ਲਾਂਚ ਹੋਏ iQOO Z10 ਸੀਰੀਜ਼ ਦੇ ਇਹ 2 smartphones! ਜਾਣੋ ਕੀਮਤ ਤੇ ਫੀਚਰਜ਼

Tuesday, Apr 29, 2025 - 06:18 PM (IST)

ਲਾਂਚ ਹੋਏ iQOO Z10 ਸੀਰੀਜ਼ ਦੇ ਇਹ 2 smartphones! ਜਾਣੋ ਕੀਮਤ ਤੇ ਫੀਚਰਜ਼

ਗੈਜੇਟ ਡੈਸਕ - ਅੱਜ ਚੀਨੀ ਬਾਜ਼ਾਰ ’ਚ iQOO ਨੇ ਆਪਣਾ iQOO Z10 Turbo ਅਤੇ Z10 Turbo Pro ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਖਾਸੀਅਤ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੋਵਾਂ ਫੋਨਾਂ ’ਚ 6.78-ਇੰਚ 1.5K 144FPS AMOLED ਡਿਸਪਲੇਅ ਹੈ। ਇਸ ਦੇ ਨਾਲ iQOO Z10 Turbo Pro ’ਚ Snapdragon 8s Gen4 ਪ੍ਰੋਸੈਸਰ ਹੈ ਅਤੇ Z10 Turbo ’ਚ MediaTek Dimensity 8400 ਚਿੱਪਸੈੱਟ ਹੈ। ਆਓ ਇਸ iQOO Z10 Turbo ਅਤੇ Z10 Turbo Pro ਦੇ ਫੀਚਰਜ਼ ਅਤੇ ਸਪੈਸੀਫਿਕੇਸ਼ਨਜ਼ ਬਾਰੇ ਵਿਸਥਾਰ ਨਾਲ ਜਾਣੀਏ।

iQOO Z10 Turbo  ਦੀ ਕੀਮਤ
iQOO Z10 ਟਰਬੋ 12GB+256GB ਵੇਰੀਐਂਟ ਦੀ ਕੀਮਤ 1799 ਯੂਆਨ (ਲਗਭਗ 21,025 ਰੁਪਏ), iQOO Z10 ਟਰਬੋ 16GB+256GB ਵੇਰੀਐਂਟ ਦੀ ਕੀਮਤ 1999 ਯੂਆਨ (ਲਗਭਗ 23,365 ਰੁਪਏ), iQOO Z10 ਟਰਬੋ 12GB+512GB ਵੇਰੀਐਂਟ ਦੀ ਕੀਮਤ 2199 ਯੂਆਨ (ਲਗਭਗ 25,700 ਰੁਪਏ) ਅਤੇ iQOO Z10 ਟਰਬੋ 16GB+512GB ਵੇਰੀਐਂਟ ਦੀ ਕੀਮਤ 2399 ਯੂਆਨ (ਲਗਭਗ 28,035 ਰੁਪਏ) ਹੈ।

iQOO Z10 Turbo Pro ਦੀ ਕੀਮਤ
iQOO Z10 Turbo Pro 12GB+256GB ਵੇਰੀਐਂਟ ਦੀ ਕੀਮਤ 1999 ਯੂਆਨ (ਲਗਭਗ 23,365 ਰੁਪਏ), iQOO Z10 Turbo Pro 16GB+256GB ਵੇਰੀਐਂਟ ਦੀ ਕੀਮਤ 2199 ਯੂਆਨ (ਲਗਭਗ 25,700 ਰੁਪਏ), iQOO Z10 Turbo Pro 12GB+512GB ਵੇਰੀਐਂਟ ਦੀ ਕੀਮਤ 2399 ਯੂਆਨ (ਲਗਭਗ 28,035 ਰੁਪਏ) ਅਤੇ iQOO Z10 Turbo Pro 16GB+512GB ਵੇਰੀਐਂਟ ਦੀ ਕੀਮਤ 2599 ਯੂਆਨ (ਲਗਭਗ 30,370 ਰੁਪਏ) ਹੈ। ਇਹ ਦੋਵੇਂ ਸਮਾਰਟਫੋਨ ਸੰਤਰੀ, ਡੇਜ਼ਰਟ ਗ੍ਰੇ, ਚਿੱਟੇ ਅਤੇ ਕਾਲੇ ਰੰਗਾਂ ’ਚ ਆਉਂਦੇ ਹਨ। ਇਹ ਦੋਵੇਂ ਫੋਨ ਚੀਨ ’ਚ ਵਿਕਰੀ ਲਈ ਉਪਲਬਧ ਹਨ।

