ਸਪੋਰਟੀ ਲੁੱਕ ਤੇ ਸਮਾਰਟ ਫੀਚਰਜ਼ ਨਾਲ ਟਾਟਾ ਨੇ ਲਾਂਚ ਕੀਤੀ ਇਹ CNG ਕਾਰ, ਜਾਣੋ ਕੀਮਤ ਤੇ ਖੂਬੀਆਂ
Saturday, Mar 15, 2025 - 12:13 AM (IST)

ਆਟੋ ਡੈਸਕ- ਦੇਸ਼ ਦੀ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਆਪਣੀ ਮਸ਼ਹੂਰ ਕਾਰ Tiago NRG ਨੂੰ ਇਕ ਨਵੇਂ ਫੀਚਰਜ਼ ਨਾਲ ਅਪਡੇਟ ਕਰਕੇ ਬਾਜ਼ਾਰ 'ਚ ਲਾਂਚ ਕੀਤਾ ਹੈ। ਕੰਪਨੀ ਨੇ ਇਸ ਨਵੇਂ ਮਾਡਲ 'ਚ ਕੁਝ ਬਦਲਾਅ ਕੀਤੇ ਹਨ ਜੋ ਇਸਨੂੰ ਪਿਛਲੇ ਮਾਡਲ ਦੇ ਮੁਕਾਬਲੇ ਥੋੜ੍ਹਾ ਬਿਹਤਰ ਬਣਾਉਂਦੇ ਹਨ। ਨਵੀਂ Tiago NRG ਦੀ ਕੀਮਤ 7.2 ਲੱਖ ਰੁਪਏ ਤੋਂ ਸ਼ੁਰੂ ਹੋ ਕੇ ਟਾਪ ਮਾਡਲ ਲਈ 8.75 ਲੱਖ ਰੁਪਏ (ਐਕਸ-ਸ਼ੋਅਰੂਮ) ਤਕ ਜਾਂਦੀ ਹੈ।
ਨਵੀਂ Tata Tiago NRG 'ਚ ਕੀ ਹੈ ਖਾਸ
Tiago NRG ਕੁੱਲ ਦੋ ਵੇਰੀਐਂਟ 'ਚ ਪੇਸ਼ ਕੀਤੀ ਗਈ ਹੈ, ਜਿਸ ਵਿਚ XZ ਅਤੇ XZA ਸ਼ਾਮਲ ਹੈ। ਕੰਪਨੀ ਨੇ ਇਸਦੇ ਬੇਸ ਵੇਰੀਐਂਟ XT ਨੂੰ ਡਿਸਕੰਟੀਨਿਊ ਕਰ ਦਿੱਤਾ ਹੈ, ਜੋ ਪਹਿਲਾਂ ਪੈਟਰੋਲ ਇੰਜਣ ਦੇ ਨਾਲ ਮੈਨੁਅਲ ਟ੍ਰਾਂਸਮਿਸ਼ਨ 'ਚ ਆਉਂਦੀ ਸੀ। ਹੁਣ ਇਹ ਕਾਰ ਸਿਰਫ ਟਾਪ-ਸਪੈਕਸ ਟ੍ਰਿਮ 'ਚ ਹੀ ਉਪਲੱਬਧ ਹੈ। NRG ਮਾਡਲ ਰੈਗੁਲੇਟਰ ਟਾਟਾ ਜਿਆਗੋ ਦੇ ਮੁਕਾਬਲੇ ਕਰੀਬ 30,000 ਰੁਪਏ ਤਕ ਮਹਿੰਗੀ ਹੈ।
ਨਵੀਂ ਟਾਟਾ ਟਿਆਗੋ ਐੱਨ.ਆਰ.ਜੀ. ਦੇ ਐਕਸਟੀਰੀਅਰ 'ਚ ਥੋੜ੍ਹੇ ਬਹੁਤ ਬਦਲਾਅ ਕੀਤੇ ਗਏ ਹਨ। ਇਸ ਵਿਚ ਟਵੀਕਡ ਬੰਪਰ 'ਤੇ ਨਵੀਂ ਸਿਲਵਰ ਫਰੰਟ ਅਤੇ ਰੀਅਰ ਸਕਿਡ ਪਲੇਟਸ ਅਤੇ ਸਟੀਲ ਵ੍ਹੀਲਜ਼ ਲਈ ਥੋੜ੍ਹੇ ਅਲੱਗ 15-ਇੰਚ ਵ੍ਹੀਲ ਕਵਰ ਸ਼ਾਮਲ ਹਨ। ਸਟੈਂਡਰਡ ਟਿਆਗੋ ਦੀ ਤੁਲਨਾ 'ਚ ਐੱਨ.ਆਰ.ਜੀ. ਦੇ ਹੋਰ ਹਾਈਲਾਈਟਸ 'ਚ ਸਾਈਡ 'ਚ ਬਲੈਕ ਪਲਾਸਟਿਕ ਬਾਡੀ ਕਲੈਡਿੰਗ, ਬਲੈਕ ਰੂਫ ਰੇਲਸ ਅਤੇ ਟੇਲਗੇਟ 'ਤੇ ਐੱਨ.ਆਰ.ਜੀ. ਬੈਜ ਮਿਲਦਾ ਹੈ।
