆਈ ਹੈ ਜਿਸ ਵਿਚ ਗਾਹਕਾਂ ਨੂੰ 6 ਜੀ.ਬੀ. ਤਕ ਮੁਫ਼ਤ ਡਾਟਾ ਦਿੱਤਾ ਜਾ ਰਿਹਾ ਹੈ। ਕੰਪਨੀ ਨੇ ਜੁਲਾਈ ਮਹੀਨੇ ‘ਫ੍ਰੀ ਡਾਟਾ ਕੂਪਨ’ ਆਫਰ ਦੀ ਸ਼ੁਰੂਆਤ ਕੀਤੀ ਸੀ। ਸ਼ੁਰੂਆਤ ’ਚ ਇਸ ਆਫਰ ਨੂੰ 219 ਰੁਪਏ, 249 ਰੁਪਏ, 279 ਰੁਪਏ, 298 ਰੁਪਏ, 349 ਰੁਪਏ, 398 ਰੁਪਏ, 399 ਰੁਪਏ, 449 ਰੁਪਏ, 558 ਰੁਪਏ, 598 ਰੁਪਏ ਅਤੇ 698 ਰੁਪਏ ਵਾਲੇ ਪ੍ਰੀਪੇਡ ਪਲਾਨਾਂ ਲਈ ਲਿਆਇਆ ਗਿਆ ਸੀ। ਹਾਲਾਂਕਿ, ਹੁਣ ਇਸ ਆਫਰ ’ਚ 289 ਰੁਪਏ, 448 ਰੁਪਏ ਅਤੇ 599 ਰੁਪਏ ਵਾਲੇ ਪਲਾਨ ਵੀ ਸ਼ਾਮਲ ਕਰ ਦਿੱਤੇ ਗਏ ਹਨ।। ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ ’ਚ ਇਹ ਪਲਾਨ ਲਾਂਚ ਕੀਤੇ ਹਨ। 

ਕੀ ਹੈ ਫ੍ਰੀ ਡਾਟਾ ਕੂਪਨ
ਫ੍ਰੀ ਡਾਟਾ ਕੂਪਨ ਤਹਿਤ ਗਾਹਕਾਂ ਨੂੰ 1 ਜੀ.ਬੀ. ਡਾਟਾ ਦੇ ਕੁਝ ਕੂਪਨ ਮੁਫ਼ਤ ਦਿੱਤੇ ਜਾਂਦੇ ਹਨ। ਕੁਝ ਪਲਾਨਾਂ ਦੇ ਨਾਲ ਅਜਿਹੇ ਦੋ ਕੂਪਨ ਮਿਲ ਰਹੇ ਹਨ, ਉਥੇ ਹੀ ਕੁਝ ਪਲਾਨਾਂ ਨਾਲ 4 ਅਤੇ 6 ਕੂਪਨ ਤਕ ਦਿੱਤੇ ਜਾ ਰਹੇ ਹਨ। ਇਸ ਤਰ੍ਹਾਂ ਗਾਹਕ 6 ਜੀ.ਬੀ. ਮੁਫ਼ਤ ਡਾਟਾ ਦਾ ਇਸਤੇਮਾਲ ਕਰ ਸਕਣਗੇ। ਜਿਨ੍ਹਾਂ ਨਾਲ ਦੋ ਕੂਪਨ ਮਿਲ ਰਹੇ ਹਨ ਉਨ੍ਹਾਂ ’ਚ 219 ਰੁਪਏ, 249 ਰੁਪਏ, 279 ਰੁਪਏ, 298 ਰੁਪਏ, 349 ਰੁਪਏ, 398 ਰੁਪਏ ਅਤੇ 448 ਰੁਪਏ ਦੇ ਪ੍ਰੀਪੇਡ ਪਲਾਨ ਸ਼ਾਮਲ ਹਨ। ਹਰ ਕੂਪਨ ਦੀ ਮਿਆਦ 28 ਦਿਨਾਂ ਦੀ ਹੈ। 399 ਰੁਪਏ, 449 ਰੁਪਏ ਅਤੇ 558 ਰੁਪਏ ਵਾਲੇ ਪਲਾਨ ਨਾਲ 1 ਜੀ.ਬੀ. ਡਾਟਾ ਦੇ 4 ਕੂਪਨ ਦਿੱਤੇ ਜਾਣਗੇ ਅਤੇ ਹਰ ਪਲਾਨ ਦੀ ਮਿਆਦ 56 ਦਿਨਾਂ ਦੀ ਹੈ। ਇਸ ਤੋਂ ਇਲਾਵਾ 598 ਰੁਪਏ ਅਤੇ 698 ਰੁਪਏ ਵਾਲੇ ਪਲਾਨ ਨਾਲ 6 ਕੂਪਨ ਮਿਲਣਗੇ ਜਿਨ੍ਹਾਂ ਦੀ ਮਿਆਦ 84 ਦਿਨਾਂ ਦੀ ਹੈ। 

448 ਰੁਪਏ ਅਤੇ 599 ਰੁਪਏ ਵਾਲੇ ਪਲਾਨ
448 ਰੁਪਏ ਵਾਲੇ ਪਲਾਨ ਅਨਲਿਮਟਿਡ ਕਾਲਿੰਗ, ਰੋਜ਼ਾਨਾ 100 ਐੱਸ.ਐੱਮ.ਐੱਸ. ਅਤੇ ਰੋਜ਼ 3 ਜੀ.ਬੀ. ਡਾਟਾ ਨਾਲ ਆਉਂਦਾ ਹੈ। ਇਸ ਵਿਚ 28 ਦਿਨਾਂ ਦੀ ਮਿਆਦ ਮਿਲਦੀ ਹੈ। ਇਸ ਤੋਂ ਇਲਾਵਾ 599 ਰੁਪਏ ਵਾਲੇ ਪਲਾਨ ’ਚ ਅਨਲਿਮਟਿਡ ਕਾਲਿੰਗ ਅਤੇ 100 ਐੱਸ.ਐੱਮ.ਐੱਸ. ਦੇ ਨਾਲ ਰੋਜ਼ 2 ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ਦੀ ਮਿਆਦ 56 ਦਿਨਾਂ ਦੀ ਹੈ। ਖ਼ਾਸ ਗੱਲ ਹੈ ਕਿ ਦੋਵੇਂ ਪਲਾਨ Disney+ Hotstar ਸਬਸਕ੍ਰਿਪਸ਼ਨ ਵੀ ਆਫਰ ਕਰਦੇ ਹਨ। 


Rakesh

Content Editor

Related News