ਸਪੈਸੀਫਿਕੇਸ਼ਨਜ਼
iQOO Z10 ਟਰਬੋ, Z10 ਟਰਬੋ ਪ੍ਰੋ ਵਿੱਚ 6.78-ਇੰਚ 1.5K AMOLED ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 2800×1260 ਪਿਕਸਲ, 20:9 ਆਸਪੈਕਟ ਰੇਸ਼ੋ, 144Hz ਰਿਫਰੈਸ਼ ਰੇਟ, 360Hz ਟੱਚ ਸੈਂਪਲਿੰਗ ਰੇਟ, 5500 nits ਪੀਕ ਬ੍ਰਾਈਟਨੈੱਸ, HDR10+ ਅਤੇ 4320Hz PWM ਡਿਮਿੰਗ ਹੈ। Z10 ਟਰਬੋ ’ਚ Mali-G720 GPU ਦੇ ਨਾਲ 3.25GHz ਆਕਟਾ ਕੋਰ ਡਾਇਮੈਂਸਿਟੀ 8400 4nm ਚਿੱਪਸੈੱਟ ਹੈ।

ਇਸ ਦੇ ਨਾਲ ਹੀ, Z10 ਟਰਬੋ ਪ੍ਰੋ ਵਿੱਚ ਐਡਰੇਨੋ 825 GPU ਦੇ ਨਾਲ ਆਕਟਾ ਕੋਰ ਸਨੈਪਡ੍ਰੈਗਨ 8s Gen 4 4nm ਪ੍ਰੋਸੈਸਰ ਸ਼ਾਮਲ ਹੈ। ਇਨ੍ਹਾਂ ਦੋਵਾਂ ਫੋਨਾਂ ’ਚ 256GB / 512GB UFS 4.1 ਇਨਬਿਲਟ ਸਟੋਰੇਜ ਦੇ ਨਾਲ 12GB / 16GB LPDDR5x RAM ਹੈ। ਇਹ ਦੋਵੇਂ ਸਮਾਰਟਫੋਨ ਐਂਡਰਾਇਡ 15 'ਤੇ ਆਧਾਰਿਤ Origin OS 15 'ਤੇ ਕੰਮ ਕਰਦੇ ਹਨ। ਇਨ੍ਹਾਂ ਦੋਵਾਂ ਫੋਨਾਂ ਵਿੱਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਅਤੇ ਇਨਫਰਾਰੈੱਡ ਸੈਂਸਰ ਸ਼ਾਮਲ ਹਨ। ਕਨੈਕਟੀਵਿਟੀ ਵਿਕਲਪਾਂ ’ਚ 5G SA/NSA, ਡਿਊਲ 4G VoLTE, (Turbo) Wi-Fi 6, (Turbo Pro) Wi-Fi 7, ਬਲੂਟੁੱਥ 6.0, GPS, USB ਟਾਈਪ C ਪੋਰਟ 2.0 ਅਤੇ NFC ਸ਼ਾਮਲ ਹਨ।

ਕੈਮਰਾ
ਜੇਕਰ ਇਸ ਦੇ ਕੈਮਰੇ ਦੀ ਗੱਲ ਕਰੀਏ ਤਾਂ Z10 ਟਰਬੋ ਦੇ ਰੀਅਰ ’ਚ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ f/1.79 ਅਪਰਚਰ ਅਤੇ OIS ਸਪੋਰਟ ਦੇ ਨਾਲ ਹੈ। ਟਰਬੋ ’ਚ f/2.4 ਅਪਰਚਰ ਦੇ ਨਾਲ 2 ਮੈਗਾਪਿਕਸਲ ਦਾ ਡੈਪਥ ਕੈਮਰਾ ਹੈ, ਜਦੋਂ ਕਿ ਟਰਬੋ ਪ੍ਰੋ ’ਚ f/2.4 ਅਪਰਚਰ ਦੇ ਨਾਲ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਕੈਮਰਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਦੋਵਾਂ ਫੋਨਾਂ ’ਚ f/2.45 ਅਪਰਚਰ ਦੇ ਨਾਲ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।

ਡਾਇਮੈਂਸ਼ਨ ਦੀ ਗੱਲ ਜੇਕਰ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੋਵਾਂ ਫੋਨਾਂ ਦੀ ਲੰਬਾਈ 163.72 mm, ਚੌੜਾਈ 75.88 mm, ਮੋਟਾਈ 8.09 mm ਹੈ ਅਤੇ ਟਰਬੋ ਦਾ ਭਾਰ 212 ਗ੍ਰਾਮ ਹੈ ਅਤੇ ਟਰਬੋ ਪ੍ਰੋ ਦਾ ਭਾਰ 206 ਗ੍ਰਾਮ ਹੈ। ਇਨ੍ਹਾਂ ਦੋਵਾਂ ਫੋਨਾਂ ’ਚ ਧੂੜ ਅਤੇ ਛਿੱਟਿਆਂ ਤੋਂ ਬਚਾਉਣ ਲਈ IP65 ਰੇਟਿੰਗ ਹੈ। ਬੈਟਰੀ ਬੈਕਅੱਪ ਲਈ, ਟਰਬੋ ’ਚ 7620mAh ਬੈਟਰੀ ਹੈ ਜੋ 90W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ, ਜਦੋਂ ਕਿ ਟਰਬੋ ਪ੍ਰੋ ’ਚ 7000mAh ਬੈਟਰੀ ਹੈ ਜੋ 120W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
 


author

Shivani Bassan

Content Editor

Related News