9-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਇਹ ਨਵੀਂ ਰੇਂਜ ਰੋਵਰ ਇਵੋਕ

Wednesday, Dec 21, 2016 - 02:01 PM (IST)

ਜਲੰਧਰ- ਟਾਟਾ ਮੋਟਰਸ ਦੀ ਮਲਕਿਅਤ ਵਾਲੀ ਜੈਗੂਆਰ ਲੈਂਡ ਰੋਵਰ ਨੇ ਭਾਰਤ ''ਚ 2017 ਰੇਂਜ ਰੋਵਰ ਇਵੋਕ ਨੂੰ ਲਾਂਚ ਕੀਤਾ। ਇਸ ਨਵੀਂ ਐੱਸ. ਯੂ. ਵੀ ਦੀ ਕੀਮਤ 49.10 ਲੱਖ ਰੁਪਏ ਤੋਂ ਲੈ ਕੇ 67.90 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ) ਦੇ ''ਚ ਰੱਖੀ ਗਈ ਹੈ। 2017 ਰੇਂਜ਼ ਰੋਵਰ ਇਵੋਕ ''ਚ ਜੋ ਸਭ ਤੋਂ ਬਹੁਤ ਬਦਲਾਵ ਕੀਤਾ ਗਿਆ ਹੈ, ਇਸ ਨਵੀਂ ਇਵੋਕ ''ਚ ਇੰਜੀਨਿਅਮ ਡੀਜ਼ਲ ਇੰਜਣ ਨਵਾਂ ਇੰਜਣ ਦਿੱਤਾ ਗਿਆ ਹੈ। ਜੈਗੂਆਰ ਲੈਂਡ ਰੋਵਰ ਦੇ ਨਵੇਂ ਇੰਜਣ ਵਾਲੀ ਇਹ ਦੇਸ਼ ''ਚ ਲਾਂਚ ਹੋਣ ਵਾਲੀ ਪਹਿਲੀ ਐੱਸ. ਯੂ. ਵੀ ਹੈ।

 

ਇੰੰਜਣ ਪਾਵਰ 

2017 ਰੇਂਜ ਰੋਵਰ ਇਵੋਕ ਫਿਲਹਾਲ ਸਿਰਫ ਇਕ ਇੰਜਣ ਆਪਸ਼ਨ ਦੇ ਨਾਲ ਉਪਲੱਬਧ ਹੈ। ਇਸ ਐੱਸ. ਯੂ. ਵੀ ''ਚ 2.0-ਲਿਟਰ ਇੰਜੀਨਿਅਮ ਡੀਜ਼ਲ ਇੰਜਣ ਲਗਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਇੰਜਣ ਨੂੰ ਬਿਹਤਰ ਪਰਫਾਰਮੇਂਸ ਅਤੇ ਬਿਹਤਰ ਰਿਫਾਇਨਮੈਂਟ ਦਿੱਤਾ ਗਿਆ ਹੈ। ਪਿਛਲੇ ਮਾਡਲ ਦੀ ਤੁਲਨਾ ''ਚ ਇਹ ਇੰਜਣ ਕਰੀਬ 20 ਕਿੱਲੋਗ੍ਰਾਮ ਹਲਕਾ ਹੈ। 1999ਸੀ. ਸੀ ਦਾ ਇਹ ਨਵਾਂ ਇੰਜਣ 177 ਬੀ. ਐੱਚ. ਪੀ ਦਾ ਪਾਵਰ ਅਤੇ 430Nm ਦਾ ਟਾਰਕ ਦਿੰਦਾ ਹੈ। ਕੰਪਨੀ ਨੇ ਇਸ ਇੰਜਣ ਨੂੰ 9-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਕੀਤਾ ਹੈ। ਨਾਲ ਹੀ ਕਾਰ ''ਚ 4-ਵ੍ਹੀਲ ਡਰਾਇਵ ਸਿਸਟਮ ਦੀ ਵੀ ਸਹੂਲਤ ਹੈ।

 

ਕੁਝ ਹੋਰ ਨਵੇਂ ਫੀਚਰਸ

ਇਸ ਐੱਸ. ਯੂਵੀ ਦਾ ਡਿਜ਼ਾਇਨ ਸ਼ਾਨਦਾਰ ਹੈ ਅਤੇ ਇਸ ''ਚ ਕਈ ਅਤਿਆਧੁਨਿਕ ਫੀਚਰਸ ਅਤੇ ਸੁਵਿਧਾਵਾਂ ਦਿੱਤੀਆਂ ਗਈਆਂ ਹਨ। 2017 ਰੇਂਜ ਰੋਵਰ ਇਵੋਕ ''ਚ ਸਟਰਈਕਿੰਗ ਲਾਇੰਸ, ਮਸਕਿਊਲਰ ਸ਼ੋਲਡਰ, ਅਡੈਪਟਿਵ ਫੁੱਲ-ਐੱਲ. ਈ. ਡੀ ਹੈੱਡਲਾਈਟ ਅਤੇ ਐੱਲ. ਈ. ਡੀ ਡੇ -ਟਾਇਮ ਰਨਿੰਗ ਲਾਈਟ ਲਗਾ ਹੈ। ਕਾਰ ਦੀ ਕੈਬਨ ''ਚ ਨਜ਼ਰ ਪਾਈਏ ਤਾਂ ਇੱਥੇ ਵੀ ਕਈ ਬਦਲਾਵ ਨਜ਼ਰ ਆਉਂਦੇ ਹਨ। ਕਾਰ ''ਚ ਪ੍ਰੀਮੀਅਮ ਮਟੀਰਿਅਲ ਦਾ ਇਸਤੇਮਾਲ ਕੀਤਾ ਗਿਆ ਹੈ। ਕਾਰ ''ਚ ਇਨ-ਕੰਟਰੋਲ ਟੱਚ ਪ੍ਰੋ ਇੰਫੋਟੇਨਮੇਂਟ ਸਿਸਟਮ ਲਗਾਇਆ ਗਿਆ ਹੈ।


Related News