ਇੰਟੀਅਰ ਅਤੇ ਫੀਚਰਜ਼
ਐੱਨ.ਆਰ.ਜੀ. 'ਚ ਸਟੈਂਡਰਡ ਟਿਆਗੋ 'ਚ ਦਿੱਤੇ ਜਾਣ ਵਾਲੇ ਡਿਊਲ-ਟੋਨ ਬੈਜ ਅਤੇ ਗ੍ਰੇਅ ਫਿਨਿਸ਼ ਦੀ ਤੁਲਨਾ 'ਚ ਆਲ-ਬਲੈਕ ਇੰਟੀਰੀਅਰ ਦਿੱਤਾ ਗਿਆ ਹੈ। ਇਸ ਕਾਰ ਦੇ ਕੈਬਿਨ 'ਚ ਵਾਇਰਲੈੱਸ ਐਂਡਰਾਇਡ ਆਟੋ ਅਤੇ ਐਪਲ ਕਾਰਪਲੇਅ ਦੇ ਨਾਲ 10.25 ਇੰਚ ਇੰਫੋਟੇਨਮੈਂਟ ਟਚਸਕਰੀਨ, ਰੀਅਰ ਕੈਮਰਾ, ਆਟੋ ਹੈੱਡਲਾਈਟਸ ਅਤੇ ਵਾਈਪਰ ਅਤੇ ਡਿਜੀਟਲ ਇੰਸਟਰੂਮੈਂਟ ਕਲਸਟਰ ਦਿੱਤੇ ਗਏ ਹਨ। ਇਨ੍ਹਾਂ ਫੀਚਰਜ਼ ਨੂੰ ਹਾਲ ਹੀ 'ਚ ਟਿਆਗੋ ਲਾਈਨ-ਅਪ 'ਚ ਜੋੜਿਆ ਗਿਆ ਸੀ।
CNG 'ਚ ਵੀ ਆਉਂਦੀ ਹੈ ਕਾਰ
ਕੰਪਨੀ ਨੇ ਇਸਦੇ ਇੰਜਣ ਮਕੈਨਿਜ਼ਮ 'ਚ ਕੋਈ ਬਦਲਾਅ ਨਹੀਂ ਕੀਤਾ ਹੈ, ਇਸ ਵਿਚ ਪਹਿਲਾਂ ਦੀ ਤਰ੍ਹਾਂ 1.2 ਲੀਟਰ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 86hp ਦੀ ਪਾਵਰ ਜਨਰੇਟ ਕਰਦਾ ਹੈ। ਉਥੇ ਹੀ ਇਸ ਕਾਰ ਨੂੰ ਸੀ.ਐੱਨ.ਜੀ. 'ਚ ਵੀ ਪੇਸ਼ ਕੀਤਾ ਗਿਆ ਹੈ। ਸੀ.ਐੱਨ.ਜੀ. ਵੇਰੀਐਂਟ 'ਚ ਇਹ ਇੰਜਣ 73hp ਦੀ ਪਾਵਰ ਜਨਰੇਟ ਕਰਦਾ ਹੈ। ਇਸ ਇੰਜਣ ਨੂੰ ਮੈਨੁਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਜੋੜਿਆ ਗਿਆ ਹੈ। ਸੀ.ਐੱਨ.ਜੀ. ਵੇਰੀਐਂਟ ਦੀ ਕੀਮਤ 8.2 ਲੱਖ ਰੁਪਏ ਤੈਅ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ CNG ਵੇਰੀਐਂਟ ਆਟੋਮੈਟਿਕ ਟ੍ਰਾਂਸਮਿਸ਼ਨ ਗਿਅਰਬਾਕਸ ਦੇ ਨਾਲ ਵੀ ਆਉਂਦਾ ਹੈ।