ਭਾਰਤ ''ਚ ਲਾਂਚ ਹੋਈ ਨਿਊ ਜਨਰੇਸ਼ਨ ਦੀ Hyundai Elantra, ਜਾਣੋ ਕੀਮਤ

Tuesday, Aug 23, 2016 - 04:55 PM (IST)

ਭਾਰਤ ''ਚ ਲਾਂਚ ਹੋਈ ਨਿਊ ਜਨਰੇਸ਼ਨ ਦੀ Hyundai Elantra, ਜਾਣੋ ਕੀਮਤ

ਜਲੰਧਰ: ਦੱਖਣ ਕੋਰੀਆ ਦੀ ਵਾਹਨ ਨਿਰਮਾਤਾ ਕੰਪਨੀ ਹੁੰਡਈ ਨੇ ਭਾਰਤ ''ਚ ਨਿਊ ਜਨਰੇਸ਼ਨ Elantra ਲਾਂਚ ਕੀਤਾ ਹੈ। ਦਿੱਲੀ ''ਚ ਇਸ ਦੇ ਪੈਟਰੋਲ ਵੇਰਿਅੰਟ ਦੀ ਸ਼ੁਰੂਆਤੀ ਕੀਮਤ 12.99 ਲੱਖ ਰੁਪਏ ਹੈ ਜਦ ਕਿ ਇਸ ਦੇ ਡੀਜ਼ਲ ਵੇਰਿਅੰਟ ਦੀਆਂ ਕੀਮਤਾਂ 14.79 ਲੱਖ ਤੋਂਂ ਸ਼ੁਰੂ ਹੋਣਗੀਆਂ।

ਕਾਰ ਦੀਆਂ ਖਾਸੀਅਤਾਂ-

ਇੰਜਣ : - ਨਵੀਂ Elantra ਦੋ ਇੰਜਣ ਆਪਸ਼ਨ ਦੇ ਨਾਲ ਬਾਜ਼ਾਰ ''ਚ ਆਵੇਗੀ- ਪਹਿਲਾ ਚਾਰ ਸਿਲੈਂਡਰ ਵਾਲਾ 2.0 ਲਿਟਰ ਪੈਟਰੋਲ ਇੰਜਣ ਹੋਵੇਗਾ ਜਦ ਕਿ ਦੂਜਾ 1. 6 ਲਿਟਰ ਡੀਜਲ ਇੰਜਣ ਹੋਵੇਗਾ। ਦੋਨਾਂ ''ਚ 6-ਸਪੀਡ ਮੈਨੂਅਲ ਅਤੇ 6-ਸਪੀਡ ਆਟੋਮੈਟਿਕ ਗਿਅਰਬਾਕਸ ਹੋਣਗੇ।

 

ਵੇਰੀਅੰਟਸ : - Elantra  ਦੇ ਕੁੱਲ 9 ਪੈਟਰੋਲ ਵੇਰਿਅੰਟ ਹੋਣਗੇ। ਇਹਨਾਂ ''ਚ ਪੈਟਰੋਲ ਕੈਟਾਗਰੀ ''ਚ S, SX, SX AT, SX(O), SX (O)AT ਹਨ। ਡੀਜ਼ਲ ਆਪਸ਼ਨ ''ਚ S, SX, SX (O), SX(O) AT ਸ਼ਾਮਿਲ ਹਨ। ਹਾਲਾਂਕਿ ਆਟੋਮੈਟਿਕ ਗਿਅਰਬਾਕਸ ਦੇ ਨਾਲ SX ਅਤੇ SX (o) ਵੇਰੀਅੰਟ ਹੀ ਉਪਲੱਬਧ ਹੋਣਗੇ। ਭਾਰਤੀ ਬਾਜ਼ਾਰ ''ਚ ਇਸ ਕਾਰ ਦਾ ਮੁਕਾਬਲਾ ਫਾਕਸਵੈਗਨ ਜੇਟਾ, ਟਿਇੱਟਾ ਕੋਰੋਲਾ ਆਲਟਿਸ ਅਤੇ ਸਕੋਡਾ ਆਟੈਵਿਆ ਨਾਲ ਹੋਵੇਗਾ।

 

ਖਾਸ ਫੀਚਰਸ :- ਇਸ ਕਾਰ ਦੇ ਟਾਪ ਐਂਡ ਵੇਰਿਅੰਟ ''ਚ ਸਨਰੂਫ, ਸਾਇਡ ਐਂਡ ਕਰਟੇਨ ਏਅਰਬੈਗਸ, ਫ੍ਰੰਟ ਵੈਂਟੀਲੇਟਡ ਸੀਟਸ ਅਤੇ ਸਪੀਡ ਸੈਂਸਿੰਗ ਆਟੋ ਡੋਰ ਲਾਕ ਦਿੱਤੇ ਗਏ ਹਨ । ਇਹ ਪੰਜ ਕਲਰ ਆਪਸ਼ਨ ''ਚ ਉਪਲੱਬਧ ਹੋਵੇਗੀ। ਇਨ੍ਹਾਂ ''ਚ ਮਰਿਨ ਬਲੂ, ਪੋਲਰ ਵਾਇਟ, ਸਲੀਕ ਸਿਲਵਰ, ਫੈਂਟਮ ਬਲੈਕ ਅਤੇ ਰੈੱਡ ਪੈਸ਼ਨ ਸ਼ਾਮਿਲ ਹਨ।


Related News