ਜਿਓ ਤੋਂ ਬਾਅਦ ਹੁਣ ਏਅਰਟੈੱਲ ਵੀ ਲਾਂਚ ਕਰ ਸਕਦੈ ਵੀਡੀਓ ਕਾਨਫਰੰਸਿੰਗ ਐਪ

07/07/2020 10:14:18 PM

ਗੈਜੇਟ ਡੈਸਕ—ਰਿਲਾਇੰਸ ਜਿਓ ਨੇ ਹਾਲ ਹੀ ’ਚ ਆਪਣੀ ਵੀਡੀਓ ਕਾਨਫਰੰਸਿੰਗ ਐਪ ਜਿਓਮੀਟ ਲਾਂਚ ਕੀਤਾ ਹੈ ਜੋ ਕਿ ਜ਼ੂਮ ਐਪ ਦੀ ਤਰ੍ਹਾਂ ਹੀ ਹੈ। ਦੇਖਿਆ ਜਾਵੇ ਤਾਂ ਜ਼ੂਮ ਅਤੇ ਜਿਓਮੀਟ ਐਪ ’ਚ ਸਿਰਫ ਰੰਗਾਂ ਦਾ ਹੀ ਫਰਕ ਹੈ। ਜਿਓਮੀਟ ਦੇ ਲਾਂਚ ਹੋਣ ਤੋਂ ਬਾਅਦ ਇਹ ਖਬਰ ਹੈ ਕਿ ਏਅਰਟੈੱਲ ਵੀ ਆਪਣਾ ਵੀਡੀਓ ਕਾਨਫਰੰਸਿੰਗ ਐਪ ਲਾਂਚ ਕਰਨ ਦੀ ਤਿਆਰੀ ’ਚ ਹੈ।

ਈ.ਟੀ. ਦੀ ਰਿਪੋਰਟ ਮੁਤਾਬਕ ਏਅਰਟੈੱਲ ਨਾਲ ਜੁੜੇ ਇਕ ਸੂਤਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਏਅਰਟੈੱਲ ਕਿਸੇ ਇੰਟਰਪ੍ਰਾਈਜੇਜ਼ ਗ੍ਰੇਡ ਪ੍ਰੋਡਕਟ ਦੀ ਲਾਂਚਿੰਗ ਦੀ ਤਿਆਰੀ ਕਰ ਰਿਹਾ ਹੈ। ਉਮੀਦ ਹੈ ਕਿ ਇਹ ਪ੍ਰੋਡਕਟ ਵੀਡੀਓ ਕਾਨਫਰੰਸਿੰਗ ਐਪ ਹੋਵੇਗਾ। ਸੂਤਰ ਦਾ ਕਹਿਣਾ ਹੈ ਕਿ ਏਅਰਟੈੱਲ ਦਾ ਵੀਡੀਓ ਐਪ ਜ਼ੂਮ ਅਤੇ ਜਿਓਮੀਟ ਤੋਂ ਵੱਖ ਹੋਵੇਗਾ।

ਪਿਛਲੇ ਕੁਝ ਦਿਨਾਂ ਤੋਂ ਏਅਰਟੈੱਲ ਡਾਟਾ ਸਕਿਓਰਟੀ ਨੂੰ ਲੈ ਕੇ ਕਾਫੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਏਅਰਟੈੱਲ ਦਾ ਡਾਟਾ ਸਰਵਰ ਵੀ ਭਾਰਤ ’ਚ ਹੀ ਹੈ। ਅਜਿਹੇ ’ਚ ਲੋਕਾਂ ਦਾ ਪਹਿਲੇ ਤੋਂ ਇਕ ਭਰੋਸਾ ਹੈ। ਲੀਕ ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਏਅਰਟੈੱਲ ਜਲਦ ਹੀ ਬਿਹਤਰ ਡਾਟਾ ਸਕਿਓਰਟੀ ਲਈ AES 256 ਐਂਕਰੀਪਸ਼ਨ ਦਾ ਇਸਤੇਮਾਲ ਕਰਨ ਵਾਲੀ ਹੈ।

ਦੱਸ ਦੇਈਏ ਕਿ ਹਾਲ ਹੀ ’ਚ ਅਖਿਲ ਭਾਰਤ ਵਪਾਰੀ ਸੰਘ (ਕੈਟ) ਨੇ ‘ਜ਼ੂਮ’ ਦਾ ਬਾਈਕਾਟ ਕਰ ‘ਜਿਓਮੀਟ’ ਐਪ ਦਾ ਇਸਤੇਮਾਲ ਕਰਨ ਦਾ ਐਲਾਨ ਕੀਤਾ ਹੈ। ਕੈਟ ਨੇ ਜ਼ੂਮ ਦੇ ਸਥਾਨ ’ਤੇ ਰਿਲਾਇੰਸ ਦੇ ਜਿਓਮੀਟ ਐਪ ਦਾ ਇਸਤੇਮਾਲ ਕਰਨ ਦਾ ਫੈਸਲਾ ਕੀਤਾ ਹੈ। ਕੈਟ ਦੇ ਮਹਾ ਮੰਤਰੀ ਪ੍ਰਵੀਣ ਖੰਡੇਵਾਲ ਨੇ ਕਿਹਾ ਕਿ ਦੇਸ਼ ਦੇ ਸੱਤ ਕਰੋੜ ਵਪਾਰੀ ਅਤੇ 40 ਹਜ਼ਾਰ ਵਪਾਰੀ ਸੰਘਾਂ ’ਚ ਗਲਵਾਨ ਘਟਨਾ ਤੋਂ ਬਾਅਦ ਚੀਨ ਨੂੰ ਲੈ ਕੇ ਜ਼ਿਆਦਾ ਰੋਸ ਅਤੇ ਉਹ ਚੀਨੀ ਐਪ ਦੀ ਜਗ੍ਹਾ ਹੋਰ ਵਿਕਲਪਾਂ ’ਤੇ ਗੰਭੀਰ ਹੈ।


Karan Kumar

Content Editor

Related News